ਲੁਧਿਆਣਾ : ਗਾਇਕ ਸਿੱਧੂ ਮੂਸੇਵਾਲਾ ਵੱਲੋਂ ਹਥਿਆਰਾਂ ‘ਤੇ ਗੀਤ ਗਾ ਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨ ‘ਤੇ ਇੱਕ ਸਮਾਜਸੇਵੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ l ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸ਼ਿੰਗਰ ਸਿੱਧੂ ਮੂਸੇਵਾਲਾ ਆਤਮਨਗਰ ਸਥਿਤ ਏਸੀਪੀ ਜਸ਼ਨਦੀਪ ਸਿੰਘ ਗਿੱਲ ਦੇ ਆਫਿਸ ਵਿੱਚ ਇਨਕੁਆਰੀ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਅਤੇ ਸਿੱਧੂ ਦੇ ਬਿਆਨ ਦਰਜ ਕੀਤੇ l

ਇਸ ਤੋਂ ਬਾਅਦ ਵਾਪਸ ਜਾਣ ਸਮੇਂ ਸਿੱਧੂ ਨਾਲ ਫੋਟੋਆਂ ਖਿੱਚਾਉਣ ਨੂੰ ਲੈ ਕੇ ਸਿੱਧੂ ਦੀ ਉਸ ਦੇ ਫੈਂਸ ਅਤੇ ਮੀਡੀਆਕਰਮੀਆਂ ਨਾਲ ਹੱਥੋਪਾਈ ਵੀ ਹੋਈ ਪਰ ਪੁਲਿਸ ਨੂੰ ਸ਼ਿਕਾਇਤ ਨਹੀਂ ਮਿਲੀ l ਸਮਾਜਸੇਵੀ ਵੱਲੋਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਕਿਹਾ ਗਿਆ ਕਿ 13 ਦਸੰਬਰ 2019 ਨੂੰ ਫੇਸਬੁੱਕ ‘ਤੇ ਵੀਡੀਓ ਅਪਲੋਡ ਕੀਤਾ l ਇਸ ਵਿੱਚ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਦੇ ਇੱਕਠੇ ਹੋਣ ‘ਤੇ ਮਹਿਫਲ ਲਾਉਣ ਦਾ ਟਾਈਟਲ ਦਿੱਤਾ ਗਿਆ l
