Htv Punjabi
Punjab

ਪੋਤੀ ਦੇ ਵਿਆਹ ‘ਚ ਕਾਂਗਰਸੀ ਲੀਡਰ ਨੇ ਪਾਏ ਪਟਾਕੇ, ਵਿਆਹ ਦੌਰਾਨ ਘਰ ਦੀ ਛੱਤ ‘ਤੇ ਚੜ੍ਹ ਕੇ ਕੀਤਾ ਕਾਂਡ

ਦਿੜ੍ਹਬਾ ; ਪੰਜਾਬੀ ਦੀ ਇੱਕ ਕਹਾਵਤ ਐ ਕਿ ਜਦੋਂ ਮਾੜਾ ਸਮਾਂ ਆਉਂਦਾ ਤਾਂ ਊਠ ‘ਤੇ ਬੈਠੇ ਬੋਣੇ ਨੂੰ ਵੀ ਕੁੱਤਾ ਦੰਦੀ ਵੱਡ ਲੈਂਦੇ l ਕੁਝ ਅਜਿਹਾ ਹੀ ਹਾਲ ਪੰਜਾਬ ਦੇ ਹਲਕਾ ਦਿੜ੍ਹਬਾ ਦੇ ਕਾਂਗਰਸੀ ਇੰਚਾਰਜ ਅਜੈਬ ਸਿੰਘ ਰਟੋਲਾ ਨਾਲ ਹੋਇਆ l ਜਿਸ ਦੀ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂ ਹੁਣ ਉਸ ‘ਤੇ ਪਰਚਾ ਦਰਜ ਹੋਣ ਜਾ ਰਿਹਾ l ਕਾਰਨ ਐ ਤਾਕਤ ਦੇ ਨਸ਼ੇ ਵਿੱਚ ਚੂਰ ਹੋ ਕੇ ਪੋਤੀ ਦੇ ਵਿਆਹ ਸਮਾਗਮ ਦੌਰਾਨ ਅਜੈ ਸਿੰਘ ਰਟੋਲਾ ਵੱਲੋਂ ਹਵਾਈ ਫਾਇੰਰਿਗ ਕਰਨਾ l ਜਿਸ ਤੋਂ ਬਾਅਦ ਕੀਤੀ ਗਈ ਜਾਂਚ ਉਪਰੰਤ ਦਿੜ੍ਹਬਾ ਦੇ ਡੀਐਸਪੀ ਨੇ ਇਹ ਕਿਹਾ ਕਿ ਉਹ ਹੁਣ ਰਟੋਲਾ ਖਿਲਾਫ ਪਰਚਾ ਦਰਜ ਕਰਨ ਜਾ ਰਹੇ ਨੇ l

ਪੋਤੀ ਦੇ ਵਿਆਹ ‘ਚ ਕਾਂਗਰਸੀ ਲੀਡਰ ਨੇ ਪਾਏ ਪਟਾਕੇ ।। Haqeeqat Tv Punjabi

ਮਿਲੀ ਜਾਣਕਾਰੀ ਅਨੁਸਾਰ ਦਿੜ੍ਹਬਾ ਦੇ ਕਾਂਗਰਸੀ ਹਲਕਾ ਇੰਚਾਰਜ ਅਜੈਬ ਸਿੰਘ ਰੋਟੇਲਾ ਵੱਲੋਂ ਛੱਤੇ ‘ਤੇ ਹਵਾਈ ਫਾਇਰ ਕਰਨ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ l ਵੀਡੀਓ ਵਿੱਚ ਰੋਟੇਲਾ ਘਰ ਦੀ ਛੱਤ ‘ਤੇ ਬੈਠ ਕੇ ਰਿਵਾਲਵਰ ਨਾਲ 2 ਫਾਇਰ ਕਰਦੇ ਦਿਖ ਰਹੇ ਹਨ l ਦੱਸ ਦਈਏ ਕਿ ਕਾਂਗਰਸ ਤੋਂ ਹਲਕਾ ਇੰਚਾਰਜ ਅਤੇ ਦਿੜਬਾ ਤੋਂ ਲਗਾਤਾਰ ਦਸ ਬਾਰ ਵਿਧਾਨ ਸਭਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਅਜੈਬ ਸਿੰਘ ਰਟੋਲਾ ਦਾ ਸ਼ੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਇਆ l ਰੋਟੇਲਾ ਨੇ ਕਿਹਾ ਕਿ ਉਨਾਂ੍ਦੀ ਪੋਤੀ ਦਾ ਵਿਆਹ ਸੀ l ਇਸ ਖੁਸ਼ੀ ਵਿੱਚ ਛੱਤ ‘ਤੇ ਬੈਠੇ ਹੋਏ ਲਾਇਸੰਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਸੀ l ਜੇਕਰ ਕਿਸੇ ਨੂੰ ਉਨ੍ਹਾਂ ਦੇ ਫਾਇਰ ਕਰਨ ਨਾਲ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਹਨ l ਕਾਂਗਰਸੀ ਰਟੋਲਾ ਵੱਲੋਂ ਇਹ ਕੰਮ ਕਰਨ ਤੋਂ ਬਾਅਦ ਤਾਂ ਉਹ ਕਹਾਵਤ ਢੁੱਕਦੀ ਹੈ ਕਿ ਆਪੇ ਹਾਥੜੀਏ, ਤੈਨੂੰ ਕੌਣ ਬਚਾਵੇ l ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸੀ ਵਿਧਾਇਕ ‘ਤੇ ਆਉਣ ਵਾਲੇ ਸਮੇਂ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਜਾਂ ਇਨ੍ਹਾਂ ਦੀ ਤਾਕਤ ਅੱਗੇ ਇਨ੍ਹਾਂ ਨੂੰ ਵੀ ਛੱਡ ਦਿਤਾ ਜਾਵੇਗਾ l ਕੀ ਇਸ ਨਾਲ ਨੌਜਵਾਨ ਪੀੜ੍ਹੀ ਨਾਲ ਨੂੰ ਕੋਈ ਸੇਧ ਮਿਲੇਗੀ ਜਾਂ ਨਹੀਂ l

Related posts

ਦਿਓਰ ਦੇ ਇਸ਼ਕ ‘ਚ ਅੰਨ੍ਹੀ ਹੋਈ NRI ਦੀ ਘਰਵਾਲੀ; ਦੇਖੋ ਵੀਡੀਓ

htvteam

ਸੁਖਬੀਰ ਬਾਦਲ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੇ ਨੇ ਇਹ ਬੰਦੇ, ਦੇਖੋ ਕਿਵੇਂ

Htv Punjabi

ਧੁੰਦ ਧੂੰਏ ਦੇ ਕਹਿਰ ਨੇ ਬਾਪ ਦੀ ਧੀ ਮੁਕਾਈ! ਬਾਬਲ ਛੱਡਣ ਜਾ ਰਿਹਾ ਸੀ ਕਾਲਜ ਚ

htvteam

Leave a Comment