Htv Punjabi
Punjab

ਹੁਣ ਡੀਸੀ ਦੇ ਬਰਾਬਰ ਹੋਵੇਗੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਪਾਵਰਾਂ

ਚੰਡੀਗੜ੍ਹ : ਪੰਜਾਬ ਵਿੱਚ ਸਰਕਾਰੀ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਲਈ ਸਰਕਾਰ ਹੁਣ ਹਰ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਸ਼ਕਤੀਆਂ ਵਧਾਵੇਗੀ l ਇਸ ਤੋਂ ਬਾਅਦ ਜਿਹੜੀਆਂ ਸ਼ਕਤੀਆਂ ਡੀਸੀ ਕੋਲ ਹੁੰਦੀਆਂ ਹਨ ਉਹੀ ਸ਼ਕਤੀਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੋਲ ਵੀ ਹੋਣਗੀਆਂ ਪਰ ਇਸ ਦਾ ਇਸਤੇਮਾਲ ਉਹ ਸਿਰਫ ਤਦ ਹੀ ਕਰ ਸਕਦੇ ਹਨ ਜਦ ਡੀਸੀ ਜਾਂ ਸੰਬੰਧਿਤ ਅਧਿਕਾਰੀ ਛੁੱਟੀ ‘ਤੇ ਹੋਵੇ l ਕਿਸੀ ਅਧਿਕਾਰੀ ਦੇ ਛੁੱਟੀ ‘ਤੇ ਹੋਣ ‘ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ l ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਆਮ ਲੋਕਾਂ ਨੂੰ ਅਧਿਕਾਰੀ ਦੇ ਛੁੱਟੀ ‘ਤੇ ਹੋਣ ‘ਤੇ ਬਾਰ ਬਾਰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ l ਇਸ ਦੇ ਲਈ ਬਕਾਇਦਾ ਡੀਸੀ ਰੋਟੇਸ਼ਨ ਦੇ ਆਧਾਰ ‘ਤੇ ਆਪਣੇ ਅਧੀਨ ਅਧਿਕਾਰੀਆਂ ਦੀ ਡਿਊਟੀ ਲਾਉਣਗੇ l ਹਰ ਜ਼ਿਲ੍ਹੇ ਦੇ ਡੀਸੀ ਨੂੰ ਬਤੌਰ ਜ਼ਿਲ੍ਹਾ ਮੈਜਿਸਟਰੇਟ ਆਪਣੀ ਪ੍ਰਸ਼ਾਸਨਿਕ ਜ਼ਿੰਮੇਦਾਰੀ ਨਿਭਾਉਣ ਦੇ ਨਾਲ ਬਤੌਰ ਮੈਜਿਸਟਰੇਟ ਦੀ ਜ਼ਿੰਮੇਦਾਰੀ ਵੀ ਨਿਭਾਉਣੀ ਪਵੇਗੀ l ਇਸ ਤਰ੍ਹਾਂ ਐਸਡੀਐਮ ਨੂੰ ਵੀ ਅਜਿਹੀ ਹੀ ਜ਼ਿੰਮੇਦਾਰੀ ਨਿਭਾਉਣੀ ਪਵੇਗੀ l ਇਨ੍ਹਾਂ ਦੋਨਾਂ ਦੀ ਛੁੱਟੀ ਹੋਣ ‘ਤੇ ਹੁਣ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਜ਼ਿੰਮੇਦਾਰੀ ਨਿਭਾਉਣਗੇ l ਤਹਿਸੀਲਦਾਰਾਂ ਨੂੰ ਅਜਿਹੀ ਜ਼ਿੰਮੇਦਾਰੀ ਸੂਬੇ ਵਿੱਚ ਪਹਿਲੀ ਵਾਰ ਦਿੱਤੀ ਜਾ ਰਹੀ ਹੈ l ਇਸ ਦੇ ਲਈ ਸਰਕਾਰ ਵੱਲੋਂ ਡਰਾਫਟ ਤਿਆਰ ਕਰ ਲਿਆ ਗਿਆ ਹੈ l ਜਲਦ ਹੀ ਇਸ ਬਾਰੇ ਵਿੱਚ ਸਰਕਾਰ ਵੱਲੋਂ ਅਧਿਸੂਚਨਾ ਜਾਰੀ ਕੀਤੀ ਜਾਵੇਗੀ l

Related posts

ਅਧਿਆਪਕ ਦਿਵਸ ਮੌਕੇ ਪੁਲਿਸ ਨੇ ਕੀਤਾ ਲਾਠੀਚਾਰਜ

htvteam

ਸਮਝੋ ਪੰਜਾਬ ਚੋਂ ਨਸ਼ਾ ਹੋ ਗਿਆ ਖਤਮ

htvteam

Big Breaking-ਹੁਣੇ ਹੁਣੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ‘ਚ ਆਈ ਵੱਡੀ ਖ਼ਬਰ, ਦੇਖੋ ਕੁੰਵਰ ਵਿਜੈ ਪ੍ਰਤਾਪ ਨੇ ਫੁੰਡਿਆ ਪਹਿਲਾਂ ਸ਼ਿਕਾਰ, ਪਿੰਡ ਬਾਦਲ ‘ਚ ਮੱਚ ਗਈ ਹਾਹਾਕਾਰ

Htv Punjabi

Leave a Comment