Htv Punjabi
Punjab

ਔਰਤ ਪੀਸੀਐਸ ਨੇ ਆਈਏਐਸ ਅਫਸਰ ‘ਤੇ ਲਾਏ ਗੰਭੀਰ ਦੋਸ਼, ਕਿਹਾ ਕੌਫੀ ‘ਤੇ ਬੁਲਾ ਕੇ ਕਰਦਾ ਹੈ ਗੰਦੀਆਂ ਗੱਲਾਂ

ਚੰਡੀਗੜ੍ਹ : ਪੰਜਾਬ ਦੀ ਇੱਕ ਔਰਤ ਪੀਸੀਐਸ ਅਘਸਰ ਨੇ ਇੱਕ ਆਈਏਐਸ ਅਧਿਕਾਰੀ ‘ਤੇ ਗੰਭੀਰ ਇਲਜ਼ਾਮ ਲਾਏ ਹਨ l ਪੀਸੀਐਸ ਅਫਸਰ ਦਾ ਕਹਿਣਾ ਹੈ ਕਿ ਆਈਏਐਸ ਅਫਸਰ ਉਨ੍ਹਾਂ ਦੇ ਵਿਭਾਗ ਵਿੱਚ ਡਾਇਰੈਕਟਰ ਦੇ ਅਹੁਦੇ ‘ਤੇ ਤੈਨਾਤ ਹੈ l ਪੀਸੀਐਸ ਔਰਤ ਦਾ ਕਹਿਣਾ ਹੈ ਕਿ ਡਾਇਰੈਕਟਰ ਉਨ੍ਹਾਂ ਨੂੰ ਕਈ ਵਾਰ ਬਾਹਰ ਕਾਫੀ ਪੀਣ ਦੇ ਲਈ ਸੱਦਾ ਦੇ ਚੁੱਕੇ ਹਨ l ਉਸ ਨੇ ਕਿਹਾ ਕਿ ਡਾਇਰੈਕਟਰ ਇਸ ਦੌਰਾਨ ਜੋ ਗੱਲਾਂ ਕਰਦੇ ਹਨ ਉਹ ਠੀਕ ਨਹੀਂ ਹੁੰਦੀਆਂ l
ਔਰਤ ਅਧਿਕਾਰੀ ਨੇ ਆਪਣੇ ਹੈਡ ਕਰਣ ਅਵਤਾਰ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਪੁਸ਼ਟੀ ਕੀਤੀ ਹੈ, ਪਰ ਉਹ ਨਾਮ ਨਹੀਂ ਦੱਸਣਾ ਚਾਹੁੰਦੀ l ਉਨ੍ਹਾਂ ਨੇ ਬੀਤੇ ਦਿਨੀਂ ਪੀਸੀਐਸ ਦੇ ਅਹੁਦੇਦਾਰਾਂ ਅਤੇ ਮੁੱਖ ਚੇਅਰਮੈਨ ਨਾਲ ਵੀ ਮੁਲਾਕਾਤ ਕੀਤੀ l ਮੌਖਿਕ ਰੂਪ ਨਾਲ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ l
ਔਰਤ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਦੀ ਲੜਾਈ ਜ਼ਰੂਰ ਲੜੇਗੀ l ਉੱਚ ਅਹੁਦੇ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮੁਲਜ਼ਮ ਅਧਿਕਾਰੀ ਖਿਲਾਫ ਕਾਰਵਾਈ ਬਾਰੇ ਸੋਚਿਆ ਜਾ ਰਿਹਾ ਹੈ l ਦੂਜੇ ਪਾਸੇ ਇਸ ਸੰਬੰਧ ਵਿੱਚ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੁਖੀ ਨਾਲ ਸੰਪਰਕ ਨਹੀਂ ਹੋ ਰਿਹਾ l

Related posts

ਢੀਂਡਸਾ ਨੂੰ ਆਇਆ ਸੁਖਬੀਰ ‘ਤੇ ਗੁੱਸਾ ਆਹ ਦੇਖੋ ਪੀੜ੍ਹੀ ਥੱਲੇ ਕੀ ਫੇਰਣ ਦੀ ਸਲਾਹ ਦੇ ਰਿਹੈ ਸੁਖਬੀਰ ਨੂੰ

Htv Punjabi

ਅਮਰੀਕਾ ਤੋਂ deport ਹੋਣ ਪਿੱਛੇ ਆਹ ਪੰਜਾਬੀ ਦਾ ਨਿਕਲਿਆ ਹੱਥ ?

htvteam

ਇਸ ਬਜ਼ੁਰਗ ਮਾਤਾ ਦੀ ਹੱਡਬੀਤੀ ਸੁਣ ਹੰਝੂਆਂ ਦੇ ਝਰਨੇ ਫੁੱਟ ਜਾਣਗੇ

htvteam

Leave a Comment