Htv Punjabi
Uncategorized

ਕਦੀ ਹੋਇਆ ਕਰਦਾ ਸੀ ਬੇਰਹਿਮ ਅਪਰਾਧੀਆਂ ਦਾ ਕੈਦਖਾਨਾ, ਕਿਸੇ ਜੰਨਤ ਤੋਂ ਘੱਟ ਨਹੀਂ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਬ੍ਰਾਜ਼ੀਲ ਦੇ ਫਰਨਾਡੋ ਡੀ ਨੋਰੋਨਹਾ ਦੀਪ ਸਮੂਹ ਦੇ ਚਿੱਟੇ ਰੇਤ ਵਾਲੇ ਤੱਟਾਂ ਅਤੇ ਹਰੇ ਭਰੇ ਪਹਾੜੀ ਜੰਗਲਾਂ ਤੱਕ ਸਾਰੇ ਨਹੀਂ ਪਹੁੰਚ ਸਕਦੇ l ਇੱਥੇ ਆਉਣ ਦੀ ਚਾਹਤ ਰੱਖਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਰੋਜ਼ਾਨਾ ਸਿਰਫ 420 ਮਹਿਮਾਨਾਂ ਨੂੰ ਹੀ ਫਰਨਾਡੋ ਡੀ ਨੋਰੋਨਹਾ ਆਉਣ ਦੀ ਇਜ਼ਾਜ਼ਤ ਮਿਲਦੀ ਹੈ l ਬ੍ਰਾਜ਼ੀਲ ਦੇ ਉੱਤਰ ਪੂਰਬ ਤੱਟ ਤੋਂ ਸਾਢੇ ਤਿੰਨ ਸੌ ਕਿਲੋਮੀਟਰ ਦੂਰ ਸਥਿਤ ਇਨ੍ਹਾਂ 21 ਖੂਬਸੂਰਤ ਦੀਪਾਂ ਦੇ ਤਿੰਨ ਚੌਥਾਈ ਹਿੱਸੇ ਨੂੰ 1988 ਵਿੱਚ ਸੁਰੱਖਿਆ ਰਾਸ਼ਟਰੀ ਸਮੁੰਦਰੀ ਵਨ ਅਤੇ ਅਭਿਯਾਰਣਯ ਘੋਸ਼ਿਤ ਕੀਤਾ ਗਿਆ ਸੀ l
ਮੁੱਖ ਦੀਪ 28.5 ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੈ.ਇਸ ਦਾ ਨਿਰਮਾਣ ਜਵਾਲਾਮੁਖੀ ਚੱਟਾਨਾਂ ਨਾਲ ਹੋਇਆ ਹੈ l ਇਸ ਦੇ ਆਲੇ ਦੁਆਲੇ 20 ਛੋਟੇ ਦੀਪ ਹਨ.ਇਹ ਦੀਪ ਹਮੇਸ਼ਾ ਅਜਿਹੇ ਨਹੀਂ ਸਨ l 16ਵੀਂ ਸਦੀ ਵਿੱਚ ਇਸ ਨੂੰ ਸਭ ਤੋਂ ਪਹਿਲਾਂ ਪੁਰਤਗਾਲ ਦੇ ਸਮੁੰਦਰੀ ਯਾਤਰੀ ਫਰਨਾਡੋ ਡੀ ਨੋਰੋਨਹਾ ਨੇ ਖੋਜਿਆ ਸੀ l ਡਚ ਅਤੇ ਪੁਰਤਗਾਲ ਦੋਨਾਂ ਦੇਸ਼ਾਂ ਦੀ ਸੈਲਾਵਾਂ ਇਸ ਦਾ ਇਸਤੇਮਾਲ ਕਰਦੀਆਂ ਸਨ ਪਰ 1700 ਈਸਵੀ ਦੇ ਸਮੇਂ ਇਸ ਨੂੰ ਜ਼ੇਲ੍ਹ ਵਿੱਚ ਬਦਲ ਦਿੱਤਾ ਗਿਆ ਸੀ l
20ਵੀਂ ਸਦੀ ਦੇ ਅੱਧ ਤੱਕ ਇੱਥੋਂ ਦੇ ਮੁੱਖ ਦੀਪ ਦਾ ਇਸਤੇਮਾਲ ਕੈਦਖਾਨੇ ਦੀ ਤਰ੍ਹਾਂ ਹੁੰਦਾ ਸੀ ਜਿੱਥੇ ਬ੍ਰਾਜ਼ੀਲ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ l ਕਾਤਿਲਾਂ, ਚੋਰਾਂ, ਬਲਾਤਕਾਰੀਆਂ ਅਤੇ ਰਾਜਨੀਤਿਕ ਕੈਦੀਆਂ ਨੂੰ ਸਜ਼ਾ ਕੱਟਣ ਦੇ ਲਈ ਇਸ ਦੀਪ ‘ਤੇ ਭੇਜਿਆ ਜਾਂਦਾ ਸੀ l
ਫਰਨਾਡੋ ਡੀ ਨੋਰੋਨਹਾ ਨੂੰ ਹੁਣ ਵੀ ਇਕਾਂਤ ਜਗ੍ਹਾ ਮੰਨਿਆ ਜਾਂਦਾ ਹੈ, ਹਾਲਾਂਕਿ ਹੁਣ ਇਹ ਉਨਾ ਅਲੱਗ ਥਲੱਗ ਨਹੀਂ ਹੈ ਜਿੰਨਾ ਪਹਿਲਾਂ ਕਦੀ ਹੋਇਆ ਕਰਦਾ ਸੀ l ਜੰਨਤ ਜੈਸੀ ਖੂਬਸੂਰਤੀ ਦੇ ਲਈ ਮਸ਼ਹੂਰ ਇਸ ਦੀਪ ਨੂੰ ਬ੍ਰਾਜ਼ੀਲ ਦੇ ਲੇਖਕ ਗੈਸਟਾਓ ਪੇਨਾਲਵਾ ਨੇ ਫੋਰਾ ਡੋ ਮੁੰਡੋ ਕਿਹਾ ਸੀ ਜਿਸਦਾ ਮਤਲਬ ਹੈ ਇਸ ਦੁਨੀਆਂ ਤੋਂ ਬਾਹਰ l ਫਰਨਾਡੋ ਡੀ ਨੋਰੋਨਹਾ ਨੂੰ ਯੂਨੇਸਕੋ ਨੇ ਵਰਲਡ ਹੈਰੀਟੇਜ਼ ਸਾਈਟ ਘੋਸ਼ਿਤ ਕੀਤਾ ਹੈ l ਬ੍ਰਾਜ਼ੀਲ ਤੱਟ ਤੋਂ ਦੂਰ ਇਹ ਇੱਕ ਮਾਤਰ ਦੀਪ ਹੈ ਜਿੱਥੇ ਆਬਾਦੀ ਰਹਿੰਦੀ ਹੈ l
ਅੱਜ ਦੀ ਤਕਨੀਕ ਅਤੇ ਇੰਟਰਨੈਟ ਹੋਣ ਦੇ ਬਾਵਜੂਦ ਇਹ ਇੱਕ ਦੂਰ ਦੀ ਜਗ੍ਹਾ ਹੈ l ਅਲੱਗ ਥਲੱਗ ਹੋਣ ਦੇ ਕਾਰਨ ਹੀ 18ਵੀਂ ਸਦੀ ਤੋਂ ਲੈ ਕ 20ਵੀਂ ਸਦੀ ਤੱਕ ਇਸ ਦਾ ਇਸਤੇਮਾਲ ਕੈਦਖਾਨੇ ਦੀ ਤਰ੍ਹਾਂ ਹੁੰਦਾ ਰਿਹਾ l ਚੰਗੇ ਚਾਲ ਚਲਨ ਵਾਲੇ ਕੈਦੀ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਇੱਥੇ ਭੇਜਣ ਦੀ ਗੁਜਾਰਿਸ਼ ਕਰ ਸਕਦੇ ਸਨ.ਉਹ ਆਮ ਕੈਦੀਆਂ ਦੇ ਸੈਲ ਤੋਂ ਅਲੱਗ ਰਹਿੰਦੇ ਸਨ l
ਇੱਥੇ ਦੀ ਜ਼ੇਲ੍ਹ 1957 ਵਿੱਚ ਬੰਦ ਕਰ ਦਿੰਤੀ ਗਈ ਪਰ ਕੁਝ ਸਾਬਕਾ ਕੈਦੀ ਇੱਥੇ ਤੋਂ ਕਦੀ ਵਾਪਸ ਨਹੀਂ ਗਏ l ਉਨ੍ਹਾਂ ਨੇ ਇਸ ਦੀਪ ਨੂੰ ਹੀ ਘਰ ਬਣਾ ਲਿਆ ਜਿੱਥੇ ਅੱਜ ਵੀ ਉਨ੍ਹਾਂ ਦੇ ਵੰਸ਼ਜ ਰਹਿੰਦੇ ਹਨ l ਫਰਨਾਡੋ ਡੀ ਨੋਰੋਨਹਾ ਆਉਣ ਵਾਲੇ ਮਹਿਮਾਨ ਅੱਜ ਵੀ ਉਸ ਕੈਦਖਾਨੇ ਦੇ ਖੰਡਰਾਂ ਨੂੰ ਦੇਖ ਸਕਦੇ ਹਨ, ਜਿਨ੍ਹਾਂ ‘ਤੇ ਹੁਣ ਹਰੀਆਂ ਬੇਲਾਂ ਨੇ ਕਬਜ਼ਾ ਪਾਇਆ ਹੋਇਆ ਹੈ l

Related posts

ਦੇਸ਼ ਦੇ ਵੱਡੇ ਹਸਪਤਾਲ ‘ਚ ਲੜਕੀ ਨਾਲ ਇਲਾਜ ਦੀ ਥਾਂ ਹੋਇਆ ਕੁਕਰਮ!

htvteam

ਜੈਸੀ ਕਰਨੀ ਵੈਸੀ ਭਰਨੀ ਜ਼ਾਲਮ ਥਾਣੇਦਾਰ ਦਾ ਦੇਖੋ ਹਾਲ, ਜਿੱਥੇ ਡੱਕੇ ਪਿਓ-ਪੁੱਤ, ਹੁਣ ਉਸੇ ਹਵਾਲਾਤ ‘ਚ ਬਣਿਆ ਕੈਦੀ

htvteam

ਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤ

htvteam

Leave a Comment