ਚੰਡੀਗੜ੍ਹ : ਬਿਜਲੀ ਦੀ ਮਹਿੰਗੀ ਦਰਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਲੀ ਬਹਿਸ ਦੀ ਚੁਣੌਤੀ ਦਿੱਤੀ ਹੈ l ਆਪ ਨੇ ਦਾਅਵਾ ਕੀਤਾ ਕਿ ਜੇਕਰ ਕੈਪਟਨ ਇਮਾਨਦਾਰੀ ਨਾਲ ਸਮਝਣਾ ਚਾਹੁੰਦੇ ਤਾਂ ਸਿਰਫ਼ ਅੱਧੇ ਘੰਟੇ ਵਿੱਚ ਸਾਨੂੰ ਦੱਸ ਦੇਣ ਕਿ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਕੀਤੇ ਗਏ ਘਾਤਕ ਸਮਝੌਤੇ ਪੰਜ ਮਿੰਟ ਵਿੱਚ ਕਿਵੇਂ ਰੱਦ ਕੀਤੇ ਜਾ ਸਕਦੇ ਹਨ l ਇਸ ਦੇ ਨਾਲ ਹੀ ਆਪ ਨੇ ਆਗਾਮੀ ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਨੂੰ ਪ੍ਰਾਈਵੇਟ ਮੈਂਬਰ ਬਿੱਲ ਦੇ ਸਮਰਥਨ ਦੀ ਕਾਂਗਰਸ ਸਮੇਤ ਸਾਰੇ ਗੁੱਟਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਾਫੀਆ ਦੇ ਹੱਥੋਂ ਹੋ ਰਹੀ ਲੁੱਟ ਰੋਕੀ ਜਾ ਸਕਦੀ ਹੈ l ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਪਾਰਟੀ ਦੇ ਸੀਨੀਆਰ ਨੇਤਾ ਅਤੇ ਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਕੀਤੇ ਗਏ ਸਮਝੌਤੇ ਬਹੁਤ ਹੀ ਵੱਡਾ ਘੁਟਾਲਾ ਹਨ l ਉਨ੍ਹਾਂ ਨੇ ਖੁੱਲਾ ਇਲਜ਼ਾਮ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਪਹਿਲਾਂ ਸੁਖਬੀਰ ਬਾਦਲ ਤਿੰਨੋਂ ਪ੍ਰਾਈਵੇਟ ਥਰਮ ਪਲਾਂਟਾਂ ਤੋਂ ਮੋਟਾ ਕਮਿਸ਼ਨ ਲੈਂਦੇ ਸਨ, ਹੁਣ ਕੈਪਟਨ ਅਮਰਿੰਦਰ ਸਿੰਘ ਲੈ ਰਹੇ ਹਨ l ਇਹੀ ਕਾਰਨ ਹੈ ਕਿ ਕੈਪਟਨ ਨੇ ਵਾਅਦਾ ਕਰਕੇ ਵੀ 3 ਸਾਲ ਵਿੱਚ ਨਾ ਤਾਂ ਸਮਝੌਤਿਆਂ ਨੂੰ ਰੱਦ ਕੀਤਾ ਅਤੇ ਨਾ ਹੀ ਸਮੀਖਿਆ ਕੀਤੀ l ਅਮਨ ਨੇ ਕੈਪਟਨ ਨੂੰ ਖੁਲੀ ਬਹਿਸ ਲਈ ਚੁਣੌਤੀ ਦਿੰਦੇ ਹੋਏ ਦਾਅਵਾ ਕੀਤਾ ਕਿ ਬਿਜਲੀ ਕੰਪਨੀਆਂ 5 ਮਿੰਟਾਂ ਵਿੱਚ ਸਰਕਾਰ ਦੇ ਪੈਰਾਂ ਵਿੱਚ ਗਿਰਕੇ ਗਿੜਗੜਾਉਣਗੀਆਂ l
previous post
