ਮੋਹਾਲੀ : ਅਤੁਲ ਸੋਨੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ ਦੇ ਵਿੱਚ ਚੱਲ ਰਹੇ ਘਰੇਲੂ ਵਿਵਾਦ ਦੇ ਬਾਅਦ ਦਰਜ ਹੱਤਿਆ ਦੀ ਕੋਸ਼ਿਸ਼ ਅਤੇ ਆਰਮਸ ਐਕਟ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ, ਜਿੱਥੇ ਹੋਮ ਡਿਪਾਰਟਮੈਂਟ ਵੱਲੋਂ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ l ਉੱਥੇ ਸਸਪੈਂਸ਼ਨ ਲੈਟਰ ਮਿਲਣ ਦੇ ਬਾਅਦ ਤੋਂ ਮੋਹਾਲੀ ਪੁਲਿਸ ਨੇ ਅਰੈਸਟ ਵਾਰੰਟ ਵੀ ਜ਼ਾਰੀ ਕਰ ਦਿੱਤਾ ਹੈ l ਹੁਣ ਫਰਾਰ ਡੀਐਸਪੀ ਨੂੰ ਫੜਣ ਦੇ ਲਈ ਟੀਮਾਂ ਬਣਾਈਆਂ ਗਈਆਂ ਹੱ ਜੋ ਰੇਡ ਕਰ ਰਹੀਆਂ ਹਨ ਪਰ ਡੀਐਸਪੀ ਦਾ ਪਤਾ ਨਹੀਂ ਲੱਗਿਆ l