Htv Punjabi
Punjab

ਰੋਟੀ ਦੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਢਾਬੇ ਵਾਲੇ ਤੇ ਵੇਟਰ ਦੇ ਕੁੱਟ ਕੁੱਟ ਪਾਏ ਲੱਲ੍ਹੇ, ਵਾਰਦਾਤ ਸੀਸੀਟੀਵੀ ਚ ਕੈਮਰੇ ਚ ਕੈਦ

ਪੰਚਕੂਲਾ : ਜਲਾਲਾਬਾਦ ਵਿੱਚ ਫਾਜਿ਼ਲਕਾ ਰੋਡ ਸਥਿਤ ਇੱਕ ਢਾਬੇ ਤੇ ਬਿਨਾਂ ਪੈਸੇ ਦਿੱਤੇ ਰੋਟੀ ਖਾਣ ਦੇ ਬਾਅਦ ਪੰਜਾਬ ਪੁਲਿਸ ਦੇ ਏਐਸਆਈ ਸਤਪਾਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਢਾਬੇ ਦੇ ਮਾਲਿਕ ਅਤੇ ਵੇਟਰ ਨੂੰ ਬੁਰੀ ਤਰ੍ਹਾਂ ਕੁੱਟਿਆ।ਇੱਕ ਤਾਂ ਢਾਬੇ ਦੇ ਮਾਲਿਕ ਨੇ ਸ਼ੁੱਕਰਵਾਰ ਰਾਤ ਸਾਢੇ 11 ਵਜੇ ਉਕਤ ਚਾਰਾਂ ਪੁਲਿਸ ਮੁਲਾਜਿ਼ਮਾਂ ਨੂੰ ਢਾਬੇੇ ਤੇ ਬਿਠਾ ਕੇ ਰੋਟੀ ਖਵਾਈ ਅਤੇ ਪੈਸੇ ਦੇਣ ਦੀ ਬਜਾਏ ਏਐਸਆਈ ਨੇ ਬਿਨਾਂ ਵਜ੍ਹਾ ਢਾਬੇ ਦੇ ਮਾਲਿਕ ਅਤੇ ਵੇਟਰ ਦੀ ਕੁੱਟਮਾਰ ਕਰ ਦਿੱਤੀ।ਇਹ ਸਾਰੀ ਵਾਰਦਾਤ ਢਾਬੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਐਸਐਸਪੀ ਨੇ ਸ਼ਨੀਵਾਰ ਏਐਸਆਈ ਸਤਪਾਲ ਨੂੰ ਪੁਲਿਸ ਲਾਈਨ ਭੇਜ ੳੁਸ ਦੇ ਖਿਲਾਫ ਵਿਭਾਗ ਦੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਕੈਪਟੀ ਖਾਬਾ ਦੇ ਮਾਲਿਕ ਲੱਕੀ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕੰਮ ਕਾਰ ਖਤਮ ਕਰਨ ਦੇ ਬਾਅਦ ਆਪਣੇ ਲਈ ਖਾਣਾ ਤਿਆਰ ਕਰ ਰਹੇ ਸਨ ਕਿ ਰਾਤ ਸਾਢੇ 11 ਵਜੇ ਦੇ ਕਰੀਬ ਸ਼ਰਾਬ ਦੇ ਨਸ਼ੇ ਵਿੱਚ ਏਐਸਆਈ ਸਤਪਾਲ ਅਤੇ ਉਸ ਦੇ ਤਿੰਨ ਸਾਥੀ ਢਾਬੇ ਤੇ ਆ ਗਏ ਅਤੇ ਰੋਟੀ ਖਾਣ ਦੀ ਮੰਗ ਕੀਤੀ।ਲੱਕੀ ਨੇ ਦੱਸਿਆ ਕਿ ਉਨ੍ਹਾਂ ਚਾਰਾਂ ਮੁਲਾਜਿਮਾਂ ਨੂੰ ਢਾਬੇ ਤੇ ਬਿਠਾਇਆ ਅਤੇ ਉਨ੍ਹਾਂ ਦਾ ਖਾਣਾ ਤਿਆਰ ਕਰਕੇ ਉਨ੍ਹਾਂ ਨੂੰ ਦੇ ਦਿੱਤਾ।ਭੋਜਨ ਖਾਣ ਦੇ ਬਾਅਦ ਪੈਸੇ ਨਹੀਂ ਦੇਣ ਦੀ ਟੀਅਤ ਨਾਲ ਏਐਸਆਈ ਸਤਪਾਲ ਨੇ ਰੋਟੀ ਦੇਣ ਅੰਦਰ ਗਏ ਵੇਟਰ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ।ਜਦ ਉਸ ਨੇ ਮਾਰਨ ਦਾ ਕਾਰਨ ਪੁੱਛਿਆ ਤਾਂ ਏਐਸਆਈ ਨੇ ਉਸ ਨੂੰ ਵੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ।ਇਹ ਵਾਰਦਾਤ ਢਾਬੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਵੀਡੀਓ ਵਿੱਚ ਦੇਖਿਆ ਕਿ ਖਾਣਾ ਖਾਣ ਦੇ ਬਾਅਦ ਪੈਸੇ ਨਹੀਂ ਦੇਣ ਦਾ ਆਪਣੇ ਸਾਥੀਆਂ ਨੂੰ ਇਸ਼ਾਰਾ ਕਰ ਏਐਸਆਈ ਸਤਪਾਲ ਕੁਰਸੀ ਤੋਂ ਉੱਠ ਕੇ ਅੰਦਰ ਆ ਰਹੇ ਵੇਟਰ ਨੂੰ ਬਿਨਾਂ ਵਜ੍ਹਾ ਥੱਪੜ ਮਾਰਨਾ ਸ਼ੁਰੂ ਕਰ ਦਿੰਦਾ ਹੈ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਲੱਕੀ ਨੇ ਕਿਹਾ ਕਿ ਥਾਣਾ ਸਿਟੀ ਦਾ ਮੁਖੀ ਅਮਰਿੰਦਰ ਸਿੰਘ ਭੰਡਾਰੀ ਸ਼ਨੀਵਾਰ ਨੂੰ ਸਵੇਰੇ ਜਾਂਚ ਦੇ ਲਈ ਢਾਬੇੇ ਤੇ ਆਇਆ ਪਰ ਉਸ ਨੇ ਬਿਆਨ ਨਹੀਂ ਲਿਖੇ ਅਤੇ ਕਹਿਕੇ ਚਲਿਆ ਗਿਆ ਕਿ ਕੋਈ ਗੱਲ ਨਹੀਂ ਏਐਸਆਹੀ ਸਤਪਾਲ ਤੋਂ ਗਲਤੀ ਹੋ ਗਈ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਵਾਲਿਆਂ ਨੇ ਖੇਤਰ ਵਿੱਚ ਕਿੰਨੀ ਗੁੰਡਾਗਰਦੀ ਮਚਾ ਰੱਖੀ ਹੈ।ਪੀੜਿਤ ਦੀ ਹਲਕੇ ਦੇ ਵਿਧਾਇਕ ਰਮਿੰਦਰ ਆਵਲਾ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।ਉੱਥੇ ਥਾਣਾ ਸਦਰ ਮੁਖੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਸਤਪਾਲ ਪੁਲਿਸ ਲਾਈਨ ਫਾਜਿ਼ਲਕਾ ਤੋਂ ਬਦਲ ਕੇ ਥਾਣਾ ਸਦਰ ਲਾਇਆ ਹੈ।ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ।ਦੂਸਰੀ ਤਰ੍ਹਾਂ ਐਸਐਸਪੀ ਹਰਜੀਤ ਸਿੰਘ ਨੇ ਸੀਸੀਟੀਵੀ ਫੁਟੇਜ ਦਿਖਾਉਣ ਦੇ ਬਾਅਦ ਏਐਸਆਈ ਸਤਪਾਲ ਨੂੰ ਲਾਈਨ ਹਜ਼ਾਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਐਸਐਸਪੀ ਨੇ ਜਾਂਚ ਦੇ ਹੁਕਮ ਦਿੱਤੇ ਹਨ।

Related posts

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

Htv Punjabi

ਹੁਣੇ ਹੁਣੇ ਆਹ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ

htvteam

ਲਓ ਜੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ, ਸਰਕਾਰ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਵੱਡਾ ਤੋਹਫ਼ਾ

htvteam