Htv Punjabi
Punjab

ਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐ

ਫਤਿਹਗੜ੍ਹ ਸਾਹਿਬ : ਇੰਨੀ ਦਿਨੀਂ ਫਤਿਹਗੜ੍ਹ ਸਾਹਿਬ ਦਾ ਪਿੰਡ ਵਜ਼ੀਰਾਬਾਦ ਉੱਚ ਪੱਧਰ ਤੇ ਸੁਰਖੀਆਂ ‘ਚ ਹੈ।ਜਿੱਥੇ ਇਸ ਸੰਬੰਧੀ ਮੁੱਦਾ ਵਿਧਾਨ ਸਭਾ ਵਿੱਚ ਵੀ ਉੱਠ ਚੁੱਕਿਆ, ਉੱਥੇ ਦੂਜੇ ਪਾਸੇ ਪਿੰਡ ਅੰਦਰ ਵੀ ਮਾਹੌਲ ਬੇਹੱਦ ਤਲਖੀ ਭਰਿਆ ਬਣਿਆ ਹੋਇਆ ਹੈ ਤੇ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਿੰਡ ਦੀ ਉਹ 125 ਏਕੜ ਜ਼ਮੀਨ ਜਿਸ ਦੀ ਕੀਮਤ ਸੈਂਕੜੇ ਕਰੋੜ ਰੁਪਏ ਆਂਕੀ ਗਈ ਹੈ ਤੇ ਸੱਤਾਧਾਰੀ ਲੋਕ ਇਸ ਜ਼ਮੀਨ ਤੇ ਦਵਾਈਆਂ ਵਾਲੀ ਇੱਕ ਸਨਅਤ ਲਾਉਣ ਦਾ ਐਲਾਨ ਕਰ ਚੁੱਕੇ ਹਨ।ਜੋ ਕਿ ਪਿੰਡ ਵਿੱਚ ਆਪਸੀ ਦੁਸ਼ਮਣੀਆਂ ਨੂੰ ਇਸ ਚਰਮ ਸੀਮਾ ਤੇ ਲੈ ਗਿਆ ਹੈ ਕਿ ਹੁਣ ਪਿੰਡ ਵਾਸੀ ਨਾ ਸਿਰਫ ਸਿ਼ਕਾਇਤ ਬਾਜੀਆਂ ਤੇ ਉਤਰ ਆਏ ਹਨ ਬਲਕਿ ਦੋਸ਼ ਐ ਕਿ ਸੱਤਾਧਾਰੀ ਲੋਕ ਇਸ ਜ਼ਮੀਨ ਉੱਤੇ ਲੱਗਣ ਵਾਲੀ ਸਨਅਤ ਦਾ ਵਿਰੋਧ ਕਰਨ ਵਾਲਿਆਂ ਉੱਤੇ ਪਰਚੇ ਦਰਜ ਕਰਾਉਣ ਦਾ ਵੀ ਸ਼ਰੇਆਮ ਐਲਾਨ ਕਰ ਰਹੇ ਹਨ।

ਦੱਸ ਦਈਏ ਕਿ ਪਿੰਡ ਦੀ ਪੰਚਾਇਤ ਦੇ ਚਾਰ ਮੈਂਬਰਾਂ ਨੇ ਇਹ ਕਹਿੰਦਿਆਂ ਇਸ ਜ਼ਮੀਨ ਉੱਤੇ ਦਵਾਈਆਂ ਦੀ ਸਨਅਤ ਲਾਉਣ ਦਾ ਪੁਰਜ਼ੋਰ ਵਿਰੋਧ ਕਰ ਦਿੱਤਾ ਕਿ ਜ਼ਮੀਨ ਨੂੰ ਸਨਅਤ ਲਾਉਣ ਲਈ ਦਿੱਤੇ ਜਾਣ ਵਾਲੇ ਸਹਿਮਤੀ ਪੱਤਰ ਉੱਤੇ ਪੰਚਾਇਤ ਮੈਂਬਰਾਂ ਦੇ ਜਿਹੜੇ ਦਸਤਖਤ ਕੀਤੇ ਗਏ ਹਨ ਉਹ ਜਾਅਲੀ ਹਨ।ਪੰਜਾਂ ਵਿੱਚੋਂ ਸਰਪੰਚ ਨੂੰ ਛੱਡ ਕੇ ਚਾਰ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਸਰਪੰਚ ਵੱਲੋਂ ਪਾਏ ਗਏ ਇਸ ਮਤੇ ਨਾਲ ਉਹ ਸਹਿਮਤ ਨਹੀਂ ਹਨ।ਮੀਡੀਆ ਰਿਪੋਰਟਾਂ ਅਨੁਸਾਰ ਪੰਚਾਇਤ ਦੇ ਜਿਨ੍ਹਾਂ ਚਾਰ ਮੈਂਬਰਾਂ ਨੇ ਫਤਿਹਗੜ ਸਾਹਿਬ ਦੇ ਸਰਹੰਦ ਇਲਾਕੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਇੱਕ ਲਿਖਤੀ ਸਿ਼ਕਾਇਤ ਦਿੰਦਿਆਂ ਪਿੰਡ ਦੀ ਸਰਪੰਚ ਕੁਲਵੀਰ ਕੌਰ ਉੱਤੇ ਦੋਸ਼ ਲਾਏ ਹਨ ਕਿ ਉਹ ਇਸ ਮਤੇ ਨਾਲ ਸਹਿਮਤ ਨਹੀਂ ਹਨ ਤੇ ਮਤੇ ਉੱਤੇ ਉਨ੍ਹਾਂ ਦੇ ਜਾਅਲੀ ਦਸਤਖਤ ਕਰਕੇ ਇਹ ਧੋਖਾਧੜੀ ਕੀਤੀ ਜਾ ਰਹੀ ਹੈ।ਰਿਪੋਰਟਾਂ ਅਨੁਸਾਰ ਪਿੰਡ ਵਾਸੀਆਂ ਨੇ ਇਸ ਸੰਬੰਧੀ ਫਤਿਹਗੜ ਸਾਹਿਬ ਦੇ ਜਿ਼ਲ੍ਹਾ ਪੁਲਿਸ ਮੁਖੀ ਨੂੰ ਵੀ ਇੱਕ ਲਿਖਤੀ ਸਿ਼ਕਾਇਤ ਭੇਜੀ ਹੈ, ਜਿਸ ਵਿੱਚ 12 ਜੂਨ 2019 ਨੁੰ ਸਰਪੰਚ ਕੁਲਵੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਸਿ਼ਕਿਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਪਿੰਡ ਦੀ ਵਾਹੀਯੋਗ ਜ਼ਮੀਨ ਵਿੱਚ ਨਵਾਂ ਫੋਕਲ ਪੁਆਇੰਟ ਬਣਾਉਣ ਲਈ 130 ਏਕੜ ਪੰਚਾਇਤੀ ਜ਼ਮੀਨ ਦਿੱਤੇ ਜਾਣ ਦਾ ਮਤਾ ਪਾਸ ਕੀਤਾ ਸੀ ਪਰ ਉਸ ਮਤੇ ਵਿੱਚ ਉਨ੍ਹਾਂ ਦੇ ਜਾਅਲੀ ਦਸਤਖਤ ਕੀਤੇ ਗਏ ਹਨ।ਜਿਸ ਸੰਬੰਧੀ ਸਿ਼ਕਾਇਤਕਰਤਾਵਾਂ ਨੇ ਸਾਰੇ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਸ ਸਿ਼ਕਾਇਤ ਤੋਂ ਬਾਅਦ ਹੁਣ ਉਨ੍ਹਾਂ ਤੇ ਦਬਾਅ ਪਾਇਆ ਜਾ ਰਿਹਾ ਹੈ ।

ਉੱਧਰ ਦੂਜੇ ਪਾਸੇ ਮੀਡੀਆ ਰਿਪੋਰਟਾ ਅਨੁਸਾਰ ਸਰਪੰਚ ਕੁਲਵੀਰ ਕੌਰ ਨੂੰ 22 ਅਪ੍ਰੈਲ ਵਾਲੇ ਦਿਨ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿਖੇ ਸੰਦਿਆ ਗਿਆ ਹੈ ਜਦ ਕਿ ਸਰਪੰਚ ਕੁਲਵੀਰ ਕੌਰ ਬਾਰੇ ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਨਾਲ ਸੰਪਰਕ ਕਰਨ ਤੇ ਕੁਲਵੀਰ ਕੋਰ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ 12 ਜੂਨ 2019 ਨੂੰ ਜ਼ਮੀਨ ਦਿੱਤੇ ਜਾਣ ਦੇ ਪਾਸ ਕੀਤੇ ਗਏ ਮਤੇ ਉੱਤੇ ਸਾਰੇ ਦਸਤਖਤਾਂ ਨੂੰ ਸਹੀ ਕਰਾਰ ਦਿੱਤਾ ਹੈ।ਹੁਣ ਇਸ ਮਾਮਲੇ ਵਿੱਚ ਸੱਚ ਝੂਠ ਦਾ ਨਿਤਾਰਾ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵਜ਼ੀਰਾਬਾਦ ਦੀ ਜਿਹੜੀ ਜ਼ਮੀਨ ਉੱਤੇ ਪਿੰਡ ਵਾਸੀਆਂ ਦੁਆਰਾ ਸਨਅਤ ਲਾਏ ਜਾਣ ਦੀ ਗੱਲ ਆਖੀ ਗਈ ਸੀ ਉਹ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਆ ਗਈ ਹੈ।

Related posts

ਫਾਰਚੂਨਰ ਗੱਡੀ ‘ਚ ਬੈਠੇ ਤਿੰਨ ਮੁੰਡੇ ਦੇਖੋ ਕੀ ਕਰਦੇ ਸੀ ?

htvteam

ਜਿਹੜੇ ਵਿਦਿਆਥੀ ਫੀਸ ਨਹੀਂ ਦੇ ਸਕਦੇ, ਸਕੂਲ ਵਾਲਿਆਂ ਨੂੰ ਹੁਣ ਕਰਨਾ ਪਾਊ ਆਹ ਕੰਮ, ਹਾਈ ਕੋਰਟ ਨੇ ਜਾਰੀ ਕੀਤੇ ਵੱਡੇ ਹੁਕਮ

Htv Punjabi

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

Leave a Comment