Htv Punjabi
crime news Featured Punjab Video

ਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾ

ਪਟਿਆਲਾ : ਪਟਿਆਲਾ ਦੇ ਪਿੰਡ ਜਲਾਲਪੁਰ ਚ ਸਮਾਜਿਕ ਪੀੜ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਈ ਹੈ ਜਿਸ ਨੇ ਹਰ ਵੇਖਣ ਸੁਣਨ ਵਾਲੇ ਨੂੰ ਅੰਦਰ ਤੱਕ ਝੰਝੋੜ ਕੇ ਰੱਖ ਦਿੱਤੈ। ਦੁੱਖ ਇਸ ਗੱਲ ਦੈ ਕਿ ਕਨੂੰਨੀ ਦਾਅ ਪੇਚਾਂ ਚ ਫਸੀ ਇਹ ਕਹਾਣੀ ਇੰਨੀ ਕੁ ਗੁੰਝਲਦਾਰ ਹੈ ਕਿ ਕੋਈ ਇਸ ‘ਤੇ ਖੁੱਲ੍ਹ ਕੇ ਟਿੱਪਣੀ ਵੀ ਨਹੀਂ ਕਰ ਸਕਦਾ। ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਜ਼ਿਲ੍ਹਾ ਸਂਗਰੂਰ ਦੇ ਹਲਕਾ ਸੁਨਾਮ ਤੋਂ।  ਜਿਥੇ ਇੱਕ ਫੌਜੀ ਪਿਤਾ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਬੱਚੀ ਦੀ ਕਿਸਮਤ ਦੇਖੋ ਕਿ ਉਸ ਦੇ ਮਾਤਾ ਪਿਤਾ ਦਾ ਆਪਸੀ ਮਨ ਮਿਟਾਓ ਕਰਨ ਤਲਾਕ ਹੋ ਗਿਆ। ਇਸ ਦੌਰਾਨ ਬੱਚੀ ਪਿਤਾ ਦੇ ਹੀ ਆਪਣੇ ਰਿਸ਼ਤੇਦਾਰ ਕੋਲ ਰਹਿਣ ਲੱਗੀ। ਜਿਥੇ ਬੱਚੀ ਨੂੰ ਉਨ੍ਹਾਂ ਪਾਲਣ ਵਾਲਿਆਂ ਨੇ ਮਾਂ ਤੇ ਬਾਪ ਦਾ ਹੀ ਨਹੀਂ ਬਲਕਿ ਸਾਰੀਆਂ ਰਿਸ਼ਤੇਦਾਰੀਆਂ ਦਾ ਪਿਆਰ ਦਿੱਤਾ।  ਸਮਾਂ ਬੀਤਿਆ ਤੇ ਬੱਚੀ ਦਾ ਮੋਹ ਆਪਣੇ ਨਵੇਂ ਮਾਪਿਆਂ ਵਿੱਚ ਇਸ ਕਦਰ  ਪੈ ਗਿਆ ਕਿ ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਸ ਦੇ ਅਸਲੀ ਮਾਂ ਬਾਪ ਕੌਣ ਹਨ। ਬਸ ਯਾਦ ਸੀ ਤਾਂ ਸਿਰਫ ਸੁਨਾਮ ਵਾਲੇ ਪਾਪਾ ਜਿਨ੍ਹਾਂ ਕੋਲ ਉਹ ਕਦੀ ਕਦੀ ਇੰਝ ਜਾਂਦੀ ਸੀ ਜਿਵੇਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਮਿਲਣ ਜਾਂਦੀ ਹੋਵੇ। ਸਮੇ ਦੀ ਕਿਤਾਬ ਦੇ ਵਰਕੇ ਅੱਗੇ ਪਰਤਗੇ ਗਏ ਤੇ 9  ਬੀਤ ਗਏ ਇਹ ਕਿਸੇ ਨੂੰ ਪਤਾ ਈ ਨਹੀਂ ਚੱਲਿਆ। ਇਸ ਦੌਰਾਨ ਬੱਚੀ ਦੇ ਫੌਜੀ ਪਿਤਾ ਨੂੰ ਆਪਣੀ ਬੱਚੀ ਦੀ ਯਾਦ ਆਈ ਤੇ ਉਨ੍ਹਾਂ ਨੇ ਅਦਾਲਤ ‘ਚ ਬੱਚੀ ਨੂੰ ਹਾਸਲ ਕਰਨ ਲਈ ਅਪੀਲ ਕਰ ਦਿੱਤੀ।  ਜਿਥੇ ਜਦੋਂ ਕੇਸ ਚੱਲਿਆ ਤਾਂ ਬੱਚੀ ਦੇ ਬਿਆਨ ਵੀ ਹੋਏ।  ਜਿਸ ਬਾਰੇ ਬੱਚੀ ਕਹਿੰਦੀ ਹੈ ਕਿ ਜਦੋਂ ਉਸ ਕੋਲੋਂ ਵਕੀਲ ਨੇ ਇਹ ਪੁੱਛਿਆ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਪਾਪਾ ਨਾਲ।  ਜਿਸ ਬਾਰੇ ਉਸ ਦਾ ਦਾਅਵਾ ਹੈ ਕਿ ਉਸ ਨੇ ਸੁਨਾਮ ਵਾਲੇ ਪਾਪਾ ਨਾਲ ਨਹੀਂ ਜਲਾਲਪੁਰ ਵਾਲੇ ਪਾਪਾ ਨਾਲ ਰਹਿਣ ਨੂੰ ਕਿਹਾ ਸੀ ਪਰ ਵਕੀਲਾਂ ਨੇ ਉਸ ਦਾ ਬਿਆਨ ਉਥੇ ਤੋੜ ਮਰੋੜ ਕੇ ਲਿਖਾ ਦਿੱਤਾ। ਇਹੋ ਗੱਲ ਉਸ ਬੱਚੀ ਦੇ ਆਪਣੇ ਹੀ ਉਲਟ ਚਲੀ ਗਈ ਜਿਹੜੀ ਸੁਨਾਮ ਵਾਲੇ ਪਾਪਾ ਕੋਲ ਨਹੀਂ ਜਾਣਾ ਚਾਹੁੰਦੀ ਸੀ। ਅਦਾਲਤ ਨੇ ਇਹ ਤੇ ਕੁਝ ਹੋਰ ਗਵਾਹ ਦਲੀਲਾਂ  ਤੇ ਸਬੂਤਾਂ ਨੂੰ ਧਿਆਨ ‘ਚ ਰੱਖਦਿਆਂ ਇਸਕੇਸ ਦਾ ਫੈਸਲਾ ਬੱਚੀ ਦੇ ਫੌਜੀ ਪਿਤਾ ਦੇ ਹੱਕ ਵਿੱਚ ਸੁਣਾ ਦਿੱਤਾ। ਹੁਣ ਬੱਚੀ ਰੋਂਦੀ ਕੁਰਲਾਉਂਦੀ ਕਹਿ ਰਹੀ ਹੈ ਕਿ ਜੱਜ ਅੰਕਲ ਨੇ ਮੇਰੀ ਗੱਲ ਨਹੀਂ ਸੁਣੀ ਤੇ ਆਪਣੇ ਆਪ ਫੈਸਲਾ ਸੁਣਾ ਦਿੱਤਾ, ਮੈਂ ਸੁਨਾਮ ਵਾਲੇ ਪਾਪਾ ਕੋਲ ਨਹੀਂ ਜਲਾਲਪੁਰ ਵਾਲੇ ਪਾਪਾ ਕੋਲ ਰਹਿਣਾ ਹੈ। ਬੱਚੀ ਦਾ ਕਹਿਣਾ ਹੈ ਕਿ ਸੁਨਾਮ ਵਾਲੇ ਪਾਪਾ ਮੈਨੂੰ ਮਾਰਦੇ ਨੇ ਤੇ ਮੈਂ ਉਸ ਕੋਲ ਨਹੀਂ ਜਾਣਾ। ਇਧਰ ਬੱਚੀ ਦੇ ਜਲਾਪੁਰ ਵਾਲੇ ਪਾਲਣਹਾਰ ਤੇ ਮਾਤਾ ਪਿਤਾ ਬਣ ਚੁਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ ਇਸ ਬੱਚੀ ਨੂੰ 9 ਮਹੀਨਿਆਂ ਦੀ ਨੂੰ ਆਪਣੇ ਘਰ ਲਿਆਂਦਾ ਸੀ ਤਾਂ ਉਸ ਵੇਲ ਇਹ ਬਹੁਤ ਬਿਮਾਰ ਸੀ। ਇਸ ਅੰਦਰ ਸਿਰਫ ਸਾਢੇ 5 ਗ੍ਰਾਮ ਖੂਨ ਸੀ ਤੇ ਉਨ੍ਹਾਂ ਨੇ ਇਸ ਦਾ ਦਿਨ ਰਾਤ ਇੱਕ ਕਰ ਕੇ ਤਨ ਮਨ ਧਨ ਨਾਲ ਇਲਾਜ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਇਸ ਬੱਚੀ ਤੋਂ ਬਿਨਾ ਨਹੀਂ ਰਹਿ ਸਕਦੇ, ਪਰ ਅਦਾਲਤੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਬੱਚੀ ਨੂੰ ਉਸਦੇ ਸੁਨਾਮ ਵਾਲੇ ਪਿਤਾ ਦੇ ਹਵਾਲੇ ਕਰਨਾ ਪੈ ਰਿਹਾ ਹੈ।
ਤੁਸੀਂ ਇਸ ਪੂਰੀ ਖ਼ਬਰ ਨੂੰ ਲਾਈਵ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ …..

Related posts

ਸੁਭਕਰਨ ਸਿੰਘ ਦੇ ਸ਼ਹੀਦ ਹੋਣ ‘ਤੇ ਸਿੰਘ ਸਾਬ੍ਹ ਨੂੰ ਚੜ੍ਹਿਆ ਹਰਖ

htvteam

ਸਿਵਿਲ ਹਸਪਤਾਲ ਵਿੱਚ ਫਰਸ਼ ‘ਤੇ ਡਿਲੀਵਰੀ ਅਤੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਡਾਕਟਰ ਜੋੜਾ ਸਸਪੈਂਡ

Htv Punjabi

ਸੰਗਰੂਰ ਦੇ ਸੁਨਾਮ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਅਨਾਜ ਮੰਡੀ ਵਿੱਚ ਬਣੇ ਆੜਤੀਆਂ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Htv Punjabi