Htv Punjabi
Punjab

ਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆ

ਜਲੰਧਰ : ਜਲੰਧਰ ਦੇ ਕਿਲ੍ਹਾ ਮੁਹੱਲਾ ਵਿੱਚ ਮੰਗਲਵਾਰ ਸ਼ਾਮ ਟਿਊਸ਼ਨ ਤੋਂ ਵਾਪਸ ਆ ਰਹੇ 12 ਸਾਲ ਦੇ ਮੁੰਡੇ ਨੂੰ ਪਿੱਟਬੁਲ ਨੇ ਹਮਲਾ ਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ l 10 ਮਿੰਟ ਤੱਕ ਆਲੇ ਦੁਆਲੇ ਦੇ ਲੋਕ ਤਰ੍ਹਾਂ ਤਰ੍ਹਾਂ ਦੀ ਕੋਸ਼ਿਸ਼ਾਂ ਕਰਦੇ ਰਹੇ, ਪਰ ਇਸ ਕੁੱਤੇ ਨੇ ਬੱਚੇ ਦੀ ਲੱਤ ਨਹੀਂ ਛੱਡੀ l ਆਖਿਰ ਹੌਂਸਲਾ ਦਿਖਾਉਂਦੇ ਹੋਏ ਬੱਚੇ ਨੇ ਖੁਦ ਹੀ ਕੁੱਤੇ ਦਾ ਜ਼ਬੜਾ ਫੜਿਆ ਅਤੇ ਫਿਰ ਆਪਣੇ ਆਪ ਨੂੰ ਛਡਵਾਇਆ l ਬੱਚੇ ਨੇ ਆਪਣੇ ਘਰ ਵਿੱਚ ਰੱਖੇ ਲੈਬਰਾ ਮਾਈਕੀ ਨਾਲ ਬਚਾਅ ਦਾ ਤਰੀਕਾ ਅਪਣਾ ਕੇ ਪਿਟਬੁਲ ਕੁੱਤੇ ਦਾ ਜ਼ਬੜਾ ਫੜ ਆਪਣੀ ਲੱਤ ਤੋਂ ਛਡਵਾਇਆ l ਬੱਚੇ ਨੂੰ ਗਲੋਬਲ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ l ਕੁੱਤੇ ਨੇ ਬੱਚੇ ਦਾ ਮਾਸ ਪੂਰੀ ਤਰ੍ਹਾਂ ਨੋਚ ਲਿਆ ਹੈ ਪਰ ਬੁੱਧਵਾਰ ਨੂੰ ਐਕਸ ਰੇ ਰਿਪੋਰਟ ਆਉਣ ‘ਤੇ ਪਤਾ ਲੱਗੇਗਾ ਕਿ ਹੱਡੀ ਦੀ ਕੀ ਹਾਲਤ ਹੈ l ਇਸ ਦੇ ਨਾਲ ਦੇਰ ਸ਼ਾਮ ਉਸ ਦੇ ਪਰਿਵਾਰ ਨੇ ਪੁਲਿਸ ਸਟੇਸ਼ਨ ਨੰਬਰ 3 ਵਿੱਚ ਕੁੱਤੇ ਦੇ ਮਾਲਿਕ ਵਿਨੋਦ ਦੇ ਖਿਲਾਫ ਸ਼ਿਕਾਇਤ ਲੈ ਕੇ ਆਇਆ ਸੀ l ਮੌਕੇ ਤੋਂ ਮਿਲੀ ਸੀਸੀਟੀਵੀ ਫੁਟੇਜ਼ ਪੂਰੀ ਘਟਨਾ ਨੂੰ ਬਿਆਨ ਕਰ ਰਹੀ ਹੈ l ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

50 ਸਾਲ ਬਾਅਦ ਕੁਦਰਤ ਨੇ ਦੁਹਰਾਇਆ ਇਤਿਹਾਸ

htvteam

ਸਕੂਟਰੀ ਸਲਿੱਪ ਹੋ ਕੇ ਨਹਿਰ ਵਿੱਚ ਗਿਰੀ, ਸਿਹਤ ਵਿਭਾਗ ਦੀ ਬੈਠਕ ਵਿੱਚ ਜਾ ਰਹੀ ਗਰਭਵਤੀ ਏਐਨਐਮ ਦੀ ਮੌਤ

Htv Punjabi

ਸੈਰ ਕਰਨ ਗਈ ਮਹਿਲਾ ਨਾਲ ਦੇਖੋ ਕੀ ਹੋਇਆ

htvteam

Leave a Comment