Htv Punjabi
Punjab

ਹਾਈਵੇ ‘ਤੇ ਗਾਡਰਾਂ ਨਾਲ ਭਰੇ ਖੜੇ ਟਰੱਕ ਨਾਲ ਟਕਰਾਈ ਬੋਲੈਰੋ ਕਾਰ, ਕਾਰ ਸਮੇਤ ਦੋ ਬਾਈਕਾਂ ਨੂੰ ਲੱਗੀ ਅੱਗ

ਮੰਡੀ ਗੋਬਿੰਦਗੜ੍ਹ : ਸ਼ਹਿਰ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ ਨਜ਼ਦੀਕ ਮਾਡਰਨ ਮਿੱਲ ਦੇ ਕੋਲ ਐਤਵਾਰ ਨੂੰ ਸੰਘਣੀ ਧੁੰਦ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ l ਗਨੀਮਤ ਰਹੀ ਕਿ ਕਿਸੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਾਈਕ ‘ਤੇ ਸਵਾਰ ਇੱਕ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ l ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ l ਬਾਕੀ ਬੋਲੈਰੋ ਕਾਰ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਇੱਕ ਵਿਅਕਤੀ ਦੇ ਸਿਰ ‘ਤੇ ਸੱਟ ਲੱਗੀ ਹੈ ਜਿਸ ਨੂੰ ਨਜ਼ਦੀਕੀ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l
ਹਾਦਸਾ ਸਵੇਰੇ ਕਰੀਬ 9 ਵਜੇ ਦੇ ਆਸਪਾਸ ਹੋਇਆ l ਇਸ ਹਾਦਸੇ ਵਿੱਚ ਜਿਵੇਂ ਹੀ ਬੋਲੈਰੋ ਕਾਰ ਟਰੱਕ ਨਾਲ ਟਕਰਾਈ ਤਾਂ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਗਈ l ਜਿਸ ਵਿੱਚ ਸਵਾਰ ਲੋਕਾਂ ਨੂੰ ਮਾਡਰਨ ਮਿਲ ਦੇ ਕਰਮਚਾਰੀਆਂ ਨੇ ਤੁਰੰਤ ਬਾਹਰ ਨਿਕਲ ਕੇ ਐਂਬੂਲੈਂਸ ਤੋਂ ਹਸਪਤਾਲ ਪਹੁੰਚਾਇਆ l
ਇਸ ਹਾਦਸੇ ਵਿੱਚ ਇੱਕ ਜ਼ਰੂਰੀ ਪਹਿਲੂ ਇਹ ਵੀ ਜੁੜਿਆ ਮਿਲਿਆ ਜਦ ਯੌਜਨਾ ਬੋਰਡ ਫਤਿਹਗੜ ਸਾਹਿਬ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਦੀ ਫਾਰਚੂਨਰ ਕਾਰ ਨੂੰ ਵੀ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ l ਜਿਸ ਵਿੱਚ ਸਵਾਰ ਹਰਿੰਦਰ ਭਾਂਬਰੀ ਅਤੇ ਉਨ੍ਹਾਂ ਦੇ ਸਾਥੀ ਬਚ ਗਏ ਜਦਕਿ ਉਨ੍ਹਾਂ ਦੀ ਫਾਰਚੂਨਰ ਕਾਰ ਪਿੱਛੇ ਤੋਂ ਬੁਰੀ ਤਰ੍ਹਾਂ ਖਤਮ ਹੋ ਗਈ l ਹਰਿੰਦਰ ਭਾਂਬਰੀ 26 ਜਨਵਰੀ ਦੇ ਜ਼ਿਲ੍ਹਾ ਲੈਵਲ ਸਮਾਰੋਹ ਵਿੱਚ ਹਿੱਸਾ ਲੈਣ ਜਾ ਰਹੇ ਸਨ l ਇਸ ਹਾਦਸੇ ਤੋਂ ਬਾਅਦ ਉਹ ਦੂਜੀ ਕਾਰ ਵਿੱਚ ਸਮਾਰੋਹ ਦੇ ਲਈ ਰਵਾਨਾ ਹੋਏ l
ਇਸ ਘਟਨਾ ਸੰਬੰਧੀ ਮੌਕੇ ‘ਤੇ ਪਹੁੰਚੇ ਏਐਸਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਹਾਦਸੇ ਵਿੱਚ ਚਾਰ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ l ਉੱਧਰ ਇਸ ਘਟਨਾ ਨੂੰ ਲੈ ਕੇ ਨੈਸ਼ਨਲ ਹਾਈਵੇ ‘ਤੇ ਆਵਜਾਈ ਕਾਫੀ ਪ੍ਰਭਾਵਿਤ ਰਹੀ l ਪੁਲਿਸ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਰੋਡ ‘ਤੇ ਆਵਾਜਾਈ ਆ ਕੇ ਖੁਲਵਾਈ l

Related posts

ਵਿਆਹ ਦਾ ਕਾਰਡ ਵੰਡਕੇ ਕੁੜੀ ਭੁੱਬਾ ਮਾਰ ਮਾਰ ਰੋਈ

htvteam

ਬੱਚੇਦਾਨੀ ਦੇ ਮੂੰਹ ਤੇ ਪੇਡੂ ਦਾ ਸੋਜਾ-ਇੰਫੈਕਸ਼ਨ ਦੇ ਕਾਰਨ, ਲੱਛਣ ਤੇ ਘਰੇਲੂ ਇਲਾਜ

htvteam

ਥਾਣੇਦਾਰ ਨੇ ਸਭ ਦੇ ਸਾਹਮਣੇ ਲਹਾ ਲਈ ਜੇਲ ਗਾਰਡ ਦੀ ਪੈਂਟ

htvteam

Leave a Comment