Htv Punjabi
Punjab

ਸੈਰ ਕਰਕੇ ਵਾਪਸ ਆ ਰਹੇ ਬਜ਼ੁਰਗ ਤੋਂ ਔਰਤ ਨੇ 2 ਅੰਗੂਠੀਆਂ ਅਤੇ ਚੈਨ ਖੋਹੀ, ਇਸ ਗੱਲ ਦਾ ਬਹਾਨਾ ਲਾ ਕੇ ਬਣਾਇਆ ਸ਼ਿਕਾਰ

ਜਲੰਧਰ : ਜਲੰਧਰ ਵਿੱਚ ਇੱਕ ਬਜ਼ੁਰਗ ਤੋਂ ਸੋਨੇ ਦੀ ਦੋ ਅੰਗੂਠੀਆਂ ਅਤੇ ਚੈਨ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ ਸ਼ਿਕਾਇਤ ‘ਤੇ ਸੋਮਵਾਰ ਨੂੰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਜਾਣਕਾਬੀ ਦੇ ਮੁਤਾਬਿਕ ਲੋਹ ਖੁੱਟ ਦਾ ਸ਼ਿਕਾਰ ਬਜ਼ੁਰਗ ਸ਼ਨੀਵਾਰ ਦੁਪਹਿਰ ਸੈਰ ਕਰਕੇ ਵਾਪਸ ਆ ਰਹੀ ਸੀ l ਪਤਾ ਪੁੱਛਣ ਦੇ ਬਹਾਨੇ ਔਰਤ ਉਸ ਨੂੰ ਪਾਰਕ ਵਿੱਚ ਲੈ ਗਈ ਅਤੇ ਉੱਥੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਬਜ਼ੁਰਗ ਦੇ ਗਹਿਣੇ ਖੋਹ ਕੇ ਫਰਾਰ ਹੋ ਗਈ l ਫਿਲਹਾਲ ਕੇਸ ਦਰਜ ਕਰ ਕੇ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿੱਚ ਲੱਗੀ ਹੋਈ ਹੈ l
ਬਜ਼ੁਰਗ ਦਾ ਕਹਿਣਾ ਕਿ ਜਦੋਂ ਤੱਕ ਉਸ ਨੂੰ ਕੁਝ ਸਮਝ ਆਉਂਦਾ, ਤਦ ਤੱਕ ਕਾਰ ਸਵਾਰ ਠੱਗ ਉੱਥੋਂ ਭੱਜ ਗਏ ਸਨ l ਬਜ਼ੁਰਗ ਨਰਿੰਦਰ ਸਿੰਘ ਤੁਰੰਤ ਘਰ ਗਏ ਅਤੇ ਪਰਿਵਾਰਿਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ l ਇਸ ਸਾਰੇ ਮਾਮਲੇ ਵਿੱਚ ਥਾਣਾ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ l ਥਾਣਾ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਜਿੱਥੇ ਇਹ ਵਾਰਦਾਤ ਹੋਈ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਸੀ l ਫਿਲਹਾਲ ਬਜ਼ੁਰਗ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ ਉਹ ਲੋਕ ਸਾਹਮਣੇ ਆ ਜਾਣ ਤਾਂ ਉਹ ਉਨ੍ਹਾਂ ਨੂੰ ਪਛਾਣ ਸਕਦੇ ਹਨ l

Related posts

ਆਹ ਬੰਦਿਆਂ ਕੋਲ ਸੀ ਨੋਟਾਂ ਦਾ ਭਰਿਆ ਝੋਲਾ

htvteam

ਬਲਕਾਰ ਸਿੱਧੂ ਨੇ ਥਾਣੇ ‘ਚ ਰੇਡ ਮਾਰਕੇ ਥਾਣੇਦਾਰ ਨੂੰ ਰੰਗੇ ਹੱਥੀ ਕੀਤਾ ਕਾਬੂ; ਦੇਖੋ ਵੀਡੀਓ

htvteam

ਆਹ ਖਨੌਰੀ ਬਾਰਡਰ ਦੇ ਦੇਖੋ ਕਿਸਾਨਾਂ ਦੇ ਹਲਾਤ ?

htvteam

Leave a Comment