Htv Punjabi
Punjab

ਚੱਲਦੀ ਟਰੇਨ ‘ਚੋਂ ਨਲਵਾ ਨਹਿਰ ‘ਚ ਢਿੱਗਿਆ ਵਿਅਕਤੀ, ਪਤਨੀ ਨੇ ਵੀ ਛਲਾਂਗ ਲਾਉਣ ਦੀ ਕੋਸ਼ਿਸ਼ ਕੀਤ

ਪਠਾਨਕੋਟ : ਇੱਥੋਂ ਦੇ ਨਹਿਰੂ ਨਗਰ ਚੌਂਕ ਵਿੱਚ ਬੁੱਕ ਸਟੋਰ ਚਲਾਉਣ ਵਾਲੇ ਵਿਅਕਤੀ ਦੀ ਚੱਲਦੀ ਟਰੇਨ ਤੋਂ ਨਲਵਾ ਨਹਿਰ ਵਿੱਚ ਗਿਰਣ ਨਾਲ ਮੌਤ ਹੋ ਗਈ l ਮ੍ਰਿਤਕ ਦੀ ਪਹਿਚਾਣ ਢਾਕੀ ਨਿਵਾਸੀ ਪਵਨ ਕੁਮਾਰ ਦੇ ਤੌਰ ‘ਤੇ ਹੋਈ ਹੈ l ਜਾਣਕਾਰੀ ਦੇ ਮੁਤਾਬਿਕ ਪਤੀ ਨੂੰ ਗਿਰਦਾ ਦੇਖ ਨੇ ਵੀ ਛਲਾਂਗ ਲਾਉਣ ਦੀ ਕੋਸ਼ਿਸ਼ ਕੀਤੀ l ਹਾਲਾਂਕਿ ਹੋਰ ਯਾਤਰੀਆਂ ਨੇ ਔਰਤ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ l
ਨਲਵਾ ਨਹਿਰ ਵਿੱਚ ਗਿਰਦੇ ਵਿਅਕਤੀ ਨੂੰ ਦੇਖ ਕੇ ਕੁਝ ਲੋਕਾਂ ਨੇ ਨਹਿਰ ਵਿੱਚ ਉੱਤਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਵਹਿ ਕੇ ਧੀਰਾ ਜਾ ਪਹੁੰਚੀ l ਜਿੱਥੇ ਲੋਕਾਂ ਨੇ ਜ਼ਿੰਦਾ ਸਮਝ ਕੇ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ l ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਮ੍ਰਿਤਕ ਦੇ ਭਤੀਜੇ ਵਿਕਾਸ ਨੇ ਦੱਸਿਆ ਕਿ ਚਾਚਾ ਪਵਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਪੂਜਾ ਅੰਮ੍ਰਿਤਸਰ ਤੋਂ ਪਠਾਨਕੋਟ ਵਾਪਸ ਆ ਰਹੇ ਸਨ l ਰਸਤੇ ਵਿੱਚ ਚਾਚਾ ਬਾਥਰੂਮ ਲਈ ਬਾਹਰ ਗਿਆ ਅਤੇ ਝਟਕਾ ਲੱਗਣ ਨਾਲ ਬਾਹਰ ਗਿਰ ਗਿਆ l ਟਰੇਨ ਉਸ ਸਮੇਂ ਕਾਠ ਵਾਲਾ ਪੁਲ ਤੋਂ ਲੰਘ ਰਹੀ ਸੀ l ਨਾਲ ਦੇ ਯਾਤਰੀਆਂ ਨੇ ਚਾਚੀ ਨੂੰ ਸੰਭਾਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ l ਟਰੇਨ ਪਠਾਨਕੋਟ ਪਹੁੰਚੀ ਅਤੇ ਉਹ ਪੁਲ ‘ਤੇ ਗਏ ਤਾਂ ਲੋਕ ਉਸ ਨੂੰ ਨਹਿਰ ਤੋਂ ਕੱਢ ਚੁੱਕੇ ਸਨ l ਜੀਆਰਪੀ ਸਿਟੀ ਥਾਣਾ ਦੇ ਜਾਂਚ ਅਧਿਕਾਰੀ ਏਐਸਆਈ ਬੀਰਬਲ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਹੋ ਚੁੱਕੀ ਹੈ, ਸਿਵਿਲ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ l

Related posts

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

htvteam

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ‘ਚ ਹੋਇਆ ਵੱਡਾ ਮੁਕਾਬਲਾ

htvteam

ਵਿਹਲੇ ਮੁੰਡੇ ਕੁੜੀਆਂ ਦੇ ਮਾੜੇ ਦਿਨ ਹੋਣਗੇ ਦੂਰ, ਬੱਸ ਕਰਨਾ ਪਵੇਗਾ ਇੱਕ ਫੋਨ ਫੇਰ ਬਦਲਣਗੇ ਦਿਨ

htvteam

Leave a Comment