Htv Punjabi
Punjab

30 ਦੁਕਾਨਦਾਰਾਂ ਤੋਂ 2 ਕਰੋੜ ਰੋਪਏ ਦੀ ਠੱਗੀ, 4 ਕੈਮਿਸਟ ‘ਤੇ ਕੇਸ

ਜਲੰਧਰ : ਦਿਲਕੁਸ਼ਾ ਮਾਰਕਿਟ ਹੋਲਸੇਲ ਕੈਮਿਸਟਾਂ ਤੋਂ ਕਰੀਬ 2 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ l ਠੱਗੀ ਦੇ ਇਲਜ਼ਾਮ ਵਿੱਚ ਫਸੇ ਮੁਲਜ਼ਮ ਹੋਰ ਕੋਈ ਨਹੀਂ ਬਲਕਿ 4 ਕੈਮਿਸਟ ਹੀ ਹਨ l ਪੁਲਿਸ ਨੇ ਗੁਜਰਾਲ ਨਗਰ ਸਥਿਤ ਔਸ਼ਧੀ ਵਰਲਡ, ਲੁਧਿਆਣਾ ਦੀ ਐਕਸਟਰ ਬਾਇਓ ਹੈਲਥ ਐਲਐਲਪੀ ਅਤੇ ਸ਼ਹੀਦ ਉੱਧਮ ਸਿੰਘ ਸਥਿਤ ਹਾਲੀ ਮੈਡੀਕੋਜ਼ ਦੇ ਪਾਰਟਨਰਾਂ ‘ਤੇ ਆਈਪੀਸੀ ਦੀ ਧਾਰਾ 406,420,120 ਬੀ ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਹੈ l ਪਾਰਟਨਰਾਂ ਵਿੱਚ ਪ੍ਰਦੀਪ ਸਿੰਘ, ਗਗਨਦੀਪ ਸਿੰਘ, ਅਮਿਤ ਕੁਮਾਰ ਸੈਨੀ ਅਤੇ ਜਸਮੀਤ ਸਿੰਘ ਨਾਰੰਗ ਹਨ l ਉੱਧਰ ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ l ਪੁਲਿਸ ਨੇ ਪੀੜਿਤ ਦੁਕਾਨਦਾਰਾਂ ਨੂੰ ਤਲਬ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਬਿਜਨੈਸ ਦੀ ਸਟੇਟਮੈਂਟ ਲਈ ਜਾ ਸਕੇ l ਉੱਥੇ ਦਿਲਕੁਸ਼ਾ ਮਾਰਕਿਟ ਹੋਲਸੇਲ ਕੈਮਿਸਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮਾਰਕਿਟ ਦੇ ਕਰੀਬ 30 ਦੁਕਾਨਦਾਰਾਂ ਦੇ ਨਾਲ ਠੱਗੀ ਹੋਈ ਹੈ l ਮਾਰਕਿਟ ਜਲਦ ਹੀ ਸਾਰੇ ਪੀੜਿਤ ਦੇ ਨਾਲ ਥਾਣੇ ਵਿੱਚ ਜਾ ਰਹੀ ਹੈ ਤਾਂ ਕਿ ਕਾਰਵਾਈ ਪੂਰੀ ਕਰਵਾਈ ਜਾ ਸਕੇ l ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ 25 ਸਿਤੰਬਰ 2019 ਨੂੰ ਦਿਲਕੁਸ਼ਾ ਮਾਰਕਿਟ ਹੋਲ ਸੇਲ ਕੈਮਿਸਟ ਵਿਸ਼ਾਲ ਨੰਦਾ, ਅਮਰਦੀਪ ਸਿੰਘ ਅਤੇ ਅੰਕੁਸ਼ ਤਲਵਾੜ ਵਿੱਚ ਸ਼ਿਕਾਇਤ ਦਿੱਤੀ ਸੀ l

Related posts

ਬੱਸਾਂ ਦੀ ਹੜਤਾਲ ਨੇ ਕੀਤੇ ਲੋਕ ਪ੍ਰੇਸ਼ਾਨ

htvteam

ਆਹ ਦੇਖਲੋ ਜੀ ਲੋਕਾਂ ਦਾ ਹਾਲ

htvteam

90 ਫੀਸਦ ਜੋੜੀਆਂ ਰਾਤ ਵੇਲੇ ਕਰਦੀਆਂ ਨੇ ਆਹ ਗਲਤੀਆਂ

htvteam

Leave a Comment