Htv Punjabi
Punjab

ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ ਤਸਕਰ ਜੱਗਾ ਅਤੇ ਪਹਿਲਵਾਨ

ਨੋਟ : ਹਕੀਕਤ ਟੀਵੀ ਪੰਜਾਬੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦਾ l

ਚੰਡੀਗੜ੍ਹ ; ਗੈਂਗਸਟਰ ਬੁੱਢਾ ਕੇਸ ਵਿੱਚ ਜਾਂਚ ਤੋਂ ਤਿੰਨ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਜਗਦੀਪ ਸਿੰਘ ਉਰਫ ਜੱਗਾ ਅਤੇ ਗੁਰਵਿੰਦਰ ਸਿੰਘ ਦੇ ਪਾਕਿਸਤਾਨ ਨਾਲ ਸੰਬੰਧ ਸਾਹਮਣੇ ਆਏ ਹਨ l ਜਾਂਚ ਅਧਿਕਾਰੀਆਂ ਦੇ ਅਨੁਸਾਰ ਦੋਨਾਂ ਤੋਂ ਪਾਕਿਸਤਾਨ ਦੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ ਅਤੇ ਦੋਨੋਂ ਮੁਲਜ਼ਮ ਪਿੰਡ ਕੋਟ ਧਰਮ ਚੰਦ ਕਲਾਂ ਪੁਲਿਸ ਥਾਣਾ ਝਬਾਲ, ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ l ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਖਰੜ ਵਿੱਚ ਐਫਆਈਆਰ 13 ਫਰਵਰੀ ਨੂੰ ਦਰਜ ਕੀਤੀ ਗਈ ਹੈ l ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਮੁਲਜ਼ਮਾਂ ਜਿਹੜੇ 2014-15 ਤੋਂ ਫਰਾਰ ਸਨ ਅਤੇ ਪਾਕਿਸਤਾਨ ਮੰਗਵਾਈ ਗਈ ਹੈਰੋਇਨ ਅਤੇ ਜ਼ਾਲੀ ਭਾਰਤੀ ਕਰੰਸੀ ਪ੍ਰਾਪਤ ਹੋਈ ਹੈ l ਜੱਗਾ ਅਤੇ ਪਹਿਲਵਾਨ ਦੋਨਾਂ ਨੇ ਆਪਣੀ ਖੁਦ ਦੀ ਢਿੱਲੋਂ ਟਰਾਂਸਪੋਰਟ ਕੰਪਨੀ ਵਿੱਚ ਟਰਾਂਸਪੋਟਰਾਂ ਦੇ ਤੌਰ ‘ਤੇ ਕੰਮ ਕੀਤਾ ਅਤੇ ਇਸ ਤਰ੍ਹਾਂ ਪਿਛਲੇ 5 ਸਾਲਾਂ ਦੇ ਦੌਰਾਨ ਗ੍ਰਿਫਤਾਰੀ ਤੋਂ ਬਚਦੇ ਰਹੇ l ਉਨ੍ਹਾਂ ਨੇ ਕਥਿਤ ਤੌਰ ‘ਤੇ ਡਰੱਗ ਮਨੀ ਦੇ ਨਾਲ ਆਪਣਾ ਰਾਜ ਕਾਇਮ ਕੀਤਾ ਸੀ ਅਤੇ ਫਿਰੋਜ਼ਪੁਰ ਦੇ ਮੱਖੂ ਵਿੱਚ ਇੱਕ ਨਵਾਂ ਮਕਾਨ ਖਰੀਦਣ ਦੇ ਨਾਲ ਨਾਲ ਨਵੀਂ ਦਿੱਲੀ ਵਿੱਚ ਪੰਜ ਨਵੇਂ ਟਰੱਕ ਵੀ ਖਰੀਦੇ ਸਨ l

Related posts

ਘਰ ਦੇ ਬਾਹਰ ਤੋਂ ਹੋਈ ਬਾਈਕ ਚੋਰੀ, ਸੀਸੀਟੀਵੀ ਫੁਟੇਜ ਦੇਖ ਪੀੜਿਤ ਨੇ ਖੁਦ ਲੱਭੀ, ਐਸਆਈ ਨੇ ਕਿਹਾ ਚੋਰ ਵੀ ਫੜ ਕੇ ਥਾਣੇ ਲੈ ਆਓ ਆਪਾਂ ਦੇਖ ਲੈਣੇ ਆ

Htv Punjabi

ਭਗਵੰਤ ਮਾਨ ਦੀ ਕੈਬਿਨੇਟ ਦਾ ਹੋਇਆ ਐਲਾਨ; ਆਹ MLA ਮੰਤਰੀ ਬਣਕੇ ਪਾਉਣਗੇ ਧੱਕ

htvteam

ਵਿਆਹ ਵਾਲੀ ਰਾਤ ਕੁੜੀ ਨਾਲ ਮੁੰਡੇ ਨੇ ਦੇਖੋ ਕੀ ਕਰਤਾ

htvteam

Leave a Comment