Htv Punjabi
Punjab

ਏਜੰਟਾਂ ਨੂੰ 28 ਲੱਖ ਰੁਪਏ ਦੇ ਕੇ ਨੌਜਵਾਨ ਨੂੰ ਅਮਰੀਕਾ ਭੇਜਿਆ, ਫੇਰ ਹੋਇਆ ਰਸਤੇ ਤੋਂ ਲਾਪਤਾ

ਜਗਰਾਓਂ : ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੱਥੋਂ ਤੱਕ ਵੱਧ ਗਿਆ ਹੈ ਕਿ ਉਨ੍ਹਾਂ ਨੂੰ ਚੰਗਾ ਜਾਂ ਮਾੜਾ ਕੁਝ ਵੀ ਪਤਾ ਨਹੀਂ ਲੱਗਦਾ l ਵੱਧਦੀ ਬੇਰੁਜ਼ਗਾਰੀ ਕਾਰਨ ਅੱਜ ਦਾ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕੇ l ਪਰ ਏਜੰਟਾਂ ਦਾ ਲਾਲਚ ਅਤੇ ਏਜੰਟਾਂ ਵੱਲੋਂ ਠੱਗੇ ਹੋਏ ਅਤੇ ਏਜੰਟਾਂ ਦੇ ਧੱਕੇ ਚੜ੍ਹ ਕੇ ਜਾਂ ਤਾਂ ਨੌਜਵਾਨਾਂ ਦੇ ਪੈਸੇ ਠੱਗ ਲਏ ਜਾਂਦੇ ਹਨ ਜਾਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ l
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜਗਰਾਓਂ ਦਾ, ਜਿੱਥੇ ਇੱਕ ਏਜੰਟ ਨੇ ਨੌਜਵਾਨ ਨੂੰ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਪਹਿਲਾਂ ਉਸ ਤੋਂ 28 ਲੱਖ ਰੁਪਏ ਠੱਗ ਲਏ ‘ਤੇ ਫੇਰ ਰਸਤੇ ਵਿੱਚੋਂ ਉਸ ਨੂੰ ਗਾਇਬ ਵੀ ਕਰਵਾ ਦਿੱਤਾ l ਜੀ ਹਾਂ ਅਜਿਹਾ ਹੀ ਕੁਝ ਹੋਇਆ ਹੈ ਜਗਰਾਓਂ ਵਿਚ ਜਿੱਥੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ 28 ਲੱਖ ਲੈ ਕੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਿਆ l ਇਸ ਤੋਂ ਬਾਅਦ ਨੌਜਵਾਨ ਨੂੰ ਏਜੰਟਾਂ ਨੇ ਰਸਤੇ ਵਿੱਚੋਂ ਹੀ ਗਾਇਬ ਕਰ ਲਿਆ l ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੇਜਰ ਸਿੰਘ ਵਾਸੀ ਕਾਲਸਾ, ਬਲੌਰ ਸਿੰਘ ਵਾਸੀ ਜਲਾਲਦੀਵਾਲ ਰਾਏਕੋਟ, ਮੋਹਨ ਲਾਲ ਵਾਸੀ ਦਿੱਲੀ ਦੇ ਖਿਲਾਫ ਥਾਣਾ ਰਾਏਕੋਟ ਸਦਰ ਵਿੱਚ ਮਨੁੱਖ ਤਸਕਰੀ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ l ਫਿਲਹਾਲ, ਤਿੰਨੋਂ ਮੁਲਜ਼ਮ ਫਰਾਰ ਹਨ l ਪੁਲਿਸ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਵਾਸੀ ਮਝੂਕੇ ਬਰਨਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਮੁੰਡੇ ਅਮਨਦੀਪ ਸਿੰਘ ਨੂੰ ਅਮਰੀਕਾ ਭੇਜਣ ਦ ਲਈ ਮੇਜਰ ਸਿੰਘ ਨਾਲ ਗੱਲ ਕੀਤੀ ਸੀ l ਇਸ ਤੋਂ ਬਾਅਦ ਮੇਜਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਵਾਇਆ ਸੀ l
ਮੁਲਜ਼ਮਾਂ ਨੇ 28 ਲੱਖ ਵਿੱਚ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ l ਇਸ ਦੇ ਬਾਅਦ ਉਨ੍ਹਾਂ ਨੇ ਮੁਲਜ਼ਮਾਂ ਨੂੰ ਪੈਸੇ ਦੇ ਦਿੱਤੇ l 24 ਅਕਤੂਰ 2017 ਨੂੰ ਅਮਰੀਕਾ ਭੇਜਣ ਦੇ ਲਈ ਮੁਲਜ਼ਮਾਂ ਦਾ ਇੱਕ ਸਾਥੀ ਅਮਨਦੀਪ ਸਿੰਘ ਨੂੰ ਆਪਣੇ ਨਾਲ ਦਿੱਲੀ ਏਅਰਪੋਰਟ ਲੈ ਗਿਆ ਪਰ ਜਹਾਜ਼ ਵਿੱਚ ਬਿਠਾਉਣ ਤੋਂ ਬਾਅਦ ਰਸਤੇ ਵਿੱਚ ਕਿਤੇ ਰੋਕ ਦਿੱਤਾ l ਜਿੱਥੇ ਤੋਂ ਅਗਲਾ ਬਾਰਡਰ ਡੋਂਕੀ ਏਜੰਟ ਨੇ ਪਾਰ ਕਰਵਾਣਾ ਸੀ l ਉਸ ਸਮੇਂ ਮੁੰਡੇ ਨੇ ਫੋਨ ਕਰਕੇ ਦੱਸਿਆ ਕਿ ਏਜੰਟਾਂ ਨੇ ਅੱਗੇ ਆਪਣੇ ਸਾਥੀਆਂ ਨਾਲ ਸੌਦਾ ਕਰਿਆ ਹੋਇਆ ਸੀ l ਜਿਹੜੇ ਕਿ ਉਸ ਨੂੰ ਅੱਗੇ ਅਮਰੀਕਾ ਤੱਕ ਲੈ ਕੇ ਜਾਣਗੇ l ਪਰ 9 ਨਵੰਬਰ 2017 ਦੇ ਬਾਅਦ ਮੁੰਡੇ ਨਾਲ ਗੱਲ ਹੋਣੀ ਬੰਦ ਹੋ ਗਈ ਤਾਂ ਉਨਾਂ ਨੇ ਕੁਝ ਦਿਨਾਂ ਬਾਅਦ ਹੀ ਏਜੰਟ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਪਰ ਕੋਈ ਜਵਾਬ ਨਹੀਂ ਮਿਲਿਆ l ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਇੱਕ ਹਫਤੇ ਬਾਅਦ ਮੁਲਜ਼ਮ ਨੇ ਦੱਸਿਆ ਕਿ ਜਹਾਜ਼ ਚੜਦੇ ਸਮੇਂ ਉਨ੍ਹਾਂ ਦੇ ਮੁੰਡੇ ਦਾ ਪੈਰ ਫਿਸਲ ਗਿਆ ਸੀ ਅਤੇ ਉਹ ਸਮੁੰਦਰ ਵਿੱਚ ਗਿਰ ਗਿਆ ਅਤੇ ਡੁੱਬ ਗਿਆ l ਜਦ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਫਿਰ ਤੋਂ ਪੁੱਛਿਆ ਤਾਂ ਮੁਲਜ਼ਮ ਬੋਲਿਆ ਪੱਥਰ ਤੋਂ ਪੈਰ ਫਿਸਲਣ ਕਾਰਨ ਸਮੁੰਦਰ ਵਿੱਚ ਡੁੱਬ ਗਿਆ ਤੀਜੀ ਵਾਰ ਪੁੱਛਣ ‘ਤੇ ਮੁਲਜ਼ਮ ਬੋਲਿਆ ਕਿ ਕਿਸ਼ਤੀ ਵਿੱਚ ਚੜਦੇ ਸਮੇਂ ਉਹ ਸਮੁੰਦਰ ਵਿੱਚ ਗਿਰ ਗਿਆ l ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ l

Related posts

ਵਿਦੇਸ਼ ਜਾਣਾ ਐ ਤਾਂ ਇਹ ਬੰਦਾ ਆਪਣੇ ਪੱਲ੍ਹਿਓ ਖਰਚਕੇ ਪੈਸੇ ਲਗਵਾਉਂਦੈ ਵੀਜ਼ਾ

htvteam

ਤਲਵਾਰ ਨਾਲ ਕੱਟਿਆ ਕੇਕ, ਸ਼ਰੇਆਮ ਚਲਾਈਆਂ ਗੋਲ਼ੀਆਂ; ਵੀਡੀਓ ਵਾਇਰਲ

htvteam

ਵੈਦ ਜੀ ਬਣਾਇਆ ਵਿਆਹ ਵਾਲਾ ਮਹਾਰਾਜਾ ਸ਼ਾਹੀ ਪਕੌੜਾ ਜੋ ਰੱਖਦੈ ਬੰਦੇ ਨੂੰ ਹਮੇਸ਼ਾ ਜਵਾਨ

htvteam

Leave a Comment