Htv Punjabi
Punjab

ਕੰਟਰੋਲ ਰੂਮ ਵਿੱਚ ਫੋਨ ਕਰਕੇ ਇਸ ਬੰਦੇ ਨੇ ਕਿਹਾ ਕਿ ਮੰਡੀ ਵਿੱਚ ਲੋਕ ਬੰਬ ਬਣਾ ਰਹੇ ਹਨ, ਫੜ ਲਓ

ਲੁਧਿਆਣਾ (ਸੁਰਿੰਦਰ ਸੋਨੀ) : ਇੱਥੇ ਮੰਗਲਵਾਰ ਸ਼ਾਮ ਕੰਟੋਲ ਰੂਮ ‘ਚ ਇੱਕ ਸ਼ਖ਼ਸ਼ ਨੇ ਫੋਨ ਕਰਕੇ ਕਿਹਾ ਕਿ ਆਲੂ ਮੰਡੀ ਵਿੱਚ ਕੁਝ ਲੋਕ ਬੰਬ ਬਣਾ ਰਹੇ ਹਨ l ਇਨ੍ਹਾਂ ਨੂੰ ਫੜ ਲਓ, ਜਿਸ ਨੂੰ ਸੁਣਨ ਤੋਂ ਬਾਅਦ ਪੁਲਿਸ ਦੇ ਹੋਸ਼ ਉੱਡ ਗਏ ਅਤੇ ਜਲਦਬਾਜ਼ੀ ਵਿੱਚ ਜਾਂਚ ਕੀਤੀ ਤਾਂ ਕੁਝ ਨਹੀਂ ਮਿਲਿਆ l ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਹਿਚਾਣ ਮੁਹੱਲਾ ਮਸਕੀਨ ਨਗਰ ਵਾਸੀ ਅਮਿਤ ਮਹਾਤੋ ਦੇ ਰੂਪ ਵਿੱਚ ਹੋਈ ਹੈ l ਏਡੀਸੀਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਸ਼ਾਮ 5 ਵਜੇ ਕੰਟਰੋਲ ਰੂਮ ‘ਤੇ ਕਿਸੇ ਨੂੰ ਫੋਨ ਕੀਤਾ ਅਤੇ ਕਿਹਾ ਕਿ ਦਾਣਾ ਮੰਡੀ ਵਿੱਚ ਜੋ ਆਲੂ ਮੰਡੀ ਹੈ, ਉੱਥੇ ਕੁਝ ਲੋਕ ਬੰਬ ਬਣਾ ਰਹੇ ਹਨ, ਜਿਹੜੇ ਕਿ ਉਸ ਨੂੰ ਸੁੱਟ ਦੇਣਗੇ l ਸੂਚਨਾ ਮਿਲਦੇ ਹੀ ਥਾਣਾ ਸਲੇਮਨਾਬਰੀ ਅਤੇ ਬਸਤੀ ਜੋਧੇਵਾਲ ਦੀ ਟੀਮਾਂ ਪਹੁੰਚੀਆਂ ਅਤੇ ਪੂਰਾ ਇਲਾਕਾ ਛਾਣ ਮਾਰਿਆ ਪਰ ਕੁਝ ਨਹੀਂ ਮਿਲਿਆ l ਮੁਲਜ਼ਮ ਨੇ ਦੱਸਿਆ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਫੋਨ ਕੀਤਾ ਸੀ l ਫਿਲਹਾਲ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ੍ਹ ਭੇਜ ਦਿੱਤਾ ਗਿਆ ਹੈ l

Related posts

ਤੇਜ਼ ਮੀਂਹ ਕਾਰਨ ਸੁੱਤੇ ਪਏ ਪਰਿਵਾਰ ਤੇ ਗਿਰਿਆ ਘਰ, 4 ਲੋਕਾਂ ਦੀ ਮੌਤ

Htv Punjabi

ਪੁਲਿਸ ਵਾਲੇ ਸੱਚੀਂ ਬਣੇ ਮਾਮੇ ! ਲੋਕਾਂ ਦੇ ਬੋਲ ਦੇਖੋ ਕਿਵੇਂ ਕੀਤੇ ਸੱਚੇ , ਫੁੱਲਾਂ ਵਾਲੀ ਕਾਰ ‘ਚ ਬੈਠੀ ਕੁੜੀ ਵੀ ਹੱਸੀ ਗਈ ਹੱਸੀ ਗਈ !

Htv Punjabi

ਭਾਰੀ ਪੈ ਗਏ ਪੰਜਾਬ ਦੇ ਮੰਤਰੀ, ਮੁਖ ਮੰਤਰੀ ਨੇ ਕਰਤਾ ਵੱਡਾ ਐਲਾਨ, ਬਾਜਵਾ ਕਹਿੰਦਾ ਇਹ ਸਾਰਾ ਇਨ੍ਹਾਂ ਲੋਕਾਂ ਨੇ ਕੀਤਾ ਸੀ ਹੁਣ ਨੱਪੋ ਇਨ੍ਹਾਂ ਨੂੰ ! 

Htv Punjabi

Leave a Comment