Htv Punjabi
Punjab

ਰਾਤ ਨੂੰ ਅਚਾਨਕ ਥਾਣੇ ਪਹੁੰਚੇ ਮੰਤਰੀ, ਕਿਹਾ ਪਹਿਲੀ ਚੈਕਿੰਗ ਹੈ ਇਸ ਲਈ ਸਭ ਮਾਫ, ਅਗਲੀ ਵਾਰ ਨਹੀਂ ਮਿਲੇਗੀ ਮਾਫੀ

ਹੁਸ਼ਿਆਰਪੁਰ : ਕੁਝ ਦਿਨਾਂ ਤੋਂ ਹੁਸ਼ਿਆਰਪੁਰ ਵਿੱਚ ਲੁੱਟ, ਛੀਨਝਪਟੀ, ਚੋਰੀ ਆਦਿ ਦੀ ਅਪਰਾਧਿਕ ਵਾਰਦਾਤਾਂ ਵੱਧ ਗਈਆਂ ਹਨ l ਪੁਲਿਸ ਰੋਕਣ ਵਿੱਚ ਸਫਲ ਨਹੀਂ ਹੋ ਰਹੀ ਹੈ l ਭਾਜਪਾ ਇਸ ਨੂੰ ਮੁੱਦਾ ਬਣਾ ਰਹੀ ਹੈ, ਇਸ ਲਈ ਪੁਲਿਸ ਦੀ ਅੱਖ ਖੋਲਣ ਦੇ ਲਈ ਸ਼ੁੱਕਰਵਾਰ ਰਾਤ ਨੂੰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅਚਨਚੇਤ ਚੈਕਿੰਗ ਦਾ ਪ੍ਰੋਗਰਾਮ ਬਣਾ ਕੇ ਪੁਲਿਸ ਵਿੱਚ ਭੱਜ ਦੌੜ ਮੱਚਾ ਦਿੱਤੀ l
ਰਾਤ ਸਵਾ ਦਸ ਵਜੇ ਦੇ ਕਰੀਬ ਮੰਤਰੀ ਅਰੋੜਾ ਪ੍ਰਾਈਵੇਟ ਕਾਰ ਵਿੱਚ ਘਰ ਤੋਂ ਨਿਕਲੇ l ਉਨ੍ਹਾਂ ਦੇ ਨਾਲ ਕੋਈ ਸੁਰੱਖਿਆ ਕਰਮੀ ਨਹੀਂ ਸੀ, ਸਿਰਫ ਪੀਏ ਮਨੀ ਹੀ ਸੀ l ਖੁਦ ਕਾਰ ਚਲਾ ਕੇ ਮੰਤਰੀ ਥਾਣਾ ਸਿਟੀ ਪਹੁੰਚੇ l ਗੇਟ ਬੰਦ ਸੀ.ਸੰਤਰੀ ਨਹੀਂ ਸੀ l ਗੇਟ ਖਟਾਖਟਾ ਕੇ ਮੰਤਰੀ ਥਾਣੇ ਦੇ ਅੰਦਰ ਗਏ l ਮੁਨਸ਼ੀ ਦੀ ਕੁਰਸੀ ਵੀ ਖਾਲੀ ਸੀ l ਮੰਤਰੀ ਅੰਦਰ ਕਮਰੇ ਵਿੱਚ ਪਹੁੰਚੇ ਤਾਂ ਚਾਰ ਮੁਲਾਜ਼ਿਮ ਹੀਟਰ ‘ਤੇ ਸੇਕ ਰਹੇ ਸਨ ਪਰ ਜਦ ਉਨ੍ਹਾਂ ਨੇ ਸਾਹਮਣੇ ਮੰਤਰੀ ਅਰੋੜਾ ਨੂੰ ਦੇਖਿਆ ਤਾਂ ਉਨ੍ਹਾਂ ਦੇ ਪਸੀਨੇ ਛੁੱਟਣ ਲੱਗੇ l ਮੰਤਰੀ ਨੇ ਰਜਿਸਟਰ ਚੈਕ ਕੀਤਾ l
ਥਾਣਾ ਮੁਖੀ ਗੋਵਿੰਦ ਕੁਮਾਰ ਬੰਟੀ ਵੀ ਥਾਣੇ ਵਿੱਚ ਨਹੀਂ ਸਨ ਪਰ ਜਿਵੇਂ ਹੀ ਉਨ੍ਹਾਂ ਨੂੰ ਭਨਕ ਲੱਗੀ ਕਿ ਮੰਤਰੀ ਥਾਣੇ ਵਿੱਚ ਹਨ l ਕੁਝ ਹੀ ਮਿੰਟਾਂ ਵਿੱਚ ਬੰਟੀ ਵੀ ਥਾਣੇ ਪਹੁੰਚ ਗਏ l ਮੰਤਰੀ ਦੇ ਆਉਣ ਦੀ ਸੂਚਨਾ ‘ਤੇ ਡੀਐਸਪੀ ਜਗਦੀਸ਼ ਅੱਤਰੀ ਅਤੇ ਐਸਐਸਪੀ ਗੌਰਵ ਗਰਗ ਵੀ ਥਾਣੇ ਵਿੱਚ ਆ ਗਏ l ਮੰਤਰੀ ਅਰੋੜਾ ਨੇ ਐਸਐਸਪੀ ਗਰਗ ਨੂੰ ਪੁਲਿਸ ਦੀ ਸਾਰੀਆਂ ਕਮੀਆਂ ਗਿਣਵਾਈਆਂ l ਮੁਲਾਜ਼ਿਮਾਂ ਨੂੰ ਚਿਤਾਵਨੀ ਦਿੱਤੀ ਕਿ ਪਹਿਲੀ ਚੈਕਿੰਗ ਹੈ, ਇਸ ਲਈ ਸਭ ਕੁਝ ਮਾਫ ਪਰ ਅਗਲੀ ਵਾਰ ਕੁਝ ਮਾਫ ਨਹੀਂ ਹੋਵੇਗਾ l

Related posts

ਸੁਮੇਧ ਸਿੰਘ ਸੈਣੀ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ

htvteam

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਜੈਗੁਆਰ ਵਾਲਾ ਮੁੰਡਾ ਦੇਖੋ ਭਲਵਾਨਾਂ ਵਰਗੇ ਮੁੰਡੇ ਨਾਲ ਕੀ ਕਰ ਗਿਆ

htvteam

Leave a Comment