Htv Punjabi
Punjab

ਸਕੂਲ ‘ਚ ਤਲਵਾਰ ਲੈ ਕੇ ਪਹੁੰਚਿਆ ਸ਼ਰਾਬੀ, ਕੁੱਕ ਨਾਲ ਚੱਲ ਰਿਹਾ ਸੀ ਵਿਵਾਦ

ਨੋਟ : ਹਕੀਕਤ ਟੀਵੀ ਪੰਜਾਬੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦਾ l
ਫਿਰੋਜ਼ਪੁਰ : ਇੱਥੋਂ ਦੇ ਪਿੰਡ ਧੀਰਾ ਘਾਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਕੁੱਕ ਦੇ ਤੌਰ ‘ਤੇ ਤੈਨਾਤ ਆਪਣੀ ਵਿਧਵਾ ਭਾਬੀ ਨਾਲ ਚੱਲ ਰਹੇ ਘਰੇਲੂ ਵਿਵਾਦ ਨੂੰ ਲੈ ਕੇ ਉਸ ਦਾ ਦਿਓਰ ਨਸ਼ੇ ਦੀ ਹਾਲਤ ਵਿੱਚ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਸਕੂਲ ਵਿੱਚ ਪਹੁੰਚ ਗਿਆ l ਔਰਤ ਅਧਿਆਪਕਾਂ ਨੇ ਜਦ ਉਸ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਅਧਿਆਪਕਾਂ ਦੇ ਨਾਲ ਗਾਲੀ ਗਲੌਚ ਸ਼ੁਰੂ ਕਰ ਦਿੱਤੀ l ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਉਸ ਵਿਅਕਤੀ ਨੂੰ ਤਲਵਾਰ ਸਮੇਤ ਮੌਕੇ ਤੋਂ ਕਾਬੂ ਕਰਕੇ ਉਸ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ l ਮੁਲਜ਼ਮ ਦੀ ਪਹਿਚਾਣ ਹਰਜੰਿਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਉਹ ਪੈਸਿਆਂ ਦੇ ਲਈ ਆਪਣੇ ਭਾਬੀ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ l

Related posts

ਡਾ. ਕਾਸਿਫ਼ ਫਾਰੂਕੀ ਦੇ ਕੰਮ ਦੀ ਦੂਰ-ਦੂਰ ਤੱਕ ਪਈ ਧੂਮ

htvteam

ਤਿੰਨ ਹੱਤਿਆਵਾਂ ਨਾਲ ਬਰਨਾਲਾ ਵਿੱਚ ਦਹਿਸ਼ਤ, ਬੇਰਹਿਮੀ ਨਾਲ ਮਾਰਿਆ ਬਜੁ਼ਰਗ ਨੂੰ

Htv Punjabi

ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ, ਇਸ ਬਾਬੇ ਤੋਂ ਸਾਵਧਾਨ; ਦੇਖੋ ਵੀਡੀਓ

htvteam

Leave a Comment