Htv Punjabi
Punjab

ਟਰੇਨ ਦੇ ਅੱਗੇ ਕੁੱਦ ਕੇ ਜਾਨ ਦੇਣ ਜਾ ਰਹੀ ਸੀ ਨਾਬਾਲਿਗ, ਇਸ ਤਰ੍ਹਾਂ ਬਚਾਇਆ ਸਕਰੇਪ ਚੁੱਕਣ ਵਾਲਿਆਂ ਨੇ

ਜਲੰਧਰ : ਇੱਥੋਂ ਦੇ ਪੀਏਪੀ ਚੌਂਕ ਦੇ ਪਿਛਲੇ ਪਾਸੇ ਗੁਜ਼ਰਦੇ ਰੇਲ ਟਰੈਕ ‘ਤੇ ਖੁਦਕੁਸ਼ੀ ਕਰਨ ਦੇ ਲਈ ਟਰੇਨ ਦਾ ਇੰਤਜ਼ਾਰ ਕਰ ਰਹੀ ਕੁੜੀ ਦੀ ਸਕਰੈਪ ਚੁੱਕਣ ਵਾਲਿਆਂ ਨੇ ਜਾਨ ਬਚਾ ਲਈ l ਸ਼ਨੀਵਾਰ ਦੁਪਹਿਰ ਨੂੰ ਨਾਬਾਲਿਗ ਸ਼ੱਕੀ ਹਾਲਤ ਵਿੱਚ ਟਰੈਕ ਦੇ ਕੋਲ ਘੁੰਮ ਰਹੀ ਸੀ l ਇਸ ਦੌਰਾਨ ਟਰੈਕ ਦੇ ਕੋਲ ਸਕਰੈਪ ਚੁੱਕਣ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਸ਼ੱਕ ਹੋਣ ‘ਤੇ ਘੇਰ ਲਿਆ l ਉਸ ਵਿਅਕਤੀ ਨੇ ਤੁੰਰਤ ਆਪਣੇ ਹੋਰਾਂ ਸਾਥੀਆਂ ਨੂੰ ਅਵਾਜ਼ ਲਾ ਕੇ ਉੱਥੇ ਬੁਲਾਇਆ l ਕੁੜੀ ਉਨ੍ਹਾਂ ਨੂੰ ਕਹਿਣ ਲੱਗੀ ਕਿ ਉਸ ਨੂੰ ਛੱਡ ਦੋੇ, ਮੈਂ ਹੁਣ ਜੀਣਾ ਨਹੀਂ ਚਾਹੁੰਦੀ l ਇੰਨੀ ਗੱਲ ਸੁਣਨ ਤੋਂ ਬਾਅਦ ਸਾਰੇ ਲੋਕਾਂ ਨੇ ਇੱਕ ਸਮਾਜਸੇਵੀ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਨਾਬਾਲਿਗ ਨੂੰ ਉਸ ਦੇ ਘਰਵਾਲਿਆਂ ਦੇ ਹਵਾਲੇ ਕਰ ਦਿੱਤਾ l
ਥਾਣਾ 8 ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਘਰ ਤੋਂ ਲਾਪਤਾ ਹੋਣ ਦੇ ਮਾਮਲੇ ਵਿੱਚ 12 ਜਨਵਰੀ ਨੂੰ ਅਣਪਛਾਤਿਆਂ ਦੇ ਖਿਲਾਫ ਅਪਹਰਣ ਅਤੇ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਭਜਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਗਿਆ ਸੀ l ਜਾਂਚ ਵਿੱਚ ਸਾਹਮਣੇ ਆਇਆ ਕਿ ਨਾਬਾਲਿਗ ਪਿਛਲੇ ਕਈ ਦਿਨਾਂ ਤੋਂ ਆਪਣੀ ਭੂਆ ਦੇ ਘਰ ਰਹਿ ਰਹੀ ਸੀ l ਕੁੜੀ ਦੇ ਮੁਤਾਬਿਕ ਉਸ ਦੀ ਭੂਆ ਉਸ ਤੋਂ ਨੌਕਰਾਂ ਦੀ ਤਰ੍ਹਾਂ ਕੰਮ ਕਰਵਾਉਂਦੀ ਸੀ l ਕੁੜੀ ਦਾ ਕਹਿਣਾ ਕਿ ਜੇਕਰ ਉਹ ਮਨ੍ਹਾਂ ਕਰਦੀ ਤਾਂ ਭੂਆ ਉਸ ਨੂੰ ਮਾਰਦੀ ਸੀ l ਕੁੜੀ ਦੇ ਮੁਤਾਬਿਕ ਉਹ ਆਪਣੇ ਪਿਤਾ ਕੋਲ ਜਾਣ ਤੋਂ ਡਰ ਰਹੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਊਸ ਦੇ ਪਿਤਾ ਉਸ ਉੱਤੇ ਯਕੀਨ ਨਹੀਂ ਕਰਨਗੇ l ਇਸ ਲਈ ਉਹ ਘਰ ਜਾਣ ਦੀ ਬਜਾਏ ਆਪਣੀ ਜ਼ਿੰਦਗੀ ਖਤਮ ਕਰਨ ਨਈ ਰੇਲ ਟਰੈਕ ‘ਤੇ ਘੁੰਮ ਰਹੀ ਸੀ l ਪੁਲਿਸ ਨੇ ਜਾਂਚ ਤੋਂ ਬਾਅਦ ਕੁੜੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ l

Related posts

ਨਗਰ ਕੀਰਤਨ ਚ ਕਰੰਟ ਲੱਗਣ ਵਾਲੀ ਲਾਈਵ ਵੀਡੀਓ ਆਈ ਸਾਹਮਣੇ

htvteam

ਦੇਖੋ ਬੱਸ ਤੇ ਸਵਾਰੀਆਂ ਦਾ ਕੀ ਹੋਇਆ ਹਾਲ

htvteam

ਓਏ ਛੋਟੂ ਪੰਜਾਬ ਪੁਲਿਸ ਇਮਾਨਦਾਰ ਵੀ ਹੁੰਦੀ ਆ ਓਏ

htvteam

Leave a Comment