Htv Punjabi
Uncategorized

ਆਹ ਦੇਖ ਲਓ ਕੁੜੀ ਨੇ ਬਾਪ ਤੋਂ ਵਿਆਹ ਵਿੱਚ ਕੀ ਮੰਗ ਲਿਆ ਦਾਜ, ਬਾਪ ਬਜ਼ਾਰਾਂ ਵਿੱਚ ਮਾਰਿਆ ਮਾਰਿਆ ਫਿਰਦਾ ਰਿਹਾ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਅੱਜ ਦੀ ਨਵੀਂ ਤਕਨੀਕ ਅਤੇ ਇੰਨੀ ਮਹਿੰਗਾਈ ‘ਤੇ ਨਵੀਆਂ ਨਵੀਆਂ ਚੀਜ਼ਾਂ ਦਾ ਸ਼ੌਕ ਰੱਖਦੇ ਨੌਜਵਾਨ ਜਿੱਥੇ ਆਪਣੇ ਵਿਆਹ ਵਿੱਚ ਜ਼ਿਆਦਾ ਤੋਂ ਜ਼ਿਆਦਾ ਖਰਚਾ ਕਰਵਾਉਣ ਅਤੇ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਕੇ ਹੀ ਵਿਆਹ ਕਰਵਾਉਂਦੇ ਹਨ l ਉੱਥੇ ਅਜਿਹੇ ਵਿੱਚ ਸਹੁਰੇ ਵਿਦਾ ਕਰਦੇ ਸਮੇਂ ਆਮਤੌਰ ‘ਤੇ ਲੋਕ ਆਪਣੀ ਲਾਡਲੀ ਧੀ ਨੂੰ ਮਹਿੰਗੇ ਮਹਿੰਗੇ ਤੋਹਫੇ ਅਤੇ ਗਹਿਣੇ ਜੇਵਰਾਤ ਅਤੇ ਹੋਰ ਪਤਾ ਨੀਂ ਕੀ ਕੀ ਦਿੰਦੇ ਹਨ ਤਾਂ ਕਿ ਉਨ੍ਹਾਂ ਦੀ ਲਾਡਲੀ ਹਮੇਸ਼ਾ ਖੁਸ਼ ਰਹੇ l ਅਜਿਹੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਮਾਤਾ ਪਿਤਾ ਜਾਂ ਉਨ੍ਹਾਂ ਦੇ ਬੱਚੇ ਦਿਖਾਵਾ ਦੁਨੀਆਂ ਸਾਹਮਣੇ ਦਿਖਾਵਾ ਕਰਨ ਤੋਂ ਬਚਦੇ ਹਨ l ਅਜਿਹੇ ਵਿੱਚ ਭਾਰਤ ਦੇ ਰਾਜਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧੀ ਨੇ ਆਪਣੇ ਪਿਓ ਤੋਂ ਆਪਣੇ ਵਿਆਹ ਵਿੱਚ ਆਪਣੇ ਭਾਰ ਦੇ ਬਰਾਬਰ ਕਿਤਾਬਾਂ ਮੰਗੀਆਂ ਹਨ l
ਮਿਲੀ ਜਾਣਕਾਰੀ ਅਨੁਸਾਰ ਨਾਨਮਵਾ ਵਿੱਚ ਰਹਿਣ ਵਾਲੇ ਅਧਿਆਪਕ ਹਰਦੇਵ ਸਿੰਘ ਜਡੇਜਾ ਦੀ ਧੀ ਕਿੰਨਰੀ ਬਾ ਨੂੰ ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਸ਼ੌਕ ਹੈ l ਉਨ੍ਹਾਂ ਦੇ ਘਰ ਵਿੱਚ 500 ਕਿਤਾਬਾਂ ਦੀ ਲਾਇਬਰੇਰੀ ਹੈ l ਜਦੋਂ ਕਿੰਨਰੀ ਬਾ ਦਾ ਵਿਆਹ ਵਡੋਦਰਾ ਦੇ ਇੰਜੀਨੀਅਰ ਪੂਰਵਜੀਤ ਸਿੰਘ ਨਾਲ ਹੋਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੇਰੇ ਵਿਆਹ ਵਿੱਚ ਤੁਸੀਂ ਦਹੇਜ਼ ਵਿੱਚ ਮੇਰੇ ਵਜਨ ਦੇ ਬਰਾਬਰ ਕਿਤਾਬਾਂ ਦਿਓ ਤਾਂ ਮੈਨੂੰ ਚੰਗਾ ਲੱਗੇਗਾ l ਤਦ ਪਿਤਾ ਹਰਦੇਵ ਸਿੰਘ ਨੇ ਤੈਅ ਕੀਤਾ ਕਿ ਉਹ ਉਸ ਦੀ ਇੱਛਾ ਪੂਰੀ ਕਰਨਗੇ l ਪੂਰਵਜੀਤ ਸਿੰਘ ਕੈਨੇਡਾ ਵਿੱਚ ਰਹਿੰਦਾ ਹੈ l
ਹਰਦੇਵ ਸਿੰਘ ਨੇ ਪਹਿਲਾਂ ਪਸੰਦੀਦਾ ਕਿਤਾਬਾਂ ਦੀ ਸੂਚੀ ਬਣਾਈ l ਫੇਰ 6 ਮਹੀਨੇ ਤੱਕ ਦਿੱਲੀ, ਕਾਸ਼ੀ ਅਤੇ ਬੇਂਗਲੁਰੂ ਸਮੇਤ ਕਈ ਸ਼ਹਿਰਾਂ ਤੋਂ ਕਿਤਾਬਾਂ ਇੱਕਠੀਆਂ ਕੀਤੀ l ਇਨ੍ਹਾਂ ਵਿੱਚ ਮਹਾਂਰਿਸ਼ੀ ਵੇਦ ਵਿਆਸ ਤੋਂ ਲੈ ਕੇ ਆਧੁਨਿਕ ਲੇਖਕਾ ਦੀ ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਭਾਸ਼ਾ ਦੀ ਕਿਤਾਬਾਂ ਸ਼ਾਮਿਲ ਹਨ l ਕੁਰਾਨ, ਬਾਈਬਲ ਸਮੇਤ 18 ਪੁਰਾਣ ਵੀ ਹਨ l ਹਰਦੇਵ ਸਿੰਘ ਦਾ ਕਹਿਣਾ ਕਿ ਧੀ ਦੇ ਨਾਲ ਇਨ੍ਹਾਂ ਕਿਤਾਬਾਂ ਨੂੰ ਵੀ ਗੱਡੀ ਵਿੱਚ ਭਰ ਕੇ ਵਿਦਾ ਕੀਤਾ ਗਿਆ ਹੈ l

Related posts

ਪੰਜਾਬ ਦੇ ਯੂਥ ਲਈ ਗੀਤ ਰਾਂਹੀ ਕੁੱਝ ਵੱਡਾ ਕਰਨ ਜਾ ਰਹੇ ਨੇ ਜਸਵੰਤ ਰਾਠੌਰ

htvteam

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਜਨਾਨੀ ਕੋਲੋਂ 16 ਲੱਖ ਦਾ ਸੋਨਾ ਜ਼ਬਤ

htvteam

ਪੁਲਿਸ ਨੇ ਰਾਜਸਥਾਨ ਤੋਂ ਆਉਂਦੇ ਟਰੱਕ ਨੂੰ ਰੋਕਿਆਂ ਤਾਂ ਉੱਡੇ ਹੋਸ਼!

htvteam

Leave a Comment