Htv Punjabi
Punjab

12 ਲੱਖ ਦੇ ਕੇ ਪਤਨੀ ਨੂੰ ਭੇਜਿਆ ਕੈਨੇਡਾ, 4 ਸਾਲ ਬਾਅਦ ਵੀ ਵਾਪਸ ਨਹੀਂ ਆਈ, ਪਰੇਸ਼ਾਨ ਪਤੀ ਨੇ ਕੀਤੀ ਆਤਮਹੱਤਿਆ

ਮੋਗਾ : 4 ਸਾਲ ਪਹਿਲਾਂ ਪਤਨੀ ਦੇ ਵਿਦੇਸ਼ ਜਾਣ ਦੇ ਬਾਅਦ ਸੰਬੰਧ ਤੋੜ ਲੈਣ ਨਾਲ ਪਰੇਸ਼ਾਨ ਪਤੀ ਨੇ ਕੀਟਨਾਸ਼ਕ ਦਵਾਈ ਖਾ ਕੇ ਆਤਮਹੱਤਿਆ ਕਰ ਲਈ l ਮ੍ਰਿਤਕ ਨੌਜਵਾਨ ਦੀ ਪਹਿਚਾਣ ਕਮਲਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ l ਪਿੰਡ ਰਾਮਾਂ ਨਿਵਾਸੀ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਲਜ਼ਾਮ ਲਾਇਆ ਕਿ ਉਸ ਦੇ ਮੁੰਡੇ ਕਮਲਜੀਤ ਸਿੰਘ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ l ਪਹਿਲੀ ਪਤਨੀ ਨਾਲ ਝਗੜੇ ਦੇ ਚਲਦੇ 2009 ਵਿੱਚ ਦੋਨਾਂ ਦਾ ਤਲਾਕ ਹੋ ਗਿਆ ਸੀ l ਇੱਕ ਧੀ ਸੀ ਜਿਹੜੇ ਮੁੰਡੇ ਦੀ ਪਹਿਲੀ ਪਤਨੀ ਆਪਣੇ ਨਾਲ ਲੈ ਗਈ ਸੀ l
2013 ਵਿੱਚ ਮੁੰਡੇ ਕਮਲਜੀਤ ਦਾ ਵਿਆਹ ਮੰਸੂਰਵਾਲ ਵਾਸੀ ਸੰਦੀਪ ਕੌਰ ਦੇ ਨਾਲ ਕੀਤਾ ਗਿਆ ਸੀ l ਵਿਆਹ ਦੇ 3 ਸਾਲ ਬਾਅਦ ਬਹੂ ਨੇ ਕੈਨੇਡਾ ਜਾਣ ਦੀ ਗੱਲ ਕਹੀ l ਇਸ ‘ਤੇ ਉਨ੍ਹਾਂ ਨੇ 12 ਲੱਖ ਰੁਪਏ ਖਰਚ ਕੀਤੇ ਅਤੇ ਉਹ ਵਿਦੇਸ਼ ਚਲੀ ਗਈ l ਜਿਸ ਕਾਰਨ ਮੁੰਡਾ ਪਰੇਸ਼ਾਨ ਰਹਿੰਦਾ ਸੀ l ਇਸੀ ਦੌਰਾਨ ਪਤਾ ਲੱਗਿਆ ਕਿ ਸੰਦੀਪ ਕੌਰ ਕੈਨੇਡਾ ਵਿੱਚ ਨਹੀਂ ਬਲਕਿ ਸਿੰਘਾਪੁਰ ਵਿੱਚ ਹੈ l ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸੰਪਰਕ ਨਹੀਂ ਹੋ ਸਕਿਆ l
ਸੰਦੀਪ ਕੌਰ ਦੀ ਇੱਕ ਧੀ ਵੀ ਹੈ.ਉਹ ਆਪਣੇ ਨਾਨਕੇ ਵਿੱਚ ਰਹਿੰਦੀ ਹੈ l ਬਲਵਿੰਦਾ ਨੇ ਦੱਸਿਆ ਕਿ 7 ਫਰਵਰੀ ਨੂੰ ਛੋਟੇ ਮੁੰਡੇ ਸਿਮਰਨਜੀਤ ਸਿੰਘ ਦਾ ਵਿਆਹ ਸੀ l ਕਮਲਜੀਤ ਨੂੰ ਉਮੀਦ ਸੀ ਕਿ ਛੋਟੇ ਭਾਈ ਦੇ ਵਿਆਹ ਵਿੱਚ ਉਸ ਦੀ ਪਤਨੀ ਜ਼ਰੁਰ ਸੰਪਰਕ ਕਰੇਗੀ ਅਤੇ ਵਿਆਹ ਵਿੱਚ ਜ਼ਰੂਰ ਆਵੇਗੀ l ਜਦਕਿ ਉਸ ਦਾ ਮੁੰਡਾ ਕਮਲਜੀਤ ਸਿੰਘ ਆਪਣੇ ਸੁਹਰੇ ਮੰਸੂਰਵਾਲ ਜਾ ਕੇ ਆਪਣੀ ਧੀ ਨੂੰ 6 ਫਰਵਰੀ ਨੂੰ ਲੈ ਆਇਆ ਸੀ l
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕਮਲਜੀਤ ਛੋਟੇ ਭਾਈ ਦੇ ਵਿਆਹ ਤੋਂ ਬਾਅਦ ਟੁੱਟ ਗਿਆ ਸੀ l ਉਹ ਪਰੇਸ਼ਾਨ ਰਹਿੰਦਾ ਸੀ ਕਿ ਉਸ ਦਾ ਦੋ ਵਾਰ ਵਿਆਹ ਹੋਇਆ ਅਤੇ ਦੋਨੋਂ ਵਾਰ ਧੋਖਾ ਮਿਲਿਆ l 10 ਫਰਵਰੀ ਨੂੰ ਕਮਲਜੀਤ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਸੀ l ਤਬੀਅਤ ਵਿਗੜਨ ‘ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ l ਜਿੱਥੇ ਇਲਾਜ ਦੇ ਦੌਰਾਨ ਸ਼ੁੱਕਰਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ l
ਮਾਮਲੇ ਦੀ ਜਾਣਕਾਰੀ ਦੇਣ ‘ਤੇ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਹੈ l ਪੁਲਿਸ ਦੇ ਮੁਤਾਬਿਕ ਮ੍ਰਿਤਕ ਅਤੇ ਉਸ ਦੇ ਭਾਈ ਦੇ ਕੋਲ ਸਾਢੇ ਸੱਤ ਕਿਲੋ ਜ਼ਮੀਨ ਸੀ l ਕਮਲਜੀਤ ਦੀ ਮੌਤ ਦੇ ਬਾਅਦ ਉਸ ਦੀ ਪਤਨੀ ਅੱਧੀ ਜ਼ਮੀਨ ਦੀ ਹਿੱਸੇਦਾਰ ਬਣਦੀ ਸੀ l ਜਦਕਿ ਦੋਨੋਂ ਪਰਿਵਾਰਾਂ ਵਿੱਚ ਇਸ ਗੱਲ ‘ਤੇ ਸਹਿਮਤੀ ਹੋਈ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰ ਕਮਲਜੀਤ ਸਿੰਘ ਦੇ ਸਹੁਰੇ ਵਾਲਿਆਂ ‘ਤੇ ਕੇਸ ਦਰਜ ਨਹੀਂ ਕਰਵਾਉਣਗੇ l ਬਦਲੇ ਵਿੱਚ ਉਹ ਜ਼ਮੀਨ ਦਾ ਹਿੱਸਾ ਨਹੀਂ ਲੈਣਗੇ.

Related posts

MLA ਦੇ ਠੁਮਕਿਆਂ ਨੇ ਫੇਲ੍ਹ ਕੀਤੀ “ਨੀਰੂ ਬਾਜਵਾ”; ਦੇਖੋ ਵੀਡੀਓ

htvteam

ਦੂਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ ਘਰਵਾਲੇ ਨੂੰ ਦਿਖਾਓ ਆਹ ਨੁਸਕਾ ਤੇ ਵੀਡੀਓ

htvteam

ਪੰਜਾਬ ‘ਚ ਪਵੇਗਾ ਦੁਬਈ ਵਾਂਗੂੰ ਭਾਰੀ ਮੀਂਹ ਸਮਾਨ ਨੂੰ ਪਾਲੋ ਰੱਸੇ, ਗੱਡੀਆਂ ਨੂੰ ਪਾਲੋ ਸੰਗਲ

htvteam

Leave a Comment