Htv Punjabi
Uncategorized

ਅਜਿਹਾ ਅਨੋਖਾ ਨਾਈਟ ਕਲੱਬ, ਜਿੱਥੇ ਸੰਸਕ੍ਰਿਤ ਗਾਣਿਆਂ ‘ਤੇ ਨੱਚਦੇ ਹਨ ਲੋਕ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਭਾਰਤ ਵਿੱਚ ਆਮ ਤੌਰ ‘ਤੇ ਨਾਈਟ ਕੱਲਬਾਂ ਵਿੱਚ ਹਿੰਦੀ, ਪੰਜਾਬੀ ਜਾਂ ਫੇਰ ਅੰਗਰੇਜ਼ੀ ਗਾਣੇ ਵੱਜਦੇ ਹਨ, ਜਿਨ੍ਹਾਂ ‘ਤੇ ਲੋਕ ਨੱਚਦੇ ਨਜ਼ਰ ਆਉਂਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਤੋਂ ਦੂਰ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਵੀ ਹੈ, ਜਿੱਥੇ ਇੱਕ ਅਨੋਖਾ ਨਾਈਟ ਕਲੱਬ ਹੈ l ਇਸ ਨਾਈਟ ਕਲੱਬ ਵਿੱਚ ਸੰਸਕ੍ਰਿਤ ਗੀਤਾਂ ‘ਤੇ ਲੋਕ ਨੱਚਦੇ ਨਜ਼ਰ ਆਉਂਦੇ ਹਨ l
ਇਸ ਦੇਸ਼ ਦਾ ਨਾਮ ਹੈ, ਅਰਜਨਟੀਨਾ, ਜਿੱਥੇ ਦੀ ਰਾਜਧਾਨੀ ਬਿਊਨਸ ਆਏਰਸ ਵਿੱਚ ਗਰੋਵ ਨਾਮ ਦਾ ਇੱਕ ਨਾਈਟ ਕਲੱਬ ਹੈ l ਇੱਥੇ ਗਣੇਸ਼ ਸ਼ਰਣਮ, ਗੋਵਿੰਦਾ ਗੋਵਿੰਦਾ, ਜੈ ਜੈ ਰਾਧਾ ਰਮਨ ਹਰੀ ਬੋਲ ਅਤੇ ਜੈ ਕ੍ਰਿਸ਼ਨਾ ਹਰੇ ਵਰਗੇ ਗੀਤ ਵਜਦੇ ਹਨ l
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬਿਊਨਸ ਆਏਰਸ ਦਾ ਇਹ ਨਾਈਟ ਕਲੱਬ ਕੋਈ ਛੋਟਾ ਮੋਟਾ ਨਾਈਟ ਕਲੱਬ ਨਹੀਂ ਹੈ, ਬਲਕਿ ਇੱਥੇ ਇੱਕੋ ਵਾਰ ਕਰੀਬ 800 ਲੋਕ ਗੀਤਾਂ ‘ਤੇ ਨੱਚਦੇ ਨਜ਼ਰ ਆਉਂਦੇ ਹਨ l
ਦਰਅਸਲ, ਇੱਕ ਭਾਰਤੀ ਰਾਜਨਾਇਕ ਵਿਸ਼ਵਨਾਥਨ ਸਾਲ 2012 ਵਿੱਚ ਅਰਜਨਟੀਨਾ ਗਏ ਸਨ ਅਤੇ ਉਨ੍ਹਾਂ ਨੇ ਹੀ ਆਪਣੇ ਅਨੁਭਵ ਸਾਂਝੇ ਕੀਤੇ ਸਨ l ਉਨ੍ਹਾਂ ਨੇ ਦੱਸਿਆ ਕਿ ਉਸ ਨਾਈਟ ਕਲੱਬ ਵਿੱਚ ਨਾ ਤਾਂ ਸ਼ਰਾਬ ਮਿਲਦੀ ਹੈ ਨਾ ਹੀ ਲੋਕ ਨਸ਼ਾ ਕਰਦੇ ਨਜ਼ਰ ਆਉਂਦੇ ਹਨ l
ਇੱਥੇ ਤੱਕ ਕੀ ਇਸ ਨਾਈਟ ਕਲੱਬ ਵਿੱਚ ਡਰਗਸ ਦੀ ਵੀ ਮਨਾਹੀ ਹੈ ਅਤੇ ਮਾਸ ਮੱਛੀ ਵੀ ਨਹੀਂ ਮਿਲਦਾ l ਇੱਥੇ ਸਿਰਫ ਸਾਫਟ ਡਰਿੰਕਸ, ਫਲਾਂ ਦਾ ਰਸ ਅਤੇ ਸ਼ਾਕਾਹਾਰੀ ਵੀ ਮਿਲਦਾ ਹੈ l

Related posts

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi

ਰੀਆ ਦਾ ਜੇਲ੍ਹ ‘ਚ ਚੌਥਾ ਦਿਨ: ਬਿਨ੍ਹਾ ਪੱਖੇ ਤੋਂ ਕੱਢੀਆਂ ਪਿਛਲੀਆਂ 3 ਰਾਤਾਂ,ਜ਼ਮੀਨ ‘ਤੇ ਚਟਾਈ ਬਿਛਾ ਕੇ ਸੁੱਤੀ

htvteam

ਹਵਾਈ ਫੌਜ ‘ਚ ਸ਼ਾਮਿਲ ਹੋਏ 5 ਰਾਫੇਲ ਜਹਾਜ਼, ਲੋਕਾਂ ਹੋਏ ਭਾਵਕ, ਦੇਸ਼ ਨੂੰ ਕੀਤਾ ਸਲਾਮ

htvteam

Leave a Comment