Htv Punjabi
Punjab

2.72 ਲੱਖ ਨਸ਼ੀਲੀ ਗੋਲੀਆਂ ਸਮੇਤ ਕਾਰ ਸਵਾਰ ਇੱਕ ਕਾਬੂ, 1 ਫਰਾਰ

ਬਰਨਾਲਾ : ਸੀਆਈਏ ਨੇ 2 ਲੱਖ 72 ਹਜ਼ਾਰ 400 ਨਸ਼ੀਲੀ ਗੋਲੀਆਂ ਸਮੇਤ ਹਰਿਆਣਾ ਨਿਵਾਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ l ਪੁਲਿਸ ਨੇ ਇੱਕ ਕਾਲੇ ਰੰਗ ਦੀ ਸਕੋਡਾ ਗੱਡੀ ਵੀ ਬਰਾਮਦ ਕੀਤੀ ਹੈ l ਉਸ ਦਾ ਦੂਜਾ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ l ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ, ਡੀਐਸਪੀ ਰਮਿੰਦਰ ਸਿੰਘ, ਸੀਆਈਏ ਸਟਾਫ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਨਸ਼ੀਲੀ ਗੋਲੀਆਂ ਦੀ ਜਿੰਨੀ ਵੀ ਸਪਲਾਈ ਉਸ ਦੀ ਤਾਰਾਂ ਸਿੱਧੀਆਂ ਦਿੱਲੀ ਨਾਲ ਜੁੜੀਆਂ ਹਨ l ਪਿਛਲੇ 1 ਸਾਲ ਤੋਂ ਹੁਣ ਤੱਕ ਪੁਲਿਸ ਨੇ ਕੁਲ ਕਰੀਬ 12 ਲੱਖ ਨਸ਼ੀਲੀ ਬੈਨ ਕੀਤੀਆਂ ਹੋਈਆਂ ਗੋਲੀਆਂ ਬਰਾਮਦ ਕਰ ਲਈਆਂ ਹਨ l ਪੁਲਿਸ ਨੇ ਕੇਸ ਦਰਜ ਕਰ ਲਿਆ ਹੈ l

Related posts

ਓਪਰੇਸ਼ਨ ਬਚਾਅ ਲੈਂਦੇ ਨੇ ਯੰਗ ਵੈਦ ਦੇ ਆਹ ਨੁਸਕੇ

htvteam

ਅਜਿਹੇ ਲੋਕਾਂ ਤੋਂ ਬਚਾਅ ਲਵੋ ਆਪਣੀਆਂ ਧੀਆਂ ?

htvteam

ਪੁਲਿਸ ਨੇ ਚੱਕ ਲਿਆ ਮੁੰਡਾ, ਨਾਲ ਹੀ ਹੋ ਗਈ ਮੌ ਤ

htvteam

Leave a Comment