ਲੁਧਿਆਣਾ : ਇੱਥੋਂ ਦੇ ਬੱਸ ਸਟੈਂਡ ਦੇ ਬਾਹਰ ਮੋਟਰਸਾਈਕਲ ‘ਤੇ ਪਤਨੀ ਦੇ ਨਾਲ ਬਿਨਾਂ ਹੈਲਮੇਟ ਤੋਂ ਜਾ ਰਹੇ ਇੱਕ ਸਖਸ਼ ਨੇ ਪੁਲਿਸ ਮੁਲਾਜ਼ਮ ਨੂੰ ਕੁੱਟ ਦਿੱਤਾ ਅਤੇ ਉਸਦੀ ਵਰਦੀ ਫਾੜ ਦਿੱਤੀ l ਪੁਲਿਸ ਮੁਲਾਜ਼ਿਮ ਨੇ ਇਸਦੀ ਸੂਚਨਾ ਥਾਣਾ ਡਿਵੀਜ਼ਨ 5 ਦੀ ਪੁਲਿਸ ਨੂੰ ਦਿੱਤੀ l ਮੌਕੇ ‘ਤੇ ਪਹੁੰਚੀ ਪੁਲਿਸ ਨੇ ਏਐਸਆਈ ਪੁਨੀਤ ਕੁਮਾਰ ਦੇ ਬਿਆਨਾਂ ‘ਤੇ ਮੁਲਜ਼ਮ ਪਿੰਡ ਸਰੀਂਹ ਨਿਵਾਸੀ ਗੁਰਦੀਪ ਸਿੰਘ ‘ਤੇ ਪਰਚਾ ਦਰਜ ਕਰ ਦਿੱਤਾ ਹੈ l ਜਦਕਿ ਮੁਲਜ਼ਮ ਪੱਖ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ l ਆਪਣੇ ਬਿਆਨਾਂ ਵਿੱਚ ਏਐਸਆਈ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਡਿਊਟੀ ਬੱਸ ਸਟੈਂਡ ਦੇ ਬਾਹਰ ਸੀ l ਇਸ ਦੌਰਾਨ ਮੁਲਜ਼ਮ ਗੁਰਦੀਪ ਸਿੰਘ ਆਪਣੀ ਪਤਨੀ ਦੇ ਨਾਲ ਬਾਈਕ ‘ਤੇ ਆ ਰਿਹਾ ਸੀ l ਹੈਲਮੇਟ ਨਾ ਲੈਣ ਦੀ ਵਜ੍ਹਾ ਕਾਰਨ ਟਰੈਫਿਕ ਕਾਂਸਟੇਬਲ ਨੇ ਉਸ ਨੂੰ ਰੋਕ ਲਿਆ ਪਰ ਕਾਗਜ਼ਾਤ ਦਿਖਾਉਣ ਦੀ ਬਜਾਏ ਉਹ ਕਾਂਸਟੇਬਲ ਨਾਲ ਬਹਿਸ ਕਰਨ ਲੱਗਾ ਅਤੇ ਉਸਦੀ ਫਰਦੀ ਫਾੜ ਦਿੱਤੀ l
