Htv Punjabi
Punjab

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਵਿੱਚ ਕੁਝ ਸਮੇਂ ਤੋਂ ਲਗਾਤਾਰ ਟਿੱਕਟਾਕ ਬਣਾਉਣ ਦੀ ਸਾਹਮਣੇ ਆ ਰਹੀ ਘਟਨਾਵਾਂ ਦੇ ਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਖ਼ਤ ਹੋਏ ਹਨ l ਉਨ੍ਹਾਂ ਨੇ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰੇ ਵਿੱਚ ਮੋਬਾਈਲ ਜਾਂ ਕੈਮਰਾਂ ਲੈ ਜਾਣ ‘ਤੇ ਪਾਬੰਦੀ ਲਾਉਣ ਦੀ ਯੋਜਨਾ ਸੰਬੰਧੀ ਖੁਲਾਸਾ ਕੀਤਾ ਹੈ l ਦੱਸ ਦਈਏ ਕਿ ਬੀਤੇ ਦਿਨੀਂ 3 ਕੁੜੀਆਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਟਿੱਕਟਾਕ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ l ਉਨ੍ਹਾਂ ਕੁੜੀਆਂ ‘ਤੇ ਕੇਸ ਦਰਜ ਕੀਤਾ ਗਿਆ ਹੈ l ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਹੋ ਚੁੱਕੇ ਹਨ l ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵੀ ਬਧਾਈ ਦਿੱਤੀ ਹੈ l ਨਰਮ ਸੁਭਾਅ ਦੇ ਗਿਆਨੀ ਹਰਪ੍ਰੀਤ ਸਿੰਘ ਅੱਜ ਉਸ ਸਮੇਂ ਸ਼ਖ਼ਤ ਦਿਖਾਈ ਦਿੱਤੇ ਜਦ ਉਨ੍ਹਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਲਗਾਤਾਰ ਟਿੱਕਟਾਕ ਬਣਾਉਣ ਦੀ ਘਟਨਾਵਾਂ ਸੰਬੰਧੀ ਪੁੱਛਿਆ ਗਿਆ l ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਕਿਸੇ ਨੂੰ ਵੀ ਮਰਿਯਾਦਾ ਦੇ ਖਿਲਾਫ ਕੰਮ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ l

Related posts

ਜਦੋਂ ਵਿਆਹ ਦੇ ਡੀਜੇ ਤੋਂ ਉੱਚੀਆਂ ਹੋ ਗਈਆਂ ਬਰਾਤੀਆਂ ਦੀਆਂ ਚੀਕਾਂ; ਵਿਆਹ ‘ਚ ਆਹਮੋ ਸਾਹਮਣੇ ਚਲੀਆਂ ਗੋਲੀਆਂ

htvteam

ਇਸ ਪੰਜਾਬੀ ਦੀ ਕੰਪਨੀ ਨੇ ਗੂਗਲ ਤੇ ਫੇਸਬੁੱਕ ਨੂੰ ਵੀ ਪਾਈ ਮਾਤ, ਮੰਦੀ ਦੇ ਦੌਰ ‘ਚ ਕੀਤਾ ਅਜਿਹਾ ਕਮਾਲ ਕਿ, ਪੂਰੀ ਦੁਨੀਆ ਹੈਰਾਨ, ਸਿੱਖੋ ਕੁਝ ਤਨਖਾਹਾਂ ਕੱਟਣ ਵਾਲਿਓ   

Htv Punjabi

ਕਿਸਾਨਾਂ ਤੇ ਪੁਲਿਸ ‘ਚ ਮੁੜ ਹੋਇਆ ਟਕਰਾਅ !

htvteam

Leave a Comment