ਗੁਰਦਾਸਪੁਰ : ਗੁਰਦਾਸਪੁਰ ਸਿਵਿਲ ਹਸਪਤਾਲ ਵਿੱਚ 3 ਮਹੀਨੇ ਤੋਂ ਵੀਆਈਪੀ ਮਰੀਜ਼ਾਂ ਦੇ ਇੰਤਜ਼ਾਰ ਵਿੱਚ 27 ਲੱਖ ਦੀ ਹਾਈਟੈਕ ਐਂਬੂਲੈਂਸ ਖੜੀ ਧੂੜ ਚੱਟ ਰਹੀ ਹੈ l ਇਸ ਨੂੰ ਸੰਸਦ ਸੰਨੀ ਦਿਓਲ ਨੇ 7 ਨਵੰਬਰ 2019 ਨੂੰ ਹਸਪਤਾਲ ਨੂੰ ਡੋਨੇਟ ਕੀਤਾ ਸੀ l ਇਸ ਦਾ ਇਸਤੇਮਾਲ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਕੋਈ ਵੀਆਈਪੀ ਬੀਮਾਰ ਨਹੀਂ ਹੋ ਰਿਹਾ l ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਨੂੰ ਕੋਈ ਹੁਕਮ ਨਹੀਂ ਮਿਲੇ ਹਨ.ਇਸ ਦੇ ਰੇਟ ਵੀ ਤੈਅ ਨਹੀਂ ਕੀਤੇ ਗਏ ਇਸ ਲਈ ਖੜੀ ਹੈ l ਵੀਆਈਪੀ ਡਿਊਟੀ ਦੇ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ l 3 ਮਹੀਨੇ ਵਿੱਚ ਇੱਕ ਵੀ ਆਮ ਮਰੀਜ਼ ਨੂੰ ਐਂਬੂਲੈਂਸ ਦਾ ਫਾਇਦਾ ਨਹੀਂ ਮਿਲ ਰਿਹਾ ਹੈ l ਜਦਕਿ ਸੰਨੀ ਦਿਓਲ ਨੇ ਐਂਬੂਲੈਂਸ ਮਰੀਜ਼ਾਂ ਦੇ ਲਈ ਹਸਪਤਾਲ ਨੂੰ ਦਿੱਤੀ ਸੀ l ਇਸ ਐਂਬੂਲੈਂਸ ਦਾ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਉਦਘਾਟਨ ਅਤੇ ਗਣਤੰਤਰ ਦਿਵਸ ਸਮਾਰੋਹ ਹੀ ਪ੍ਰਯੋਗ ਵਿੱਚ ਲਿਆਇਆ ਗਿਆ ਹੈ l ਉੱਥੇ ਸੰਨੀ ਦਿਓਲ ਦੇ ਓਐਸਡੀ ਗੁਰਪ੍ਰੀਤ ਸਿੰਘ ਪਲਹੇਰੀ ਨੇ ਕਿਹਾ ਕਿ ਐਂਬੂਲੈਂਸ ਐਮਪੀ ਲੈਡ ਫੰਡ ਤੋਂ ਦਿੱਤੀ ਗਈ ਹੈ l
