Htv Punjabi
Punjab

ਧੀ ਨੇ ਕੀਤੀ ਲਵ ਮੈਰਿਜ, ਬਾਪ ਨੇ ਧੀ ਅਤੇ ਦਾਮਾਦ ‘ਤੇ ਕੀਤਾ ਹਮਲਾ

ਮਲੋਟ : ਇੱਥੋਂ ਦੇ ਪਿੰਡ ਝੋਰੜ ਵਿੱਚ ਧੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਬਾਪ ਨੇ ਅੱਧਾ ਦਰਜਨ ਲੋਕਾਂ ਦੇ ਨਾਲ ਰਾਤ ਵਿੱਚ ਮੁੰਡੇ ਦੇ ਘਰ ਜਾ ਕੇ ਸੌਂ ਰਹੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ l ਹਮਲੇ ਵਿੱਚ ਕੁੜੀ ਅਤੇ ਉਸ ਦਾ ਪਤੀ, ਸੱਸ ਅਤੇ ਸਹੁਰਾ ਜ਼ਖ਼ਮੀ ਹੋ ਗਏ l ਰੌਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਆਏ ਤਾਂ ਦੇਖਿਆ ਕਿ ਘਰ ਵਿੱਚ ਸੌਂ ਰਹੇ ਲੋਕ ਖੂਨ ਨਾਲ ਲੱਥਪੱਥ ਸਨ l ਲੋਕਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ l ਥਾਣਾ ਸਦਰ ਮਲੋਟ ਦੇ ਐਸਐਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਪ੍ਰੇਮ ਵਿਆਹ ਦਾ ਹੋਣ ਦੇ ਕਾਰਨ ਕੁੜੀ ਦੇ ਪਿਤਾ ਨੇ ਅਜਿਹਾ ਕੀਤਾ ਹੈ l ਗੁਰਸੇਵਕ ਸਿੰੰਘ ਵਾਸੀ ਝੋਰੜ ਦੇ ਬਿਆਨ ‘ਤੇ ਅਮਰਜੀਤ ਸਿੰਘ, ਚਾਚਾ ਗੋਰਾ ਸਿੰਘ, ਗੁਰਮੀਤ ਸਿੰਘ ਅਤੇ ਮਾਮਾ ਮੱਖਣ ਸਿੰਘ ਅਤੇ 4,5 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਇਰਾਦਾ ਏ ਕਤਲ ਦਾ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਪੁੱਛਗਿਛ ਕੀਤੀ ਜਾਵੇਗੀ l

Related posts

ਦੇਖੋ ਰਵਨੀਤ ਬਿੱਟੂ ‘ਤੇ ਕੀਤੇ ਸਵਾਲ ‘ਤੇ ਜਾਖੜ ਨੇ ਕਿਸ ਵਿਰੁੱਧ ਕੱਢੀ ਭੜਾਸ!

Htv Punjabi

ਰੋਟੀ ਦੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਢਾਬੇ ਵਾਲੇ ਤੇ ਵੇਟਰ ਦੇ ਕੁੱਟ ਕੁੱਟ ਪਾਏ ਲੱਲ੍ਹੇ, ਵਾਰਦਾਤ ਸੀਸੀਟੀਵੀ ਚ ਕੈਮਰੇ ਚ ਕੈਦ

Htv Punjabi

ਪੁੱਠੇ ਕੰਮਾਂ ਦੇ ਚਸਕੇ ਨੇ ਪੱਟੀ ਸੀ ਕਾਲੀ ਥਾਰ ਵਾਲੀ ਕਾਂਸਟੇਬਲ, ਵੱਡੀ ਖ਼ਬਰ ?

htvteam

Leave a Comment