Htv Punjabi
Punjab

ਵਿਆਹ ਤੋਂ ਬਾਅਦ ਕੈਨੇਡਾ ਜਾਣ ਦੇ ਨਾਮ ‘ਤੇ ਠੱਗੇ 25 ਲੱਖ ਰੁਪਏ

ਤਲਵੰਡੀ ਸਾਬੋ : ਤਲਵੰਡੀ ਸਾਬੋ ਦੇ ਪਿੰਡ ਲਹਰੀ ਵਿੱਚ ਇੱਕ ਨੌਜਵਾਨ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦੇ ਨਾਮ ‘ਤੇ 25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ ਜਾਂਚ ਦੇ ਬਾਅਦ ਕੁੜੀ ਸਮੇਤ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਸੁਖਮਿੰਦਰ ਸਿੰਘ ਵਾਸੀ ਲਹਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਮੁਲਜ਼ਮ ਪੱਖ ਨੇ ਮੁੰਡੇ ਪ੍ਰੀਤਮ ਸਿੰਘ ਦੇ ਨਾਲ ਆਪਣੀ ਧੀ ਰਮਨਪ੍ਰੀਤ ਕੌਰ ਵਾਸੀ ਫਤੇਹਗੜ ਚੂੜੀਆਂ ਦਾ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਮ ‘ਤੇ 25 ਲੱਖ ਰੁਪਏ ਦੀ ਠੱਗੀ ਕੀਤੀ ਹੈ l
ਵਿਆਹ ਤੋਂ ਪਹਿਲਾਂ ਮੁਲਜ਼ਮ ਪੱਖ ਨੇ ਕੁੜੀ ਨੂੰ ਕੈਨੇਡਾ ਭੇਜਣ ਦੇ ਲਈ 18 ਲੱਖ 50 ਹਜ਼ਾਰ ਦੀ ਮੰਗ ਕੀਤੀ ਸੀ ਜਿਹੜੀ ਉਨ੍ਹਾਂ ਦੇ ਖਾਤੇ ਵਿੱਚ ਪਵਾ ਦਿੱਤੀ ਗਈ ਸੀ l 6 ਨਵੰਬਰ 2016 ਨੂੰ ਪ੍ਰੀਤਮ ਸਿੰਘ ਅਤੇ ਰਮਨਪ੍ਰੀਤ ਦਾ ਵਿਆਹ ਹੋਇਆ ਸੀ l ਵਿਆਹ ਦੇ ਬਾਅਦ ਰਮਨਪ੍ਰੀਤ ਦੇ ਕੈਨੇਡਾ ਜਾਣ ਦੇ ਸਮੇਂ 2 ਲੱਖ ਨਕਦ, ਕੱਪੜੇ, ਗਹਿਣੇ, ਮੋਬਾਈਲ ਆਦਿ ਵੀ ਦਿੱਤਾ ਗਿਆ ਸੀ l ਹਾਲਾਂਕਿ ਉਸ ਦੇ ਪਰਿਵਾਰ ਨੇ ਕੁਝ ਪੈਸੇ ਵਾਪਸ ਵੀ ਕਰ ਦਿੱਤੇ ਪਰ ਬਾਅਦ ਵਿੱਚ ਕੈਨੇਡਾ ਵਿੱਚ ਨਵਾਂ ਕੋਰਸ ਜੁਆਇਨ ਕਰਨ ਦੇ ਲਈ 11 ਲੱਖ ਰੁਪਏ ਹੋਰ ਮੰਗੇ l ਸੁਖਮੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਉਹ ਨਾ ਹੀ ਹੁਣ ਪੈਸੇ ਵਾਪਸ ਕਰ ਰਹੇ ਹਨ ਅਤੇ ਨਾ ਹੀ ਰਮਨਪ੍ਰੀਤ ਪ੍ਰੀਤਮ ਨੂੰ ਕੈਨੇਡਾ ਬੁਲਾ ਰਹੀ ਹੈ l ਉਹ 2016 ਤੋਂ ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ l

Related posts

11 ਦਿਨ ਮਿੱਠਾ (ਚੀਨੀ) ਖਾਣੀ ਛੱਡੋ 12 ਦਿਨ ਜੋ ਹੋਏਗਾ ਦੇਖਦੇ ਰਹਿ ਜਾਓਗੇ

htvteam

ਆਹ ਪਤੰਦਰ 10 ਕਰੋੜ 80 ਲੱਖ ਦਾ ਚੁੱਕੀ ਫਿਰਦੇ ਸੀ ਆਹ ਸਮਾਨ ਬਰਮਾਦ

htvteam

ਦੇਖ ਲਓ ਹੁਣ ਆਹ ਪਿੰਡਾਂ ‘ਚ ਕੀ ਹੋਣ ਲੱਗਿਆ, ਤੁਸੀ ਵੀ ਧਿਆਨ ਰੱਖੋ ਕੀਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam

Leave a Comment