ਮੋਗਾ : ਕਰੀਬ ਢਾਈ ਸਾਲ ਪਹਿਲਾਂ ਮੋਗਾ ਵਿੱਚ ਹੋਈ ਸਾਬਕਾ ਫੌਜੀ ਦੀ ਹੱਤਿਆ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੁਲਿਸ ਦੀ ਜਾਂਚ ਝੂਠੀ ਨਿਕਲੀ ਅਤੇ ਮੁਲਜ਼ਮ ਬਣਾਏ ਮ੍ਰਿਤਕ ਦੀ ਪਤਨੀ ਅਤੇ ਇੱਕ ਨੌਜਵਾਨ ਨੂੰ ਬਰੀ ਕਰ ਦਿੱਤਾ l ਜਾਣਕਾਰੀ ਦੇ ਅਨੁਸਾਰ 16 ਦਸੰਬਰ 2017 ਨੂੰ ਪਿੰਡ ਮੌੜ ਨੌ ਆਬਾਦੀ ਵਿੱਚ ਸਾਬਕਾ ਫੌਜੀ ਗੁਰਬਚਨ ਸਿੰਘ ਸਵੇਰੇ ਦੇ ਸਮੇਂ ਸੈਰ ‘ਤੇ ਨਿਕਲੇ ਸਨ l ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਤੇਜ਼ਧਾਰ ਹਥਿਆਰਾਂ ਤੋਂ ਹੱਤਿਆ ਕਰ ਦਿੱਤੀ l ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਬਜਾਏ ਮ੍ਰਿਤਕ ਫੌਜੀ ਦੀ ਧੀ ਦੀ ਉਸ ਦੀ ਸਹੇਲੀ ਨਾਲ ਹੋਣ ਵਾਲੀ ਫੋਨ ਕਾਲਸ ਨੂੰ ਉਸ ਦੀ ਮਾਂ ਅਤੇ ਭਾਈ ਦੇ ਨਾਂਲ ਜੋੜ ਦਿੱਤਾ ਅਤੇ ਦੋਨਾਂ ਨੂੰ ਕਥਿਤ ਪ੍ਰੇਮੀ ਪ੍ਰੇਮਿਕਾ ਘੋਸ਼ਿਤ ਕਰ ਹੱਤਿਆ ਦਾ ਮੁਲਜ਼ਮ ਬਣਾ ਕੇ ਕੇਸ ਦਰਜ ਕਰ ਲਿਆ l ਸੋਮਵਾਰ ਨੂੰ ਮੁਲਜ਼ਮ ਪੱਖ ਦੇ ਵਕੀਲ ਨੇ ਪੁਲਿਸ ਦੁਆਰਾ ਟਰੇਸ ਕੀਤੀ ਕਾਲਸ ਦੀ ਸੱਚਾਈ ਅਦਾਲਤ ਦੇ ਸਾਹਮਣੇ ਰੱਖੀ l ਅਦਾਲਤ ਨੇ ਸਰਕਾਰੀ ਪੰਖ ਦੇ ਕਮਜ਼ੋਰ ਸਬੂਤਾ ਅਤੇ ਬਚਾਅ ਪੱਖ ਦੀਆਂ ਦਲੀਲਾਂ ਅਤੇ ਸਬੂਤਾਂ ਦੇ ਬਾਅਦ ਦੋਨਾਂ ਨੂੰ ਬਰੀ ਕਰ ਦਿੱਤਾ l
