Htv Punjabi
Punjab

ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਇੰਨੇ ਠੱਗੇ

ਬਠਿੰਡਾ : ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੀ ਕਰਾਊਨ ਕੰਪਨੀ ਦੇ ਮੁਲਾਜ਼ਿਮ ਰਹ ਚੁੱਕੇ ਨਗਰ ਨਿਗਮ ਲੁਧਿਆਣਾ ਦੇ ਅਕਾਊਂਟੈਂਟ ਰਵਿੰਦਰ ਵਾਲੀਆ ਉਸ ਦੀ ਪਤਨੀ ਵੀਰਪਾਲ ਕੌਰ ਅਤੇ ਕੰਪਨੀ ਮੁਲਾਜ਼ਿਮ ਰਣਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ l ਇਨ੍ਹਾਂ ਨੇ ਵਕੀਲ ਜਪਨੀਤ ਕਪਿਲ ਕਾਂਗੜ ਅਤੇ ਉਸ ਦੇ ਪਰਿਵਾਰ ਤੋਂ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਛੇ ਲੱਖ ਇਕਆਸੀ ਹਜ਼ਾਰ ਤਿੰਨ ਸੌ ਰੁਪਏ ਠੱਗ ਲਏ l ਪੁਲਿਸ ਦੇ ਕੋਲ ਵਕੀਲ ਜਪਨੀਤ ਕਪਿਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਰਵਿੰਦਰ ਅਤੇ ਉਸ ਦੀ ਪਤਨੀ ਵੀਰਪਾਲ ਨੂੰ ਉਸ ਦੇ ਪਰਿਵਾਰ ਦੇ ਲੋਕ ਜਾਣਦੇ ਸਨ l ਉਸ ਨੇ ਪਰਿਵਾਰ ਦੇ ਲੋਕਾਂ ਨੂੰ ਝਾਂਸਾ ਦਿੱਤਾ ਕਿ ਉਹ ਆਰਆਰ ਗਰੁੱਪ ਜੋ ਕਰਾਊਨ ਕੰਪਨੀ ਨਾਲ ਜੁੜੀ ਹੋਈ ਹੈ ਵਿੱਚ ਕੰਮ ਕਰ ਰਹੇ ਹਨ l ਇੱਥੇ ਪੈਸਾ ਲਾਉਣ ਦੇ ਕੁਝ ਸਮੇਂ ਬਾਅਦ ਹੀ ਡਬਲ ਕਰ ਕੇ ਦਿੱਤਾ ਜਾਂਦਾ ਹੈ l ਉਸ ਨੇ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੇ ਛੇ ਲੱਖ ਇਕਆਸੀ ਹਜ਼ਾਰ ਤਿੰਨ ਸੌ ਰੁਪਏ ਮੁਲਜ਼ਮ ਜੋੜੇ ਅਤੇ ਕੰਪਨੀ ਦੇ ਏਜੰਟ ਰਣਜੀਤ ਨੂੰ ਦੇ ਦਿੱਤੇ l ਜਦ ਪੈਸਾ ਦੇਣ ਦਾ ਸਮਾਂ ਆਇਆ ਤਾਂ ਮੁਲਜ਼ਮ ਪੈਸੇ ਦੇਣ ਤੋਂ ਮੁਕਰ ਗਏ l ਉਨ੍ਹਾਂ ਨੇ ਮੁਲਜ਼ਮਾਂ ਨੂੰ ਇੱਕ ਨੋਟਿਸ ਵੀ ਭੇਜਿਆ ਪਰ ਮੁਲਜ਼ਮਾਂ ਨੇ ਕੋਈ ਜਵਾਬ ਨਹੀਂ ਦਿੱਤਾ l

Related posts

ਵਕੀਲ ਨਾਲ ਤਿੰਨ ਮੁੰਡੇ ਦੇਖੋ ਕੀ ਕਰ ਗਏ

htvteam

ਬਿਨ੍ਹਾਂ ਦਵਾਈ ਤੋਂ ਵਿਗੜ ਚੁੱਕੇ ਹਾਰਮੋਨਜ਼ ਦਾ ਕਰੋ ਹੱਲ ਸਿਰਫ ਇਕ ਚਮਚੇ ਨਾਲ

htvteam

ਆਲੀਸ਼ਾਨ ਕੋਠੀ ‘ਚ ਬੰਦੇ ਤੀਵੀਂ ਨੇ ਚਲਾ ਰੱਖਿਆ ਸੀ ਧੰਦਾ ! ਆਇਆ ਨਵਾਂ ਮੋੜ

htvteam

Leave a Comment