Htv Punjabi
Punjab

ਘਰ ਦੇ ਸਾਹਮਣੇ ਤੋਂ ਲੰਘਣ ‘ਤੇ ਜੇਠ ਨੇ ਭਾਬੀ ਨੂੰ ਪੈਟਰੋਲ ਪਾ ਕੇ ਜਲਾਇਆ, 70% ਝੁਲਸੀ, ਗੰਭੀਰ

ਮੋਗਾ : ਗਲੀ ਤੋਂ ਲੰਘਣ ਨੂੰ ਲੈ ਕੇ ਦੋ ਭਾਈਆਂ ਦੇ ਵਿੱਚ ਚੱਲ ਰਹੇ ਵਿਵਾਦ ਵਿੱਚ ਜੇਠ ਨੇ ਭਾਈ ਦੀ ਪਤਨੀ ਨੂੰ ਇੱਕਲਾ ਦੇਖ ਪਹਿਲਾਂ ਲੜਾਈ ਕੀਤੀ l ਇਸ ਦੇ ਬਾਅਦ ਔਰਤ ਦੇ ਉੱਪਰ ਪੈਟਰੋਲ ਪਾ ਕੇ ਜਲਾ ਦਿੱਤਾ, ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ l ਔਰਤ 70 ਪ੍ਰਤੀਸ਼ਤ ਜਲ ਚੁੱਕੀ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ l ਪੀੜਿਤਾ ਰੀਟਾ ਕੌਰ ਪਿੰਡ ਰਾਮਾ ਦੀ ਰਹਿਣ ਵਾਲੀ ਹੈ l ਦਰਅਸਲ, ਘਟਨਾ ਦੇ ਸਮੇਂ ਉਸ ਦਾ ਪਤੀ ਅਤੇ ਮੁੰਡਾ ਘਰ ਨਹੀਂ ਸਨ.ਉਹ ਕਿਤੇ ਗਏ ਹੋਏ ਸਨ l ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ‘ਤੇ ਜੇਠ ਦਰਸ਼ਨ ਸਿੰਘ ‘ਤੇ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੇ ਲਈ ਰੇਡ ਕੀਤੀ ਜਾ ਰਹੀ ਹੈ l ਇਲਜ਼ਾਮ ਹੈ ਕਿ ਔਰਤ ਨੂੰ ਇੱਕਲੀ ਦੇਖ ਉਸ ‘ਤੇ ਹਮਲਾ ਕੀਤਾ ਗਿਆ l ਮਾਮਲਾ ਘਰ ਦੇ ਸਾਹਮਣੇ ਗਲੀ ਤੋਂ ਲੰਘਣ ਨੂੰ ਲੈ ਕੇ ਸੀ l
ਪਿੰਡ ਰਾਮਾ ਨਿਵਾਸੀ 44 ਸਾਲਾ ਦੀ ਰੀਟਾ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਦੋਨਾਂ ਪਰਿਵਾਰਾਂ ਦਾ ਸਾਂਝੀ ਗਲੀ ਵਿੱਚੋਂ ਲੰਘਣਾ ਹੈl ਜੇਠ ਦਰਸ਼ਨ ਸਿੰਘ ਉਸ ਰਸਤੇ ਤੋਂ ਸਾਡੇ ਪਰਿਵਾਰ ਦੇ ਨਿਕਲਣ ਦਾ ਵਿਰੋਧ ਕਰਦਾ ਹੈ l ਇਸ ਕਾਰਨ ਉਸ ਦੇ ਨਾਲ ਵਿਵਾਦ ਰਿਹਾ ਹੈ l ਉਸ ਨੇ ਦੱਸਿਆ ਕਿ 2 ਫਰਵਰੀ ਸ਼ਾਮ ਨੂੰ ਘਰ ਉਹ ਇੱਕਲੀ ਸੀ ਅਤੇ ਪਤੀ ਕਸ਼ਮੀਰ ਸਿੰਘ ਅਤੇ ਮੁੰਡਾ ਚਰਨਜੀਤ ਸਿੰਘ ਮਜ਼ਦੂਰੀ ਕਰਨ ਗਏ ਸਨ l ਤਦ ਜੇਲ ਨੇ ਮੌਕਾ ਦੇਖ ਕੇ ਘਰ ਆਇਆ ‘ਤੇ ਉਨ੍ਹਾਂ ਦੇ ਲੰਘਣ ਨੂੰ ਲੈ ਕੇ ਗਾਲਾਂ ਕੱਢਣ ਲੱਗਾ ਅਤੇ ਕਿਹਾ ਜੇਕਰ ਇਸ ਰਸਤੇ ਤੋਂ ਨਿਕਲੇ ਤਾਂ ਇਸ ਦਾ ਨਤੀਜਾ ਗੰਭੀਰ ਹੋਣਗੇ l ਰੀਟਾ ਨੇ ਦੱਸਿਆ ਕਿ ਜੇਠ ਦੀ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਰੋਕਣ ਵਾਲਾ ਕੌਣ ਹੈ l ਇਸ ‘ਤੇ ਗੁੱਸੇ ‘ਚ ਆਏ ਜੇਠ ਦਰਸ਼ਨ ਸਿੰਘ ਨੇ ਪੈਟਰੋਲ ਦੀ ਕੈਨੀ ਲਿਆ ਕੇ ਮੇਰੇ ਉੱਪਰ ਡੋਲ ਕੇ ਅੱਗ ਲਾ ਦਿੱਤੀ l ਇਸ ਦੇ ਬਾਅਦ ਚੀਖਾਂ ਸੁਣ ਕੇ ਆਲੇ ਦੁਆਲੇ ਦੇ ਲੋਕ ਆਏ ਅਤੇ ਪਾਣੀ ਪਾ ਕੇ ਅੱਗ ਨੂੰ ਬੁਝਾਇਆ l ਸੂਚਨਾ ਮਿਲਣ ‘ਤੇ ਪਤੀ ਅਤੇ ਮੁੰਡਾ ਆਇਆ ਅਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਲੈ ਜਾਇਆ ਗਿਆ l

Related posts

ਵਿਆਹ ਤੋਂ ਇੱਕ ਦਿਨ ਪਹਿਲਾਂ ਦੋਸਤ ਨੂੰ ਮਿਲਣ ਜਾਂਦੇ ਲਾੜੇ ਦਾ ਹੋਇਆ ਆਹ ਹਾਲ, ਪੈ ਗਿਆ ਚੀਖ-ਚਿਹਾੜਾ

Htv Punjabi

ਕੁਦਰਤ ਦਾ ਚਮਤਕਾਰੀ ਬੂਟਾ ਪੇਨ ਕਿੱਲਰ ਦਿਨਾਂ ’ਚ ਛਡਾ ਸਕਦੇ

htvteam

ਸੁਣੋ ਕਮਾਲ ਦੀਆਂ ਗੱਲਾਂ, ਜ਼ਿੰਦਗੀ ਬਣਾਓ ਆਸਾਨ

htvteam

Leave a Comment