Htv Punjabi
Punjab

ਸੰਸਦ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਤੋਂ ਜ਼ੇਲ੍ਹ ਵਿੱਚੋਂ ਮੋਬਾਈਲ ਬਰਾਮਦ

ਪਟਿਆਲਾ : ਸੰਸਦ ਪ੍ਰਨੀਤ ਕੌਰ ਨਾਲ 23 ਲੱਖ ਦੀ ਸਾਈਬਰ ਠੱਗੀ ਕਰਨ ਦੇ ਮਾਮਲੇ ਵਿੱਚ ਕੇਂਦਰੀ ਜ਼ੇਲ੍ਹ ਵਿੱਚ ਬੰਦ ਮੁਲਜ਼ਮ ਅਫਸਰ ਅਲੀ ਤੋਂ ਜ਼ੇਲ੍ਹ ਵਿੱਚ ਮੋਬਾਈਲ ਅਤੇ ਸਿਮ ਬਰਾਮਦ ਹੋਇਆ l ਜ਼ੇਲ੍ਹ ਸੁਪਰੀਟੈਂਡੈਂਟ ਸੁਰਿੰਦਰਪਾਲ ਖੰਨਾ ਨੇ ਦੱਸਿਆ ਕਿ ਮੋਬਾਈਲ ਲੈ ਕੇ ਕੇਸ ਦਰਜ ਕਰਾ ਦਿੱਤਾ ਗਿਆ ਹੈ l ਪੁਲਿਸ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ ਕਿ ਫੋਨ ਉਸ ਤੱਕ ਕਿਵੇਂ ਪਹੁੰਚਿਆ l ਦਰਅਸਲ 5 ਮਹੀਨੇ ਪਹਿਲਾਂ ਸੰਸਦ ਪ੍ਰਨੀਤ ਕੌਰ ਨਾਲ ਠੱਗੀ ਮਾਮਲੇ ਵਿੱਚ ਝਾਰਖੰਡ ਤੇ ਅਤਾਉਲ ਅੰਸਾਰੀ ਅਤੇ ਉਸ ਦੇ ਮੰਡੀ ਗੋਬਿੰਦਗੜ ਵਿੱਚ ਬੈਠੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ l ਜਿਨ੍ਹਾਂ ਵਿੱਚ ਮੁਲਜ਼ਮ ਅਫਸਰ ਅਲੀ ਵੀ ਸ਼ਾਮਿਲ ਸੀ l ਉਹ ਗੈਂਗ ਨੂੰ ਸਿਮ ਦਿੰਦਾ ਸੀ l ਇੱਧਰ, ਮੈਕਸੀਮਮ ਸਿਕਉਰਟੀ ਜ਼ੇਲ੍ਹ ਨਾਭਾ ਦੇ ਸਹਾਇਕ ਸੁਪਰੀਟੈਂਡੈਂਟ ਪ੍ਰੀਤਮਪਾਲ ਸਿੰਘ ਨੇ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ 25 ਜਨਵਰੀ ਨੂੰ ਬੈਰਕ ਨੰਬਰ 2 ਦੇ ਬਾਹਰ ਤਲਾਸ਼ੀ ਲਈ ਗਈ ਤਾਂ ਉੱਥੇ ਦੋ ਮੋਬਾਈਲ ਪਏ ਮਿਲੇ l ਇਸ ਦੇ ਇਲਾਵਾ ਬਾਥਰੂਮ ਵਿੱਚੋਂ ਇੱਕ ਚਾਰਜਰ ਬਰਾਮਦ ਕੀਤਾ ਗਿਆ l

Related posts

ਆਹ ਨੂਰਮਹਿਲੀਏ ਦੀਆਂ ਦੋਵੇਂ ਲੱਤਾਂ ਤੋੜੀਆਂ, ਪੁਲਿਸ ਨੇ ਥੱਪੜ, ਮੁੱਕੇ, ਚਾਂਟਿਆਂ ਦਾ ਦਰਜ਼ ਕੀਤਾ ਪਰਚਾ!

Htv Punjabi

ਪੈਟਰੋਲ ਪੰਪ ਤੇ ਹੋਈ ਅਜੀਬ ਘਟਨਾ ਕਾਰ ਵਾਲੇ ਦੇ ਪਿੱਛੇ ਭੱਜੇ ਪੰਪ ਵਾਲੇ; ਦੇਖੋ ਵੀਡੀਓ

htvteam

ਅਖੇ “ਭਈਆ” ਲਫ਼ਜ਼ ਤਾਂ ਓਸ ਬੰਦੇ ਵਾਸਤੇ ਵਰਤਿਆ ਸੀ !

htvteam

Leave a Comment