Htv Punjabi
Punjab

ਪਾਰਲਰ ਵਿੱਚ ਮਸਾਜ ਕਰਵਾਉਣ ਗਏ ਨੌਜਵਾਨ ਨੂੰ ਕਿਹਾ ਆ ਕੰਮ ਕਰ, ਮਨ੍ਹਾਂ ਕਰਨ ‘ਤੇ ਤੋੜ ਦਿੱਤੀਆਂ ਸਾਰੀਆਂ ਹੱਡੀਆਂ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਮਸਾਜ ਪਾਰਲਰ ਵਿੱਚ ਲੋਕ ਆਮ ਤੌਰ ‘ਤੇ ਮਾਲਿਸ਼ ਕਰਾਉਣ ਦੇ ਲਈ ਜਾਂਦੇ ਹਨ l ਥਕਾਨ ਘੱਟ ਕਰਨ ਦੇ ਲਈ ਮਾਲਿਸ਼ ਇੱਕ ਬਹੁਤ ਹੀ ਵਧੀਆ ਵਿਕਲਪ ਹੈ l ਕੁਝ ਇਸੀ ਤਰ੍ਹਾਂ ਨਾਲ ਇੱਕ ਸ਼ਖ਼ਸ਼ ਮਸਾਜ ਕਰਾਉਣ ਦੇ ਲਈ ਇੱਕ ਮਸਾਜ ਪਾਰਲਰ ਵਿੱਚ ਗਿਆ ਪਰ ਮਸਾਜ ਪਾਰਲਰ ਦੇ ਲੋਕ ਉਸ ਦੇ ਉੱਪਰ ਸੰਬੰਧ ਬਣਾਉਣ ਦੇ ਲਈ ਦਬਾਅ ਬਣਾਉਣ ਲੱਗਾ l ਇਸ ਸ਼ਖ਼ਸ਼ ਦਾ ਸੰਬੰਧ ਬਣਾਉਣ ਤੋਂ ਇਨਕਾਰ ਕਰਨਾ ਇੰਨਾ ਭਾਰੀ ਪਿਆ ਗਿਆ l ਪਾਰਲਰ ਦੇ ਲੋਕਾਂ ਨੇ ਇਸ ਸ਼ਖ਼ਸ਼ ਨੂੰ ਇੰਨਾ ਕੁੱਟਿਆ ਕਿ ਉਸ ਦੀ ਕਈ ਹੱਡੀਆਂ ਟੁੱਟ ਗਈਆਂ l
ਦਰਅਸਲ, ਇਹ ਮਾਮਲਾ ਦਬਈ ਦਾ ਹੈ l ਇੱਥੇ ਇੱਕ ਫਲੈਟ ਵਿੱਚ ਮਸਾਜ ਪਾਰਲਰ ਦੀ ਆੜ ਵਿੱਚ ਜਿਸਮਫਰੋਸ਼ੀ ਕੀਤਾ ਜਾ ਰਿਹਾ ਸੀ l ਇਸ ਗਲਤ ਕੰਮ ਨੂੰ ਕਰਨ ਵਾਲੇ ਲੋਕ ਮੂਲ ਰੂਪ ਵਿੱਚ ਵੀਅਤਨਾਮ ਦੇ ਹਨ, ਜਿਨ੍ਹਾਂ ਵਿੱਚੋਂ ਦੋ ਮੁੰਡੇ ਅਤੇ ਦੋ ਕੁੜੀਆਂ ਸ਼ਾਮਿਲ ਹਨ l
ਇਸ ਮਸਾਜ ਪਾਰਲਰ ਵਿੱਚ ਇੱਕ ਸ਼ਖ਼ਸ਼ ਮਸਾਜ ਕਰਾਉਣ ਪਹੁੰਚਿਆ l ਉਸ ਨੇ ਮਸਾਜ ਦੇ ਲਈ 400 ਦਿਹਰਮ ਦੀ ਰਕਮ ਵੀ ਜਮ੍ਹਾਂ ਰਕਮ ਕਰਵਾ ਦਿੱਤੀ l ਇਸਦੇ ਬਾਅਦ ਜਦ ਉਹ ਸ਼ਖ਼ਸ਼ ਅੰਦਰ ਗਿਆ ਤਾਂ ਉਸ ਨੂੰ ਇੱਕ ਔਰਤ ਸੰਬੰਧ ਬਣਾਉਣ ਦੀ ਗੱਲ ਕਰਾਉਣ ਲੱਗੀ l
ਪੀੜਿਤ ਸ਼ਖ਼ਸ਼ ਨੇ ਦੱਸਿਆ ਕਿ ਉਸ ਨੇ ਅਜਿਹਾ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ l ਉਸ ਨੇ ਔਰਤ ਨੂੰ ਕਿਹਾ ਕਿ ਉਸ ਨੂੰ ਸਿਰਫ ਮਸਾਜ ਕਰਵਾਉਣਾ ਹੈ l ਇਸ ਦੇ ਬਾਅਦ ਵਿਵਾਦ ਵਧੱਣ ਲੱਗਾ l ਵਿਵਾਦ ਵੱਧਦਾ ਦੇਖ ਸ਼ਖ਼ਸ਼ ਨੇ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ l
ਪੈਸੇ ਵਾਪਸ ਮੰਗਣ ‘ਤੇ ਪਾਰਲਰ ਵਿੱਚ ਮੌਜੂਦ ਸਾਰੇ ਲੋਕਾਂ ਨੇ ਉਸ ਸ਼ਖ਼ਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ l ਪੀੜਿਤ ਨੇ ਦੱਸਿਆ ਕਿ ਉਸ ਨੂੰ ਸਟੀਲ ਤੋਂ ਵੀ ਮਾਰਿਆ ਗਿਆ l ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦੁਬਈ ਦੇ ਅਲਰਫਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਾਇਆ ਗਿਆ, ਜਿਸ ਦੇ ਬਾਅਦ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ l
ਦੇਹ ਵਪਾਰ ਅਤੇ ਸ਼ਖ਼ਸ਼ ਦੀ ਕੁੱਟ ਮਾਰ ਦੇ ਇਲਜ਼ਾਮ ਵਿੱਚ ਪੁਲਿਸ ਨੇ ਜਿਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਵਿੱਚ ਦੋ ਆਦਮੀ ਜਿਨ੍ਹਾਂ ਦੀ ਉਮਰ 18 ਅਤੇ 39 ਸਾਲ ਹੈ ਅਤੇ ਦੋ ਔਰਤਾਂ ਜਿਨ੍ਹਾਂ ਦੀ ਉਮਰ 33 ਅਤੇ 35 ਸਾਲ ਹੈ l

Related posts

ਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐ

Htv Punjabi

ਚੰਡੀਗੜ੍ਹ ਵਾਲੇ ਵੈਦ ਸੁਭਾਸ਼ ਗੋਇਲ ਨੇ ਦੱਸਿਆ ਉਮਰ ਵਧਾਉਣ ਤੇ ਜਵਾਨੀ ਬਚਾਉਣ ਵਾਲਾ ਨੁਸਕਾ

htvteam

ਵਿਆਹ ਵਾਲੇ ਘਰ ‘ਚ ਦੇਖੋ ਕੀ ਹੋਇਆ

htvteam

Leave a Comment