Htv Punjabi
Uncategorized

11 ਸਾਲਾ ਬੱਚੇ ਨੂੰ ਪਿਸਤੌਲ ਨਾਲ ਡਰਾ ਕੇ ਗੁਪਤ ਅੰਗ ‘ਚ ਮਾਰ ਦਿੱਤੀ ਪੈਨਸਿਲ, ਬੱਚੇ ਨੇ ਡਰ ਕੇ ਘਰੋਂ 2 ਲੱਖ ਚੋਰੀ ਕਰਕੇ ਦਿੱਤੇ

ਨਿਊਜ਼ ਡੈਸਕ : ਅੱਜ ਦੇ ਸਮੇਂ ਵਿੱਚ ਬੱਚਿਆਂ ਨਾਲ ਵੱਧ ਰਹੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ l ਜਿੱਥੇ ਕੁੜੀਆਂ ਨੂੰ ਹਰ ਹਾਲਤ ਵਿੱਚ ਤੰਗ ਪਰੇਸ਼ਾਨ ਕਰਕੇ ਉਨ੍ਹਾਂ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਮੁੰਡੇ ਵੀ ਇਨ੍ਹਾਂ ਤੋਂ ਬਚ ਨਹੀਂ ਸਕੇ ਹਨ l ਪਤਾ ਨਹੀਂ ਅਜਿਹੇ ਮਾਮਲੇ ਕਦੋਂ ਰੁਕਣਗੇ ਅਤੇ ਕਦੋਂ ਬੱਚਿਆਂ ਅਤੇ ਕੁੜੀਆਂ ਨੂੰ ਪੂਰੀ ਆਜ਼ਾਦੀ ਮਿਲੇਗੀ l
ਮਿਲੀ ਜਾਣਕਾਰੀ ਅਨੁਸਾਰ ਅਜਿਹਾ ਹੀ ਇੱਕ ਮਾਮਲਾ ਪਾਣੀਪਤ ਵਿੱਚ ਸਾਹਮਣੇ ਆਇਆ ਹੈ l ਪਾਣੀਪਤ ਵਿੱਚ ਬਾਲ ਅਪਰਾਧ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ l ਦੋ ਨੌਜਵਾਨਾਂ ਨੇ 11 ਸਾਲ ਦੇ ਬੱਚੇ ਨੂੰ ਪਿਸਤੌਲ ਨਾਲ ਡਰਾ ਕੇ ਪ੍ਰਾਈਵੇਟ ਪਾਰਟ ਵਿੱਚ ਪੈਨਸਿਲ ਪਾ ਦਿੱਤੀ ਅਤੇ ਬਲੈਕਮੇਲ ਕਰ ਕੇ 6 ਮਹੀਨਿਆਂ ਵਿੱਚ 2 ਲੱਖ ਰੁਪਏ ਠੱਗ ਲਏ ਹਨ l ਇਹੀ ਨਹੀਂ, ਮੁਲਜ਼ਮ ਨੌਜਵਾਨ ਛੇਵੀਂ ਜਮਾਤ ਵਿੱਚ ਪੜਨ ਵਾਲੇ ਬੱਚੇ ਨੂੰ ਕਦੀ ਲਾਈਟਰ ਨਾਲ ਜਲਾਉਣ ਤਾਂ ਕਦੀ ਸੂਈਆਂ ਚੁਭਾਉਂਦੇ ਸਨ l ਸੱਟ ਦੇਖ ਕੇ ਪੀੜਿਤ ਦੀ ਮਾਂ ਨੇ ਪੁੱਛਿਆ ਤਾਂ ਬੱਚੇ ਨੇ ਡਰ ਦੇ ਕਾਰਨ ਕੁਝ ਨਹੀਂ ਦੱਸਿਆ ਪਰ ਉਸ ਦੇ ਦੋਸਤ ਨੇ ਵਾਰਦਾਤ ਦੇ ਬਾਰੇ ਵਿੱਚ ਦੱਸ ਦਿੱਤਾ l ਮਾਂ ਨੇ ਮੁਲਜ਼ਮਾਂ ਦੇ ਖਿਲਾਫ ਵੀਰਵਾਰ ਦੇਰ ਰਾਤ ਕੇਸ ਦਰਜ ਕਰਾਇਆ l ਮੁਲਜ਼ਮਾਂ ‘ਤੇ ਐਸਸੀ ਐਸਟੀ ਐਕਟ ਨਹੀਂ ਲਾਉਣ ‘ਤੇ ਸ਼ੁੱਕਰਵਾਰ ਨੂੰ ਰਿਸਤੇਦਾਰਾਂ ਨੇ ਸੈਕਟਰ 29 ਥਾਣੇ ਵਿੱਚ 3 ਘੰਟੇ ਪ੍ਰਦਰਸ਼ਨ ਕੀਤਾ ਤਦ ਪੁਲਿਸ ਨੇ ਧਾਰਾਵਾਂ ਜੋੜੀਆਂ l ਇੱਕ ਮੁਲਜ਼ਮ ਅਕਸ਼ੈ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ l ਮੁਲਜ਼ਮ ਦਾ ਸਾਥੀ ਯੂਪੀ ਭੱਜ ਗਿਆ l ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਕੋਰਟ ਵਿੱਚ ਬਿਆਨ ਦਰਜ ਕਰਾਏ ਹਨ l

Related posts

ਇਹਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਮਚਾਇਆ ਤਹਿਲਕਾ

htvteam

ਟਰੰਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਹਾ ਰਹੇ ਨੇ ਪਾਣੀ ਵਾਂਗ ਪੈਸਾ, ਜੁਲਾਈ ‘ਚ ਸਨ 110 ਕਰੋੜ ਡਾਲਰ ‘ਤੇ ਹੁਣ

htvteam

ਕੋਰੋਨਾ ਮਹਾਂਮਾਰੀ ਵਿਚਾਲੇ ਵਿੱਤ ਮੰਤਰੀ ਨੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਲਾਂਚ ਕੀਤੀ ‘ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ’

htvteam

Leave a Comment