Htv Punjabi
Punjab

ਫੇਸਬੁੱਕ ‘ਤੇ ਹੋਈ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸੰਬੰਧ, ਬਾਅਦ ਵਿੱਚ ਮੁੱਕਰ ਗਿਆ

ਪਟਿਆਲਾ : ਫੇਸਬੁੱਕ ‘ਤੇ ਦੋਸਤੀ ਤੋਂ ਬਾਅਦ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਸਰੀਰਿਕ ਸੰਬੰਧ ਬਣਾਉਣ ਅਤੇ ਫਿਰ ਬਾਅਦ ਵਿੱਚ ਵਿਆਹ ਕਰਾਉਣ ਤੋਂ ਮੁਕਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ l ਔਰਤ ਥਾਣਾ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੀੜਿਤਾ ਦੇ ਬਿਆਨ ‘ਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਹੁਣ ਉਸਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੈ l ਔਰਤ ਥਾਣਾ ਇੰਚਾਰਜ ਮਨਪ੍ਰੀਤ ਕੌਰ ਦੇ ਮੁਤਾਬਿਕ 24 ਸਾਲ ਦੀ ਪੀੜਿਤਾ ਦਾ ਬਿਆਨ ਦਿੱਤਾ ਹੈ ਕਿ ਉਸ ਦੀ ਸਾਲ 2018 ਵਿੱਚ ਮੁਲਜ਼ਮ ਹਰਵਿੰਦਰ ਸਿੰਘ ਨਿਵਾਸੀ ਤੁੰਗਵਾਲੀ ਥਾਣਾ ਕੈਂਟ ਬਠਿੰਡਾ ਨਾਲ ਫੇਸਬੁੱਕ ‘ਤੇ ਦੋਸਤੀ ਹੋਈ ਸੀ l ਦੋਸਤੀ ਪ੍ਰੇਮ ਵਿੱਚ ਬਦਲੀ ਅਤੇ ਫੇਰ ਮੁਲਜ਼ਮ ਨੇ ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦਿੱਤਾ l ਮੁਲਜ਼ਮ ਦੀ ਗੱਲਾਂ ਵਿੱਚ ਆ ਕੇ ਕੁੜੀ ਕਈ ਵਾਰ ਉਸ ਨੂੰ ਮਿਲਣ ਉਸ ਦੀ ਦੱਸੀ ਹੋਈ ਜਗ੍ਹਾ ‘ਤੇ ਵੀ ਗਈ, ਜਿੱਥੇ ਮੁਲਜ਼ਮ ਨੇ ਕੁੜੀ ਦੇ ਨਾਲ ਸਰੀਰਿਕ ਸੰਬੰਧ ਬਣਾਏ l ਇਸ ਦੇ ਬਾਅਦ ਵੀ ਦੋ ਤਿੰਨ ਵਾਰ ਮੁਲਜ਼ਮ ਨੇ ਪੀੜਿਤਾ ਨੂੰ ਅਲੱਗ ਅਲੱਗ ਜਗ੍ਹਾ ਬੁਲਾ ਕੇ ਉਸ ਦੇ ਨਾਲ ਸਰੀਰਿਕ ਸੰਬੰਧ ਬਣਾਏ ਪਰ ਬਾਅਦ ਵਿੱਚ ਵਿਆਹ ਕਰਵਾਉਣ ਤੋਂ ਮੁਕਰ ਗਿਆ l ਪੀੜਿਤਾ ਦੇ ਬਿਆਨ ‘ਤੇ ਪੁਲਿਸ ਨੇ ਜਾਂਚ ਦੇ ਬਾਅਦ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਹਲੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ l

Related posts

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

htvteam

ਭੁੱਲ ਕੇ ਵੀ ਔਰਤਾਂ ਨਾ ਕਰਨ ਆਹ ਕੰਮ

htvteam

ਨਵੇਂ ਸਾਲ ਭੂਆ ਭਤੀਜਾ ਹੀ ਫੜੇ ਗਏ ਰੰਗੇ ਹੱਥੀਂ ; ਲੰਮੇ ਸਮੇਂ ਤੋਂ ਕਰ ਰਹੇ ਸਨ ਨਾਜਾਇਜ਼ ਕੰਮ

htvteam

Leave a Comment