ਮੋਗਾ : ਦੂਜੇ ਵਿਆਹ ਤੋਂ ਬੱਚਾ ਨਾ ਹੋਣ ‘ਤੇ ਵਿਆਹੁਤਾ ਔਰਤ ਤੋਂ ਬਾਬਾ ਦੁਆਰਾ ਤੰਤਰ ਮੰਤਰ ਦੇ ਨਾਮ ‘ਤੇ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ ‘ਤੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਬਾਬੇ ਨੂੰ 7 ਸਾਲ ਕੈਦ ਅਤੇ 60 ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਹੈ l ਜ਼ੁਰਮਾਨਾ ਅਦਾ ਨਾ ਕਰਨ ‘ਤੇ ਇੱਕ ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ l ਥਾਣਾ ਸਿਟੀ ਸਾਊਥ ਪੁਲਿਸ ਨੂੰ 26 ਦਸੰਬਰ 2017 ਨੂੰ ਸ਼ਹਿਰ ਦੇ ਬਾਈਪਾਸ ‘ਤੇ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦੇ ਕੇ ਇਲਜ਼ਾਮ ਲਾਇਆ ਸੀ ਕਿ ਉਸਦਾ ਪਹਿਲਾ ਵਿਆਹ ਤਜਿੰਦਰ ਦੇ ਨਾਲ ਹੋਇਆ ਸੀ ਉਸ ਤੋਂ ਇੱਕ ਕੁੜੀ ਹੈ ਪਰ ਸਹਮਤੀ ਨਾਲ ਪੰਚਾਇਤੀ ਤੌਰ ‘ਤੇ ਤਲਾਕ ਲੈ ਲਿਆ ਸੀ l ਉਸ ਤੋਂ ਬਾਅਦ ਉਸਦਾ ਵਿਆਹ ਲੁਧਿਆਣਾ ਨਿਵਾਸੀ ਨਾਲ ਹੋਇਆ ਸੀ l ਵਿਆਹ ਦੇ ਬਾਅਦ ਉਹ ਆਪਣੀ ਕੁੜੀ ਅਤੇ ਪਤੀ ਨਾਲ ਮੋਗਾ ਆ ਕੇ ਰਹਿਣ ਲੱਗੀ ਸੀ l ਦੂਜੇ ਵਿਆਹ ਨੂੰ 4 ਸਾਲ ਲੰਘ ਜਾਣ ‘ਤੇ ਵੀ ਕੋਈ ਔਲਾਦ ਨਹੀਂ ਹੋਈ ਸੀ l ਇਸ ਦੇ ਕਾਰਨ ਮਕਾਨ ਮਾਲਿਕ ਬਾਬਾ ਜੀਵਨ ਨੂੰ ਲੈ ਕੇ ਆਇਆ, ਉਨ੍ਹਾਂ ਨੇ ਉਸ ਨੂੰ ਪੂਰੀ ਗੱਲ ਦੱਸੀ l 9 ਦਸੰਬਰ 2017 ਦੀ ਸ਼ਾਮ ਨੂੰ ਬਾਬੇ ਨੂੰ ਲੈ ਕੇ ਫੇਰ ਆਇਆ l ਤਦ ਬਾਬੇ ਨੇ ਉਸ ਦੇ ਘਰਵਾਲੇ ਨੂੰ ਕਿਹਾ ਕਿ ਇੱਕ ਜ਼ਿੰਦਾ ਮੁਰਗਾ, ਸ਼ਰਾਬ ਦੀ ਬੋਤਲ ਸਮੇਤ ਪੂਜਾ ਸਮੱਗਰੀ ਲੈ ਕੇ ਆਵੇ l ਇਸ ਤੋ ਬਾਅਦ ਉਸ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀ.ਬਾਬੇ ਨੇ ਪਤੀ ਅਤੇ ਉਸ ਦੇ ਦੋਸਤ ਨੂੰ ਪ੍ਰਸ਼ਾਦ ਕਹਿ ਕੇ ਸ਼ਰਾਬ ਪਿਲਾ ਦਿੱਤੀ l ਇਸ ਤੋਂ ਬਾਅਦ ਬਾਬੇ ਨੇ ਉਸ ਦੇ ਘਰਵਾਲੇ ਅਤੇ ਦੋਸਤ ਨੂੰ ਨਹਿਰ ‘ਤੇ ਟੂਣਾਂ ਕਰਕੇ ਆਉਣ ਲਈ ਕਿਹਾ l ਇਸ ‘ਤੇ ਉਸ ਦਾ ਘਰਵਾਲਾ ਅਤੇ ਦੋਸਤ ਬਾਈਕ ‘ਤੇ ਪਿੰਡ ਵਿਲ ਸਥਿਤ ਨਹਿਰ ‘ਤੇ ਟੂਣਾ ਕਰਨ ਰਾਤ 11 ਵਜੇ ਗਏ ਅਤੇ ਦੋ ਘੰਟੇ ਬਾਅਦ ਵਾਪਸ ਆਏ l ਇਸ ਦੋਰਾਨ ਬਾਬਾ ਨੇ ਉਸ ਨੂੰ ਚਾਹ ਬਣਾ ਕੇ ਪਿਲਾਉਣ ਲਈ ਲਈ ਕਿਹਾ l ਬਾਬੇ ਨੇ ਚਾਹ ਵਿੱਚ ਕੋਈ ਨਸ਼ੀਲੀ ਚੀਜ਼ ਪਿਲਾ ਕੇ ਉਸ ਨੂੰ ਪਿਲਾ ਦਿੱਤੀ l ਜਿਸ ਨਾਲ ਉਹ ਬੇਹੋਸ਼ ਹੋ ਗਈ ਸੀ l ਇਸ ਤੋਂ ਬਾਅਦ ਬਾਬਾ ਨੇ ਉਸ ਦੇ ਨਾਲ ਬਲਾਤਕਾਰ ਕੀਤਾ l ਉਸ ਨੂੰ ਹੋਸ਼ ਆਉਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ l ਔਰਤ ਦੇ ਪਤੀ ਨੇ ਕਿਹਾ ਕਿ ਨਹਿਰ ਤੋਂ ਆਉਣ ਤੋਂ ਬਾਅਦ 2 ਵਾਰ ਉਸ ਨੇ ਕਮਰੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਬੇ ਨੇ ਅੰਦਰ ਪੂਜਾ ਚੱਲਣ ਦੀ ਗੱਲ ਕਹਿ ਕੇ ਉਸ ਨੂੰ ਕਮਰੇ ਵਿੱਚ ਜਾਣ ਤੋਂ ਰੋਕ ਦਿੱਤਾ ਸੀ l ਇਸ ਤੋਂ ਬਾਅਦ ਨੀਂਦ ਖੁੱਲਣ ‘ਤੇ ਉਸ ਦਾ ਘਰਵਾਲਾ ਕਮਰੇ ਵਿੱਚ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ l ਉਸ ਨੂੰ ਲੱਗਿਆ ਕਿ ਬਾਬੇ ਦੀ ਪਾਠ ਪੂਜਾ ਦਾ ਅਸਰ ਹੋਵੇਗਾ l
