Htv Punjabi
Punjab

ਬਰਗਰ ਦੇ 20 ਰੁਪਏ ਪਿੱਛੇ ਕੀਤੀ ਨੌਜਵਾਨ ਦੀ ਹੱਤਿਆ, ਗੁਪਤ ਅੰਗ ਵਿੱਚ ਗੋਡਾ ਮਾਰ ਕੇ ਮਾਰਤਾ

ਫਾਜ਼ਿਲਕਾ : ਸ਼ਹਿਰ ਦੀ ਓਂਡਾਵਾਲੀ ਬਸਤੀ ਵਿੱਚ ਸ਼ੁੱਕਰਵਾਰ ਦੀ ਰਾਤ 20 ਰੁਪਏ ਦੇ ਵਿਵਾਦ ਵਿੱਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ l ਪੁਲਿਸ ਨੇ ਮੁਲਜ਼ਮ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ l ਸਿਵਿਲ ਹਸਪਤਾਲ ਵਿੱਚ ਮ੍ਰਿਤਕ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਮਸੀਹ ਗਾਵੜੀ ਕੰਡੇ ਦੇ ਨੇੜੇ ਬਰਗਰ ਅਤੇ ਟਿੱਕੀ ਦੀ ਰੇਹੜੀ ਲਾਉਂਦਾ ਸੀ l
ਸੁਖਵਿੰਦਰ ਦਾ ਖਾਣ ਪੀਣ ਦੇ ਸਮਾਨ ਦੇ ਸਿਰਫ 20 ਰੁਪਏ ਦਾ ਬਸਤੀ ਨਿਵਾਸੀ ਰੇਸ਼ਮ ਸਿੰਘ ਦੇ ਨਾਲ ਲੈਣ ਦੇਣ ਸੀ l ਜਿਸ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਰੇਸ਼ਮ ਸਿੰਘ ਨੇ ਸੁਖਵਿੰਦਰ ਨਾਲ ਝਗੜਾ ਕੀਤਾ ਅਤੇ ਫੇਰ ਉਸ ਦੇ ਗੁਪਤ ਅੰਗ ‘ਤੇ ਲੱਤ ਮਾਰ ਦਿੱਤੀ l ਇਸ ਨਾਲ ਉਹ ਸੜਕ ‘ਤੇ ਗਿਰ ਕੇ ਬੇਹੋਸ਼ ਹੋ ਗਿਆ l
ਆਲੇ ਦੁਆਲੇ ਦੇ ਲੋਕ ਉਸ ਨੂੰ ਸਰਕਾਰੀ ਹਸਪਤਾਲ ਲੈ ਗੲ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ l ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਮੁਲਜ਼ਮ ਰੇਸ਼ਮ ਸਿੰਘ ‘ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ l ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ l

Related posts

ਮਹਿੰਗਾ IVF ਕਰਵਾਉਣ ਤੋਂ ਪਹਿਲਾਂ ਬੰਦ ਟਿਊਬਾਂ ਨੂੰ ਆਹ ਖਾਕੇ ਲਓ ਖੋਲ੍ਹ

htvteam

ਗੁਰਦਆਰਾ ਸਾਹਿਬ ਦੇ ਸੇਵਾਦਾਰ ਨੇ ਬੱ/ਚੀ ਨਾਲ ਕੀਤੀ ਗੰ/ਦੀ ਕ/ਰ/ਤੂ/ਤ

htvteam

ਸਤਲੁਜ ਦਰਿਆ ਨਾਲ ਜੁੜੀ ਆਈ ਵੱਡੀ ਖ਼ਬਰ

htvteam

Leave a Comment