Htv Punjabi
Punjab

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਵਿੱਚ ਕੁਝ ਸਮੇਂ ਤੋਂ ਲਗਾਤਾਰ ਟਿੱਕਟਾਕ ਬਣਾਉਣ ਦੀ ਸਾਹਮਣੇ ਆ ਰਹੀ ਘਟਨਾਵਾਂ ਦੇ ਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਖ਼ਤ ਹੋਏ ਹਨ l ਉਨ੍ਹਾਂ ਨੇ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰੇ ਵਿੱਚ ਮੋਬਾਈਲ ਜਾਂ ਕੈਮਰਾਂ ਲੈ ਜਾਣ ‘ਤੇ ਪਾਬੰਦੀ ਲਾਉਣ ਦੀ ਯੋਜਨਾ ਸੰਬੰਧੀ ਖੁਲਾਸਾ ਕੀਤਾ ਹੈ l ਦੱਸ ਦਈਏ ਕਿ ਬੀਤੇ ਦਿਨੀਂ 3 ਕੁੜੀਆਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਟਿੱਕਟਾਕ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ l ਉਨ੍ਹਾਂ ਕੁੜੀਆਂ ‘ਤੇ ਕੇਸ ਦਰਜ ਕੀਤਾ ਗਿਆ ਹੈ l ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਹੋ ਚੁੱਕੇ ਹਨ l ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵੀ ਬਧਾਈ ਦਿੱਤੀ ਹੈ l ਨਰਮ ਸੁਭਾਅ ਦੇ ਗਿਆਨੀ ਹਰਪ੍ਰੀਤ ਸਿੰਘ ਅੱਜ ਉਸ ਸਮੇਂ ਸ਼ਖ਼ਤ ਦਿਖਾਈ ਦਿੱਤੇ ਜਦ ਉਨ੍ਹਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਲਗਾਤਾਰ ਟਿੱਕਟਾਕ ਬਣਾਉਣ ਦੀ ਘਟਨਾਵਾਂ ਸੰਬੰਧੀ ਪੁੱਛਿਆ ਗਿਆ l ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਕਿਸੇ ਨੂੰ ਵੀ ਮਰਿਯਾਦਾ ਦੇ ਖਿਲਾਫ ਕੰਮ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ l

Related posts

ਆਹ ਦੇਖੋ ਜੇਲ੍ਹ ‘ਚ ਕਿਵੇਂ ਕੈਦੀ ਪਾਉਂਦੇ ਭੰਗੜੇ, ਇਸਨੂੰ ਸਜ਼ਾ ਕਹਿੰਦੇ ਨੇ ?

htvteam

ਸਲੂਨ ਦੇ ਅੰਦਰ ਹੀ ਚੱਲ ਪਈਆਂ ਗੋਲੀਆਂ; ਸੀਸੀਟੀਵੀ ‘ਚ ਕੈਦ ਹੋਈ ਖੌਫਨਾਕ ਘਟਨਾ

htvteam

Vaid Jagdeep Singh ਦੀ ਚਾਂਦੀ ਦੀ ਚੱਟਣੀ ਸਰੀਰ ਨੂੰ ਬਣਾ ਦਿੰਦੀ ਹੈ ਲੋਹੇ ਵਰਗਾ ਮਜ਼ਬੂਤ

htvteam

Leave a Comment