Htv Punjabi
Punjab

ਤਿੰਨ ਹੱਤਿਆਵਾਂ ਨਾਲ ਬਰਨਾਲਾ ਵਿੱਚ ਦਹਿਸ਼ਤ, ਬੇਰਹਿਮੀ ਨਾਲ ਮਾਰਿਆ ਬਜੁ਼ਰਗ ਨੂੰ

ਬਰਨਾਲਾ : ਪੰਜਾਬ ਦੇ ਬਰਨਾਲਾ ਵਿੱਚ ਇੱਕ ਦਿਨ ਵਿੱਚ ਤਿੰਨ ਹੱਤਿਆਵਾਂ ਹੋਣ ਨਾਲ ਦਹਿਸ਼ਤ ਫੈਲ ਗਈ ਹੈ l ਇਨ੍ਹਾਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਰੇ ਕਰ ਦਿੱਤੇ ਹਨ l ਤਿੰਨੋਂ ਵਾਰਦਾਤਾਂ ਅਲੱਗ ਅਲੱਗ ਥਾਣਿਆਂ ਦੇ ਇਲਾਕਿਆਂ ਵਿੱਚ ਹੋਈਆਂ l ਥਾਣਾ ਠੁੱਲੀਵਾਲਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਕਰਮਗੜ ਵਿੱਚ ਐਤਵਾਰ ਨੂੰ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ l ਉਨ੍ਹਾਂ ਨੇ ਦੱਸਿਆ ਕਿ ਬੰਤ ਸਿੰਘ ਪੁੱਤਰ ਆਤਮਾ ਸਿੰਘ ਘਰ ਦੇ ਬਾਹਰ ਮੱਝਾਂ ਵਾਲੇ ਕਮਰੇ ਵਿੱਚ ਸੌਂ ਰਿਹਾ ਸੀ l ਇਸ ਦੌਰਾਨ ਕਿਸੇ ਨੇ ਹੱਤਿਆ ਵਰਗੀ ਵਾਰਦਾਤ ਨੂੰ ਅੰਜ਼ਾਤ ਦੇ ਦਿੱਤਾ l ਸੋਮਵਾਰ ਸਵੇਰੇ ਮ੍ਰਿਤਕ ਦਾ ਪੋਤਾ ਜਦੋਂ ਉਸ ਨੂੰ ਚਾਹ ਦੇਣ ਗਿਆ ਤਾਂ ਬੰਤ ਸਿੰਘ ਮ੍ਰਿਤ ਪਿਆ ਮਿਲਿਆ l ਮ੍ਰਿਤਕ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਅਤੇ ਕਾਫੀ ਖੂਨ ਫੈਲਿਆ ਹੋਇਆ ਸੀ l ਉਸ ਨੇ ਆਪਣੇ ਪਿਤਾ ਨੂੰ ਇਸ ਦੀ ਸੂਚਨਾ ਦਿੱਤੀ l ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ l ਸੂਚਨਾ ਮਿਲਦੇ ਹੀ ਏਐਸਪੀ ਮਹਿਲਕਲਾਂ ਪ੍ਰਗਿਆ ਜੈਨ, ਐਸਐਸਪੀ ਹਰਜੀਤ ਸਿੰਘ ਮੌਕੇ ‘ਤੇ ਪਹੁੰਚੇ l ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਬੰਤ ਸਿੰਘ ਦੇ ਪੋਤੇ ਬਲਜਿੰਦਰ ਸਿੰਘ ਦੇ ਬਿਆਨ ‘ਤੇ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਕੋਰੋਨਾ ਵਾਇਰਸ ਨੂੰ ਮਜ਼ਾਕ ਸਮਝਣ ਅਤੇ ਝੂਠੀਆਂ ਖਬਰਾਂ ਦੇਣ ਵਾਲੇ ਹੋ ਜਾਓ ਸਾਵਧਾਨ, ਦੇਖੋ ਕੀ ਕਰ ਰਹੀ ਹੈ ਪੁਲਿਸ ਇਨ੍ਹਾਂ ਨਾਲ

Htv Punjabi

ਕਿਤੇ ਤੁਹਾਡੀ ਔਲਾਦ ਅਜਿਹੇ ਕੰਮ ਤਾਂ ਨਹੀਂ ਕਰਦੀ ?

htvteam

ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਆਈ ਅਜਿਹੀ ਵੀਡੀਓ ਕਾਲ

htvteam

Leave a Comment