Htv Punjabi
Punjab

ਭਾਜਪਾ 2022 ‘ਚ 59 ਸੀਟਾਂ ‘ਤੇ ਲੜੇਗੀ ਚੋਣ ਮਿੱਤਲ ਕਹਿੰਦਾ ਪਹਿਲਾਂ ਅਸੀਂ ਵੱਡੇ ਬਾਦਲ ਦੀ ਸ਼ਰਮ ਕੀਤੀ ਸੀ, ਹੁਣ ਸੁਖਬੀਰ ਬਾਦਲ ਸਾਡੀ ਸ਼ਰਮ ਕਰੇ

ਚੰਡੀਗੜ੍ਹ : ਦਿੱਲੀ ਵਿੱਚ ਆਪ ਤੋਂ ਕਰਾਰੀ ਹਾਰ ਮਿਲਣ ਦੇ ਬਾਅਦ ਵੀ ਭਾਜਪਾ ਨੇ ਹਾਰ ਨਹੀਂ ਮੰਨੀ ਹੈ l ਪੰਜਾਬ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਭਾਜਪਾ ਨੇ 2022 ਦੇ ਵਿਧਾਨਸਭਾ ਚੋਣਾਂ ਵਿੱਚ 59 ਸੀਟਾਂ ‘ਤੇ ਲੜਨ ਦਾ ਫੈਸਲਾ ਕੀਤਾ ਹੈ l ਮਿੱਤਲ ਨੇ ਕਿਹਾ ਕਿ ਅਕਾਲੀ ਦਲ ਨੂੰ ਸਾਡਾ ਸੰਦੇਸ਼ ਸਾਫ ਹੋ ਗਿਆ ਹੈ l ਮਿੱਤਲ ਨੇ ਕਿਹਾ ਕਿ ਹਾਈਕਮਾਨ ਨੂੰ ਇਸ ਮਾਮਲੇ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ l ਬਾਕੀ ਫਾਈਨਲ ਹਾਈਕਮਾਨ ਕਰੇਗਾ l ਅਸੀਂ 59 ਦੇ ਹਿਸਾਬ ਨਾਲ ਤਿਆਰੀ ਕਰਾਂਗੇ l ਮਿੱਤਲ ਨੇ ਕਿਹਾ ਕਿ ਅਸੀਂ ਪੰਜਾਹ ਪੰਜਾਹ ਸੀਟਾਂ ਦੀ ਮੰਗ ਕਰ ਰਹੇ ਹਾਂ l ਮਿੱਤਲ ਨੇ ਕਿਹਾ ਕਿ ਕਿਸ ਕਿਸ ਸੀਟ ‘ਤੇ ਚੋਣ ਲੜਨੀ ਹੈ, ਹਿਸ ਦਾ ਸਰਵੇ ਕਰ ਰਹੇ ਹਾਂ l ਮਿੱਤਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਸਾਡੇ ਵੱਡੇ ਭਰਾ ਸਨ, ਤਦ ਅਸੀਂ ਨਹੀਂ ਬੋਲੇ l ਹੁਣ ਸੁਖਬੀਰ ਬਾਦਲ ਤਾਂ ਸਾਡਾ ਬੱਚਾ ਹੈ.ਇਸ ਮਾਮਲੇ ਵਿੱਚ ਹਾਈਕਮਾਨ ਨੇ ਕੁਝ ਨਈਂ ਕਿਹਾ ਹੈ l

Related posts

ਆਹ ਦੇਖਲੋ ਚੁੱਟਕੀ ਭਰ ਚੀਜ਼ ਨੇ ਕਿਵੇਂ ਦੁਨੀਆਂ ਘੁਮਾਈ ਪਈ ਹੈ

htvteam

ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਪੰਜਾਬ ਦੇ ਇਸ ਬਹੁਤ ਵੱਡੇ ਫਿਲਮ ਅਦਾਕਾਰ ਤੇ ਗਾਇਕ ਵਿਰੁੱਧ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚੀ ਸ਼ਿਕਾਇਤ!

Htv Punjabi

ਮੋਹਲੇਧਾਰ ਮੀਂਹ ‘ਚ ਡਿੱਗ ਪਈ ਘਰ ਦੀ ਛੱਤ, ਅੰਦਰ ਸੁੱਤੇ ਪਰਿਵਾਰ ਦਾ ਦੇਖੋ ਕੀਂ ਹਾਲ ਹੋਇਆ, ਰੱਬਾ ਰਹਿਮ ਕਰ!

Htv Punjabi

Leave a Comment