Htv Punjabi
Punjab

ਕੋਹਲੂ ਵਿੱਚ ਮਰੀ ਕੁੜੀ ਦੀ ਲਾਸ਼ ਰੱਖ ਰਿਸ਼ਤੇਦਾਰਾਂ ਨੇ ਲਾਇਆ ਧਰਨਾ

ਅਜਨਾਲਾ : ਇੱਥੋਂ ਦੇ ਪਿੰਡ ਭੋਏਵਾਲੀ ਵਿੱਚ ਕੋਲੂ ਵਿੱਚ ਮਨਦੀਪ ਕੌਰ ਦੀ ਮੌਤ ਦੇ ਬਾਅਦ ਰਿਸ਼ਤੇਦਾਰਾਂ ਨੇ ਅਜਨਾਲਾ ਥਾਣਾ ਵਿੱਚ ਲੜਕੇ ਵਾਲਿਆਂ ‘ਤੇ ਧਾਰਾ 302 ਦੇ ਅੰਤਰਗਤ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਐਸਐਸਪੀ ਰੂਰਲ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ ਗਿਆ l 4 ਘੰਟੇ ਚੱਲੇ ਧਰਨੇ ਵਿੱਚ ਸ਼ਾਮ ਦੇ ਸਮੇਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਅਤੇ ਧਾਰਾ ਬਦਲ ਕੇ ਮਾਮਲਾ ਦਰਜ ਕਰ ਦਿੱਤਾ ਹੈ l ਮ੍ਰਿਤਕ ਮਨਦੀਪ ਕੌਰ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਅਜਨਾਲਾ ਪੁਲਿਸ ਦੁਆਰਾ ਉਨ੍ਹਾਂ ਨੇ ਮੁਲਜ਼ਮ ਸਹੁਰਿਆਂ ‘ਤੇ ਧਾਰਾ 302 ਦੇ ਅੰਤਰਗਤ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜਨਾਲਾ 304, 34 ਆਈਪੀਸੀ ਦੇ ਅੰਤਰਗਤ ਮਾਮਲਾ ਦਰਜ ਕੀਤਾ ਗਿਆ l ਜਿਸ ਦੇ ਵਿਰੋਧ ਵਿੱਚ ਉਨ੍ਹਾਂ ਦੇ ਦੁਆਰਾ ਮਜ਼ਬੂਰਨ ਐਸਐਸਪੀ ਦੇਹਾਤੀ ਦੇ ਦਫਤਰ ਦੇ ਬਾਹਰ ਮ੍ਰਿਤਕ ਦਾ ਲਾਸ਼ ਰੱਖ ਇਨਸਾਫ ਪਾਉਣ ਦੇ ਲਈ ਧਰਨਾ ਲਾਇਆ ਗਿਆ l ਐਸਐਸਪੀ ਦੇਹਾਤੀ ਬਿਕਰਮਜੀਤ ਸਿੰਘ ਦੁਗਲ ਦੁਆਰਾ ਉਨ੍ਹਾਂ ਨੂੰ ਭਰੋਸਾ ਦੇ ਕੇ ਮਾਮਲਾ ਡੀਐਸਪੀ ਨਾਰਕੋਟਿਕਸ ਸੈਲ ਹਰਦੇਵ ਸਿੰਘ ਬੋਪਾਰਾਏ ਨੂੰ ਦੇ ਦਿੱਤਾ ਗਿਆ ਹੈ l ਜਿਨ੍ਹਾਂ ਦੁਆਰਾ ਪੀੜਿਤਾਂ ਦਾ ਪੱਖ ਸੁਣਨ ਦੇ ਬਾਅਦ ਦਰਜ ਮਾਮਲੇ ਵਿੱਚ ਵਾਧਾ ਕਰਦੇ ਹੋਏ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ l
ਮ੍ਰਿਤਕ ਮਨਦੀਪ ਕੌਰ ਦੇ ਚਚੇਰੇ ਭਾਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੁਖਵੰਤ ਸਿੰਘ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ ਅਤੇ ਉਸ ਦੀ ਇੱਕ ਕੁੜੀ ਵੀ ਹੈ, ਜਿਸ ਨੂੰ ਮ੍ਰਿਤਕ ਮਨਦੀਪ ਕੌਰ ਸਾਂਭਦੀ ਸੀ l ਉਨ੍ਹਾਂ ਨੇ ਦੱਸਿਆ ਕਿ ਸੁਖਵੰਤ ਨੇ ਆਪਣੀ ਪਹਿਲੀ ਘਰਵਾਲੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਅਪਰਾਧ ਵਿੱਚ ਉਨ੍ਹਾਂ ‘ਤੇ ਮਾਮਲਾ ਵੀ ਦਰਜ ਹੋਇਆ ਸੀ l

Related posts

ਸਵਾਰੀਆਂ ਨਾਲ ਭਰੀ ਬੱਸ ਚ ਜਨਾਨੀਆਂ ਦੀਆਂ ਨਿਕਲੀਆਂ ਚੀਕਾਂ

htvteam

ਪੈਂਦੇ ਮੀਂਹ ਚ ਪੁਲਿਸ ਦਾ ਬਦਮਾਸ਼ ਨਾ ਹੋਇਆ ਮੁਕਾਬਲਾ, ਦੇਖੋ ਤਸਵੀਰਾਂ

htvteam

ਕਰਫਿਊ ਤੇ ਤਾਲਾਬੰਦੀ ਤੋਂ ਪ੍ਰੇਸ਼ਾਨ ਭੁਖਮਰੀ ਦਾ ਸ਼ਿਕਾਰ ਰਿਕਸ਼ਾ ਵਾਲੇ ਨੇ ਕੀਤੀ ਆਤਮਹੱਤਿਆ, ਸਾਰੇ ਪਾਸੇ ਛਾ ਗਈ ਚੁੱਪੀ

Htv Punjabi

Leave a Comment