ਲੁਧਿਆਣਾ : ਜ਼ਿਲ੍ਹਾ ਲੈਵਲ ਜੱਜ ਲਖਵਿੰਦਰ ਕੌਰ ਦੀ ਅਦਾਲਤ ਨੇ ਸਹੁਰੇ ਕਸ਼ਮੀਰੀ ਲਾਲ ਅਰੋੜਾ ਦੀ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਬਹੂ ਪਰਵੀਨ ਬਾਲਾ ਨਿਵਾਸੀ ਮੁਹੱਲਾ ਚਿਮਨੀ ਰੋਡ ਸ਼ਿਮਲਾਪੁਰੀ, ਲੁਧਿਆਣਾ ਅਤੇ ਉਸ ਦੇ ਜੀਜਾ ਪ੍ਰਦੀਪ ਕੁਮਾਰ ਉਰਫ ਸੋਨੂੰ ਨਿਵਾਸੀ ਢਾਬਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ l ਅਦਾਲਤ ਨੇ ਉਨ੍ਹਾਂ ਨੂੰ ਦਸ ਦਸ ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ l
ਪੁਲਿਸ ਥਾਣਾ ਸ਼ਿਮਲਾਪੁਰੀ ਵਿੱਚ ਇੱਕ ਦਸੰਬਰ 2015 ਨੂੰ ਮ੍ਰਿਤਕ ਕਸ਼ਮੀਰੀ ਲਾਲ ਦੇ ਪੋਤੇ ਰਿਸ਼ਭ ਅਰੋੜਾ ਦੀ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਦੀ ਮਾਤਾ ਅੰਜੂ ਅਰੋੜਾ ਦੀ ਅਕਤੂਬਰ 2007 ਵਿੱਚ ਮੌਤ ਹੋ ਗਈ ਸੀ l ਉਨ੍ਹਾਂ ਦੇ ਦਾਦਾ ਮ੍ਰਿਤਕ ਕਸ਼ਮੀਰੀ ਲਾਲ ਅਰੋੜਾ ਨੇ ਉਨ੍ਹਾਂ ਪਿਤਾ ਅਜੈ ਕੁਮਾਰ ਅਰੋੜਾ ਦਾ ਦੂਜਾ ਵਿਆਹ ਪਰਵੀਨ ਬਾਲਾ ਦੇ ਨਾਲ ਹੋਇਆ ਸੀ ਪਰ ਉਨ੍ਹਾਂ ਦੀ ਸੌਤੇਲੀ ਮਾਂ ਹਮੇਸ਼ਾ ਹੀ ਜਾਇਦਾਦ ਨੂੰ ਲੈ ਕੇ ਝਗੜਾ ਕਰਦੀ ਰਹਿੰਦੀ ਸੀ l ਦਾਦੇ ਅਤੇ ਉਸ ਨੂੰ ਧਮਕਾਉਂਦੀ ਸੀ ਕਿ ਉਹ ਆਪਣੀ ਜਾਇਦਾਦ ਉਸ ਦੇ ਨਾਮ ‘ਤੇ ਕਰ ਦੇ ਨਹੀਂ ਤਾਂ ਉਸ ਨੂੰ ਘਰ ਤੋਂ ਕੱਢ ਦੇਵੇਗੀ ਜਾਂ ਫੇਰ ਉਨ੍ਹਾਂ ਨੂੰ ਮਾਰ ਦੇਵੇਗੀ l ਫੇਰ 27 ਨਵੰਬਰ 2015 ਨੂੰ ਉਨ੍ਹਾਂ ਦੀ ਸੌਤੇਲੀ ਮਾਂ ਦਾ ਜੀਜਾ ਮੁਲਜ਼ਮ ਪ੍ਰਦੀਪ ਕੁਮਾਰ ਉਰਫ ਸੋਨੂੰ ਘਰ ਆਇਆ ਹੋਇਆ ਸੀ l ਉਨ੍ਹਾਂ ਨੇ ਦਾਦਾ ਨਾਲ ਝਗੜਨਾ ਸ਼ੁਰੂ ਕਰ ਦਿੱਤਾ l ਫੇਰ ਦੋਨਾਂ ਨੇ ਉਨ੍ਹਾਂ ਦੇ ਦਾਦਾ ਨੂੰ ਛੱਤ ਤੋਂ ਧੱਕਾ ਦੇ ਕੇ ਨੀਚੇ ਗਿਰਾ ਦਿੱਤਾ l ਪੀਜੀਆਈ ਚੰਡੀਗੜ ਵਿੱਚ 30 ਨਵੰਬਰ ਨੂੰ ਉਨ੍ਹਾਂ ਦੇ ਦਾਦਾ ਦੀ ਮੌਤ ਹੋ ਗਈ l
