Htv Punjabi
Punjab

ਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਲੁਧਿਆਣਾ : ਸ਼ੇਅਰ ਮਾਰਕਿਟ ਵਿੱਚ ਘਾਟਾ ਹੋਣ ਕਰਕੇ ਹੈਬੋਵਾਲ ਸਥਿਤ ਸੰਤ ਵਿਹਾਰ ਦੀ ਜੰਡੂ ਕਲੋਨੀ ਦੇ ਰਹਿਣ ਵਾਲੇ ਰਿਤੇਸ਼ ਗੋਇਲ ਨੇ ਆਪਣੇ ਘਰ ਵਿੱਚ ਫਾਂਸੀ ਲਾ ਕੇ ਜਾਨ ਦੇ ਦਿੱਤੀ l ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਉਸ ਦਾ ਚਚੇਰਾ ਭਾਈ ਗੁਆਂਢੀਆਂ ਦੀ ਕੰਧ ਟੱਪ ਕੇ ਘਰ ਅੰਦਰ ਗਿਆ ਅਤੇ ਲਾਸ਼ ਲਟਕਦੀ ਦੇਖ ਉਸ ਦੇ ਹੋਸ਼ ਉੱਡ ਗਏ l ਉਸ ਨੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ l ਇਸ ਤੋਂ ਬਾਅਦ ਇਸਦੀ ਜਾਣਕਾਰੀ ਥਾਣਾ ਹੈਬੋਵਾਲ ਪੁਲਿਸ ਨੂੰ ਵੀ ਦਿੱਤੀ ਗਈ l
ਸੂਚਨਾ ਮਿਲਣ ‘ਤੇ ਹੈਬੋਵਾਲ ਦੇ ਮੁਖੀ ਸਬ ਇੰਸਪੈਕਟਰ ਮੋਹਨ ਲਾਲ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ l ਪੁਲਿਸ ਨੇ ਜਾਂਚ ਦੇ ਬਾਅਦ ਪੋਸਟਮਾਰਟਮ ਦੇ ਲਈ ਲਾਸ਼ ਨੂੰ ਸਿਵਿਲ ਹਸਪਤਾਲ ਭੇਜ ਦਿੱਤਾ l ਜਾਂਚ ਅਧਿਕਾਰੀ ਏਐਸਆਈ ਚੰਨਣ ਸਿੰਘ ਨੇ ਦੱਸਿਆ ਕਿ ਰਿਤੇਸ਼ ਇੱਕ ਨਿੱਜੀ ਕੰਪਨੀ ਵਿੱਚ ਅਕਾਊਂਟਸ ਦਾ ਕੰਮ ਦੇਖਦਾ ਸੀ l ਨਾਲ ਹੀ ਸ਼ੇਅਰ ਮਾਰਕਿਟ ਦਾ ਕੰਮ ਵੀ ਕਰਦਾ ਸੀ l ਉਹ ਆਪਣੇ ਪਰਿਵਾਰ ਤੋਂ ਆਪਣੀ ਪਤਨੀ ਰਾਧਿਕਾ ਅਤੇ ਆਪਣੇ ਦੋ ਮੁੰਡਿਆਂ ਨਾਲ ਰਹਿੰਦਾ ਸੀ l
ਸ਼ੇਅਰ ਮਾਰਕਿਟ ਵਿੱਚ ਘਾਟਾ ਹੋਣ ਦੇ ਕਾਰਨ ਉਹ ਕੁਝ ਦਿਨਾਂ ਤੋਂ ਪਰੇਸ਼ਾਨ ਸੀ l ਇਸੀ ਵਿੱਚ ਉਸ ਦੀ ਪਤਨੀ ਪਟਿਆਲਾ ਸਥਿਤ ਆਪਣੇ ਪੇਕੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਗਈ ਸੀ l ਦੋ ਦਿਨ ਤੋਂ ਰਿਤੇਸ਼ ਫੋਨ ਨਹੀਂ ਚੱਕ ਰਿਹਾ ਸੀ l ਉਸ ਦਾ ਚਚੇਰਾ ਭਾਈ ਸ਼ੁੱਕਰਵਾਰ ਨੂੰ ਵੀ ਘਰ ਆਇਆ ਪਰ ਦਰਵਾਜ਼ਾ ਨਹੀਂ ਖੁੱਲਿਆ ਤਾਂ ਉਸ ਨੇ ਸੋਚਿਆ ਕਿ ਰਿਤੇਸ਼ ਕਿਤੇ ਗਿਆ ਹੋਵੇਗਾ l ਰਿਤੇਸ਼ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ l
ਕੁਝ ਸਮੇਂ ਬਾਅਦ ਰਿਤੇਸ਼ ਦਾ ਫੋਨ ਬੰਦ ਹੋ ਗਿਆ l ਰਿਤੇਸ਼ ਦੇ ਚਚੇਰੇ ਭਾਈ ਨੇ ਉਸ ਦੀ ਪਤਨੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਘਰ ਹੀ ਹੋਵੇਗਾ l ਉਸ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਸ਼ਨੀਵਾਰ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਰਿਤੇਸ਼ ਦੇ ਘਰ ਵਿੱਚ ਵੜਿਆ ਤਾਂ ਅੰਦਰ ਲਾਸ਼ ਲਟਕਦੀ ਦੇਖ ਉਸ ਦੇ ਹੋਸ਼ ਉੱਡ ਗਏ l ਏਐਸਆਈ ਚੰਨਣ ਸਿੰਘ ਦੇ ਮੁਤਾਬਿਕ ਰਿਤੇਸ਼ ਨੇ ਹੋ ਸਕਦਾ ਹੈ ਦੋ ਦਿਨ ਪਹਿਲਾਂ ਹੀ ਆਤਮਹੱਤਿਆ ਕਰ ਲਈ ਹੋਵੇ ਅਤੇ ਬੈਟਰੀ ਲੋਅ ਹੋਣ ਕਾਰਨ ਫੋਨ ਬੰਦ ਹੋ ਗਿਆ ਹੋਵੇ l ਰਿਤੇਸ਼ ਦੇ ਭਾਈ ਨੇ ਹੀ ਸਭ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ l

Related posts

ਆਹ ਦੇਖਲੋ ਸ਼ਰਾਬ ਦੇ ਨਸ਼ੇ ‘ਚ ਟੁੰਨ ਹੋਏ ਡਰਾਇਵਰ ਨੇ ਨੌਜਵਾਨ ਨਾਲ ਕੀ ਕੀਤਾ

htvteam

ਬਹਾਦਰ ਥਾਣੇਦਾਰ ਨੇ ਦੇਖੋ ਕਿਵੇਂ ਬਚਾਈ ਬੰਦੇ ਦੀ ਜਾਨ; ਦੇਖੋ ਵੀਡੀਓ

htvteam

ਲੰਮੇ ਲਾਕਡਾਊਨ ਤੋਂ ਬਾਅਦ ਸਕੂਲਾਂ ਲਈ ਆਈ ਖੁਸ਼ਖਬਰੀ! ਚਲੋ ਕੋਰੋਨਾ ਮਹਾਂਮਾਰੀ ਦਾ ਕੁਝ ਤਾਂ ਸਕੂਲਾਂ ਨੂੰ ਵੀ ਲਾਭ ਹੋਇਆ !

Htv Punjabi

Leave a Comment