Htv Punjabi
Punjab

ਹੁਣ ਪ੍ਰਾਈਵੇਟ ਲੈਬ ਵਿੱਚ 3500 ਰੁਪਏ ਵਿੱਚ ਹੋਵੇਗਾ ਸਵਾਈਨ ਫਲੂ ਟੈਸਟ

ਪਟਿਆਲਾ : ਹੁਣ ਸਵਾਈਨ ਫਲੂ ਦੇ ਮਰੀਜ਼ ਪ੍ਰਾਈਵੇਟ ਲੈਬ ਵਿੱਚ ਵੀ ਟੈਸਟ ਕਰਵਾ ਸਕਦੇ ਹਨ l ਸਰਕਾਰ ਨੇ ਇਸ ਬਾਰੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ l ਲੈਬ ਨੂੰ ਮਨਜ਼ੂਰ ਕਰਵਾਉਣ ਲਈ ਸਰਕਾਰ ਦੀਆਂ ਸ਼ਰਤਾ ਨੂੰ ਪੂਰਾ ਕਰਨਾ ਪਵੇਗਾ l ਟੈਸਟ ਦੇ ਲਈ ਲੈਬ ਪ੍ਰਬੰਧਕ ਮਰੀਜ਼ ਤੋਂ 3500 ਰੁਪਏ ਫੀਸ ਵਸੂਲ ਕਰ ਸਕਦੇ ਹਨ l ਓਵਰਚਾਰਜਿੰਗ ਦੀ ਸ਼ਿਕਾਇਤ ਮਿਲਣ ‘ਤੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ l ਸਿਵਿਲ ਸਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਲੈਬ ਨੂੰ ਮਨਜ਼ੂਰੀ ਲੈਣ ਦੇ ਲਈ ਪਹਿਲਾਂ ਅਪਲਾਈ ਕਰਨਾ ਪਵੇਗਾ l ਉਸ ਦੇ ਬਾਅਦ ਲੈਬ ਐਨਏਬੀਐਲ ਤੋਂ ਮਨਜ਼ੂਰ ਹੋਣੀ ਚਾਹੀਦੀ ਹੈ ਅਤੇ ਲੈਬ ਵਿੱਚ ਆਰਟੀ ਪੀਸੀਆਰ ਦੀ ਸੁਵਿਧਾ ਦੇ ਨਾਲ ਬੀਐਲ 2 ਹੋਣੀ ਚਾਹੀਦੀ ਹੈ l ਲੈਬ ਵਿੱਚ ਟਰੈਂਡ ਸਟਾਫ ਦਾ ਹੋਣਾ ਜ਼ਰੂਰੀ ਹੋਵੇਗਾ l ਇਹ ਸੁਵਿਧਾਵਾਂ ਉਪੱਲਬਧ ਹੋਣ ‘ਤੇ ਡਿਸਟਰਿਕਟ ਸਿਵਿਲ ਸਰਜਨ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ l

Related posts

ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹੋਊ ਖ਼ਤਮ ? ਹੋਇਆ ਐਲਾਨ !

htvteam

ਸਿਰਫ਼ 10 ਰੁਪਏ ਚ ਘਰ ਤਿਆਰ ਕਰੋ ਆਹ ਰਾਮਬਾਣ ਨੁਸਕਾ

htvteam

ਡੇਰੇ ‘ਚ ਗਏ ਸੀ ਸਿਹਤ ਵਿਭਾਗ ਵਾਲੇ ਮੁੰਡੇ ,ਫੇਰ ਕੀਤੇ ਅਜੀਬ ਅਜੀਬ ਜਨਾਨੀਆਂ ਵਾਲੇ ਕੰਮ, ਮਿੰਟਾਂ ‘ਚ ਦੇਖਦੇ ਦੇਖਦੇ ਹੋ ਗਏ ਬੇਹੋਸ਼, ਕਹਿੰਦੇ ਡੇਰੇ ‘ਚ…

Htv Punjabi

Leave a Comment