Htv Punjabi
Punjab

ਸਕੂਟਰੀ ਸਲਿੱਪ ਹੋ ਕੇ ਨਹਿਰ ਵਿੱਚ ਗਿਰੀ, ਸਿਹਤ ਵਿਭਾਗ ਦੀ ਬੈਠਕ ਵਿੱਚ ਜਾ ਰਹੀ ਗਰਭਵਤੀ ਏਐਨਐਮ ਦੀ ਮੌਤ

ਪਠਾਨਕੋਟ ; ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਵਿੱਚ ਦਰਦਨਾਕ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ l ਪਿੰਡ ਗੁਗਰਾਂ ਨਿਵਾਸੀ ਸੁਨੀਤਾ ਸਿਹਤ ਵਿਭਾਗ ਵਿੱਚ ਏਐਨਐਮ ਸੀ.ਉਹ 8 ਮਹੀਨੇ ਦੀ ਗਰਭਵਤੀ ਸੀ l ਆਪਣੇ ਬੈਂਕਕਰਮੀ ਪਤੀ ਦੇਵੇਂਦਰ ਦੇ ਨਾਲ ਜੁਗਿਆਲ ਵਿੱਚ ਵਿਭਾਗ ਬੈਠਕ ਵਿੱਚ ਭਾਗ ਲੈਣ ਜਾ ਰਹੀ ਸੀ l ਇਸ ਦੌਰਾਨ ਸਕੂਟਰੀ ਤਿਸਲਣ ਕਾਰਨ ਦੋਨੋਂ ਨਹਿਰ ਵਿੱਚ ਗਿਰ ਗਏ l ਦੇਵੇਂਦਰ ਨੇ ਝਾੜੀ ਫੜ ਕੇ ਖੁਦੀ ਦੀ ਜਾਨ ਤਾਂ ਬਚਾ ਲਈ ਪਰ ਨਹਿਰ ਦੇ ਤੇਜ਼ ਵਹਾਅ ਵਿੱਚ ਸੁਨੀਤਾ ਬਹਿ ਗਈ l ਲੋਕਾਂ ਨੇ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਬਚਾਉਣ ਦੇ ਲਈ ਲਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਤਦ ਤੱਕ ਬੱਚੀ ਦੇ ਸਾਹ ਰੁਕ ਚੁੱਕੇ ਸਨ l
ਜਿਵੇਂ ਹੀ ਸਕੂਟਰੀ ਨਹਿਰ ਵਿੱਚ ਗਿਰੀ ਦੇਵੇਂਦਰ ਨੇ ਝਾੜੀ ਫੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ l ਰੌਲਾ ਸੁਣ ਕੇ ਆਏ ਲੋਕਾਂ ਨੇ ਨਹਿਰ ਵਿੱਚ ਸੁਨੀਤਾ ਦੀ ਤਲਾਸ਼ ਸ਼ੁਰੂ ਕੀਤੀ l ਕਾਫੀ ਦੂਰ ਤੱਕ ਜਾਂਚ ਕਰਨ ‘ਤੇ ਉਸ ਦਾ ਪਰਸ ਅਤੇ ਜੁੱਤੇ ਮਿਲੇ ਅਤੇ ਕਰੀਬ 2 ਕਿਲੋਮੀਟਰ ਦੂਰ ਪੁੱਲ ਨੰਬਰ ਦੇ ਕੋਲ ਸੁਨੀਤਾ ਪਈ ਮਿਲੀ l ਲੋਕਾਂ ਨੇ ਕਰਮਚਾਰੀਆਂ ਨੂੰ ਸੂਚਿਤ ਕਰ ਦੋਨਾਂ ਨੂੰ ਸਿਵਿਲ ਹਸਪਤਾਲ ਪਠਾਨਕੋਟ ਪਹੁੰਚਾਇਆ l ਡਾਕਟਰਾਂ ਨੇ ਜਾਂਚ ਦੇ ਬਾਅਦ ਸੁਨੀਤਾ ਅਤੇ ਉਸ ਦੇ ਨਾਲ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਦੇਵੇਂਰ ਸਿੰਘ ਦੀ ਹਾਲਤ ਹਲੇ ਠੀਕ ਦੱਸੀ ਜਾ ਰਹੀ ਹੈ l
ਸੁਨੀਤਾ ਕੈਲਾਸ਼ਪੁਰ ਸਥਿਤ ਡਿਸਪੈਂਸਰੀ ਵਿੱਚ ਏਐਨਐਮ ਸੀ l ਦੇਵੇਂਦਰ ਸਿੰਘ ਨਿੱਜੀ ਬੈਂਕ ਵਿੱਚ ਕੰਮ ਕਰਦਾ ਹੈ l ਦੋਨਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ l ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਨੀਤਾ ਇੱਕ ਮਹੀਨੇ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ l ਹਾਦਸੇ ਵਿੱਚ ਆਪਣੀ ਪਤਨੀ ਅਤੇ ਬੱਚੇ ਨੂੰ ਖੋਣ ਤੋਂ ਬਾਅਦ ਦੇਵੇਂਦਰ ਗਹਿਰੇ ਸਦਮੇ ਵਿੱਚ ਹੈ ਅਤੇ ਉਸ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ l

Related posts

ਸਰਕਾਰੀ ਕੰਡਕਟਰ ਦੀ ਚੂੜੇ ਵਾਲੀ ਬਹੂ ਨੇ ਬੱਸ ਸਟੈਂਡ ‘ਚ ਖਿੰਡਾ ਦਿੱਤੀ ਕਰਤੂਤ…

htvteam

ਆਹ ਦੇਖੋ ਮੁੰਡਾ ਕੀ ਕਰਦਾ ਫੜਿਆ ਗਿਆ ?

htvteam

ਘੱਗਰ ਦੀ ਤਬਾਹੀ ਜਾਰੀ, ਡੋਬੇ ਕਈ ਹੋਰ ਪਿੰਡ

htvteam

Leave a Comment