Htv Punjabi
Punjab

ਗੁਰਦਾਸਪੁਰ ਵਿੱਚ 2 ਔਰਤਾਂ ਸਮੇਤ ਚੋਰ ਗਿਰੋਹ ਦੇ 6 ਮੈਂਬਰ ਗਿਰਫ਼ਤਾਰ, ਸਾਰੇ ਮੈਂਬਰ ਆਪਸ ਵਿੱਚ ਹਨ ਰਿਸ਼ਤੇਦਾਰ

ਗੁਰਦਾਸਪੁਰ ; ਇੱਥੋਂ ਦੀ ਪੁਲਿਸ ਨੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ l ਜਿਸ ਵਿਚੋਂ 2 ਔਰਤਾਂ ਵੀ ਸ਼ਾਮਿਲ ਹਨ ਇਸ ਗਿਰੋਹ ਦੇ ਸਾਰੇ ਮੈਬਂਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੁਣ ਤੱਕ ਵੱਖ ਵੱਖ ਸ਼ਹਿਰਾਂ ਵਿੱਚ ਕਈ ਚੋਰੀਆਂ ਨੂੰ ਅੰਜਾਮ ਦੇ ਚੁਕੇ ਹਨ l ਕੁੱਝ ਦਿਨ ਪਹਿਲਾਂ ਇਹਨਾਂ ਚੋਰਾਂ ਵਲੋਂ ਗੁਰਦਾਸਪੁਰ ਵਿਚ ਵੀ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ l ਪੁਲਿਸ ਨੇ ਇਹਨਾਂ ਚੋਰਾਂ ਤੋਂ 5 ਤੋਲੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦ ਕਰ ਇਹ ਸਮਾਨ ਪਰਿਵਾਰ ਦੇ ਹਵਾਲੇ ਕੀਤਾ ਹੈ l
ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਕੁੱਝ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਫਰਾਰ ਹੋ ਗਏ ਸ਼ਨ l ਜਿਸਦੀ ਤਫਤੀਸ਼ ਕੀਤੀ ਜਾ ਰਹੀ ਸੀ ਇਸ ਤਫਤੀਸ਼ ਦੌਰਾਨ ਪੁਲਿਸ ਨੇ ਅੱਜ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਵਿਚੋਂ 2 ਔਰਤਾਂ ਵੀ ਸ਼ਾਮਿਲ ਹਨ l ਇਸ ਗਿਰੋਹ ਦੇ ਸਾਰੇ ਮੈਬਂਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੁਣ ਤੱਕ ਵੱਖ ਵੱਖ ਸ਼ਹਿਰਾਂ ਵਿੱਚ ਕਈ ਚੋਰੀਆਂ ਨੂੰ ਅੰਜਾਮ ਦੇ ਚੁਕੇ ਹਨ ਅਤੇ ਇਹਨਾਂ ਤੇ ਮਾਮਲੇ ਵੀ ਦਰਜ ਹਨ l ਇਹਨਾਂ ਚੋਰਾਂ ਤੋਂ 5 ਤੋਲੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ ਹੈ ਅਤੇ ਇਹ ਸਮਾਨ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ ਅਤੇ ਇਹਨਾਂ ਚੋਰਾਂ ਤੋਂ ਹੋਰ ਪੁਛਗਿੱਛ ਕਰਨ ਲਈ ਇਹਨਾਂ ਨੂੰ ਕੋਰਟ ਵਿਚ ਪੇਸ਼ ਕਰ ਕੋਰਟ ਪਾਸੋ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ l

Related posts

ਦਿਨ ਵੇਲੇ ਵੀ ਘਰ ‘ਚ ਬੈਠੇ ਬਿੜਕ ਰੱਖਿਆ ਕਰੋ, ਦੇਖੋ ਘਰ ਕੌਣ ਵੜ੍ਹ ਗਿਆ ਆਕੇ

htvteam

ਨਸ਼ੇੜੀ ਮੁੰਡਾ ਕੋਠੀ ਅੰਦਰ ਕੁੱਤੇ ਨਾਲ ਹੀ ਕਰ ਗਿਆ ਗਲਤ ਕੰਮ

htvteam

ਰੋਡ ‘ਤੇ ਚੱਲਣ ਵੇਲੇ ਅਜਿਹਿਆਂ ‘ਤੋਂ ਰਹਿਓ ਬੱਚਕੇ

htvteam

Leave a Comment