Htv Punjabi
Punjab

ਨਵੰਬਰ ਤੋਂ ਬਣ ਰਹੀ ਸੀ ਫਤੇਹਪੁਰ ਜ਼ੇਲ੍ਹ ਬਰੇਕ ਦੀ ਸਾਜਿਸ਼, ਮੁਲਜ਼ਮ ਦੀ ਭੈਣ ਨੂੰ ਵੀ ਸੀ ਪੂਰੀ ਜਾਣਕਾਰੀ

ਅੰਮ੍ਰਿਤਸਰ : ਫਤੇਹਪੁਬ ਸੈਂਟਰਲ ਜ਼ੇਲ੍ਹ ਬਰੇਕ ਦੀ ਸਾਜਿਸ਼ ਤਿੰਨਾਂ ਹਵਾਲਾਤੀਆਂ ਨੇ ਪਿਛਲੇ ਸਾਲ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ l ਮੁਲਜ਼ਮਾਂ ਨੇ ਨਵੰਬਰ 2019 ਵਿੱਚ ਆਪਣੀ ਇਸ ਗੈਰ ਕਾਨੂੰਨੀ ਗਤੀਵਿਧੀ ਦੇ ਬਾਰੇ ਵਿੱਚ ਖਬਰ ਪਰਿਵਾਰ ਨੂੰ ਵੀ ਕਰ ਦਿੱਤੀ ਸੀ l ਡੀਸੀਪੀ ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਦੇ ਅੰਤਰਗਤ ਬਣਾਈ ਗਈ ਟੀਮ ਦੀ ਇਨਕੁਆਰੀ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹਨ l ਇਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ ਵਿੱਚ ਰੇਡ ਕਰ ਚੋਹਲਾ ਸਾਹਿਬ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤ ਜਰਨੈਲ ਸਿੰਘ ਦੀ ਭੈਣ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ l ਇੰਨਾ ਹੀ ਨਹੀਂ ਗੁਰਪ੍ਰੀਤ ਦੇ ਸਾਲੇ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਵਈਪੁਈ ਨੂੰ ਗ੍ਰਿਫਤਾਰ ਕਰ ਲਿਆ ਹੈ l ਗੁਰਪ੍ਰੀਤ ਅਤੇ ਜਰਨੈਲ ਦੀ ਭੈਣ 21 ਨਵੰਬਰ 2019 ਨੂੰ ਜ਼ੇਲ੍ਹ ਵਿੱਚ ਆਪਣੇ ਭਾਈਆਂ ਨੂੰ ਮਿਲਣ ਆਈ ਸੀ l ਇਨ੍ਹਾਂ ਦੋਨਾਂ ਭਾਈਆਂ ਨੇ ਪਰਮਜੀਤ ਨੂੰ ਦੱਸ ਦਿੱਤਾ ਸੀ ਕਿ ਉਹ ਜ਼ੇਲ੍ਹ ਤੋਂ ਭੱਜਣ ਦੀ ਪਲਾਨਿੰਗ ਕਰ ਰਹੇ ਹਨ l ਮੁਲਜ਼ਮਾਂ ਨੇ ਪਰਮਜੀਤ ਨੂੰ ਹਿਦਾਇਤ ਵੀ ਦਿੱਤੀ ਸੀ ਕਿ ਖਡੂਰ ਸਾਹਿਬ ਵਾਲਾ ਘਰ ਛੱਡ ਕੇ ਕਿਤੇ ਹੋਰ ਚਲੀ ਜਾਵੇ ਤਾਂ ਕਿ ਉਹ ਫਰਾਰ ਹੋਣ ਦੇ ਬਾਅਦ ਨਵੀਂ ਜਗ੍ਹਾ ਰਹਿ ਸਕਣ l ਭਾਈਆਂ ਦੀ ਗੱਲ ਸੁਣਨ ਦੇ ਬਾਅਦ ਪਰਮਜੀਤ ਨੇ ਖਡੂਰ ਸਾਹਿਬ ਵਾਲਾ ਘਰ ਛੱਡ ਦਿੱਤਾ ਸੀ l ਦੋਨਾਂ ਭਾਈਆਂ ਨੂੰ ਆਪਣੇ ਕੋਲ ਰੱਖਣ ਲਹੀ ਪਰਮਜੀਤ ਨੇ ਇਸ ਤੋਂ ਬਾਅਦ ਪਿੰਡ ਚੋਹਲਾ ਸਾਹਿਬ ਦੀ ਬੀਰ ਆਟਾ ਚੱਕੀ ਦੇ ਕੋਲ ਘਰ ਕਿਰਾਏ ‘ਤੇ ਲੈ ਲਿਆ l ਇਸ ਪੂਰੀ ਪਲਾਨਿੰਗ ਵਿੱਚ ਪਰਮਜੀਤ ਨੇ ਗਰਪ੍ਰੀਤ ਦੇ ਸਾਲੇ ਸੁਖਵਿੰਦਰ ਦੀ ਵੀ ਮਦਦ ਲਈ l ਉੱਥੇ ਜ਼ੇਲ੍ਹ ਬਰੇਕ ਰਕਨ ਤੋਂ ਬਾਅਦ ਤਿੰਨੋਂ ਮੁਲਜ਼ਮ ਚੋਹਲਾ ਸਾਹਿਬ ਵਿੱਚ ਸਾਜਿਸ਼ ਦੇ ਅਨੁਸਾਰ ਪਹੁੰਚ ਗਏ ਸਨ l ਸੂਚਨਾ ਮਿਲਣ ਦੇ ਬਾਅਦ ਪੁਲਿਸ ਟੀਮ ਨੇ ਸਵੇਰੇ ਰੇਡ ਕੀਤੀ ਅਤੇ ਦੋਨਾਂ ਮੁਲਜ਼ਮਾਂ ਨੂੰ ਫੜ ਲਿਆ l

Related posts

ਘਰਵਾਲੀ ਨੂੰ ਆਪਣਾ ਫੈਨ ਬਣਾਉਣ ਲਈ ਵਰਤੋਂ ਆਹ ਟੋਟਕਾ

htvteam

ਦੇਖੋ ਪੰਜਾਬ ਵਿੱਚ ਬਿਜਲੀ ਦੇ ਰੇਟ ਵੱਧਣ ਦਾ ਅਮਨ ਅਰੋੜਾ ਨੇ ਕੀ ਕੀਤਾ ਖੁਲਾਸਾ

Htv Punjabi

ਘਰ ਵਾਲਾ ਪੈਸੇ ਲੈ ਕੇ ਘਰਵਾਲੀ ਤੋਂ ਕਟਵਾਉਂਦਾ ਸੀ ਯਾਰਾਂ ਨਾਲ ਰਾਤਾਂ ? ਵਿਆਹ ਦੀ ਤੀਜੀ ਰਾਤ ਹੀ ਕੁੜੀ ਨੂੰ ਭੇਜਿਆ ਯਾਰਾਂ ਕੋਲ ? ਲਵ ਮੈਰਿਜ ਕਰਵਾਉਣ ਵਾਲੀ ਕੁੜੀ ਦੇ ਦਿਲ ਕੰਬਾਊ ਇਲਜ਼ਾਮ

Htv Punjabi

Leave a Comment