Htv Punjabi
Punjab

ਐਸਸੀ ਬੀਸੀ ਕ੍ਰੀਮੀਲੇਯਰ ਦੀ 200 ਯੂਨਿਟ ਬਿਜਲੀ ਸੁਵਿਧਾ ਵਾਪਸ

ਪਟਿਆਲਾ : ਪਿਛਲੇ 3 ਦਹਾਕਿਆਂ ਤੋਂ ਸੂਬੇ ਦੇ ਅਲੱਗ ਅਲੱਗ ਵਰਗਾਂ ਨੂੰ ਮੁਫਤ ਬਿਜਲੀ ਦੇਣ ਦੇ ਬਾਅਦ ਵੱਡੇ ਲੈਵਲ ‘ਤੇ ਘਾਟੇ ਵਿੱਚ ਚੱਲ ਰਹੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਫਰੀ ਬਿਜਲੀ ਦੇਣ ਤੋਂ ਤੌਬਾ ਕਰ ਲਈ ਹੈ l ਵੀਰਵਾਰ ਨੂੰ ਬੋਰਡ ਨੇ ਵੱਡਾ ਫੈਸਲਾ ਲੈਂਦੇ ਹੋਏ ਸੂਬੇ ਦੇ ਐਸਸੀ ਬੀਸੀ ਵਰਗ ਵਿੱਚ ਕ੍ਰੀਮੀਲੀਯਰ ਦੇ ਲਈ ਮੁਫਤ ਬਿਜਲੀ ਦੀ ਸੁਵਿਧਾ ਬੰਦ ਕਰ ਦਿੱਤੀ ਹੈ l ਇਸ ਨੂੰ ਲੈ ਕੇ ਪੰਜਾਬ ਰਾਜ ਬਿਜਲੀ ਨਿਗਮ ਪਾਵਰਕਾਮ ਨੇ ਬਕਾਇਦਾ ਸਰਕੁਲਰ ਵੀ ਜਾਰੀ ਕੀਤਾ ਹੈ l ਚੀਫ ਇੰਜੀਨੀਅਰ ਕਮਰਸ਼ੀਅਲ ਵੱਲੋਂ ਜ਼ਾਰੀ ਸਰਕੂਲਰ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਐਸਸੀ ਅਤੇ ਬੀਸੀ ਵਰਗ ਦੇ ਉਨ੍ਹਾਂ ਉਪਭੋਗਤਾਵਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸੁਵਿਧਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਘਰੇਲੂ ਲੋਡ 1 ਕਿਲੋਵਾਟ ਤੱਕ ਹੈ l ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਦੇ ਇਸ ਫੈਸਲੇ ‘ਤੇ ਸਰਕਾਰ ਦੇ 500 ਕਰੋੜ ਬਚਣਗੇ, ਹਾਲਾਂਕਿ ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਹੈ l ਵਿਭਾਗ ਪੱਤਰ ਦੇ ਮੁਤਾਬਿਕ ਇਹ ਸਹੂਲਤ ਸਿਰਫ ਐਸਸੀ ਅਤੇ ਬੀਸੀ ਵਰਗ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਹੀ ਮਿਲੇਗੀ ਜਿਨ੍ਹਾਂ ਦਾ ਘਰੇਲੂ ਲੋਡ 1 ਕਿਲੋਵਾਟ ਤੱਕ ਹੋਵੇਗਾ l ਦੱਸ ਦਈਏ ਕਿ ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਮਹਿੰਗੀ ਦਰਾਂ ਦਾ ਮੁੱਦਾ ਗਰਮ ਹੋਇਆ ਪਿਆ ਹੈ l ਵੀਰਵਾਰ ਨੂੰ ਵਿਧਾਨ ਸਭਾ ਵਿੱਚ ਵੀ ਅਕਾਲੀ ਦਲ ਨੇ ਇਸ ਮੁੱਦੇ ‘ਤੇ ਸਰਕਾਰ ਨੂੰ ਰੱਜ ਕੇ ਘੇਰਿਆ ਹੈ l ਕਾਂਗਰਸ ਸਰਕਾਰ ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵੀ ਬਿਆਨਬਾਜ਼ੀ ਸਹਿ ਰਹੀ ਹੈ l

Related posts

ਪਟਿਆਲਾ ਪੁਲਿਸ ਨੇ ਮਨਾਇਆ ਡਾਕਟਰ ਦਾ ਜਨਮ ਦਿਨ, ਗੱਡੀਆਂ ਦੇ ਸਪੀਕਰਾਂ ਨੇ ਵਜਾਇਆ ਹੈਪੀ ਬਰਥਡੇ ਟੂ ਯੂ,ਲੋਕਾਂ ਨੇ ਛੱਤਾਂ ਤੋਂ ਵਜਾਈਆਂ ਤਾੜੀਆਂ

Htv Punjabi

ਬਚ ਕੇ ਰਹੋ ਬਈ, ਆਹ ਦੇਖੋ ਸੈਨੀਟਾਈਜ਼ਰ ਨੇ ਕਿਵੇਂ ਸਾੜ ਤਾ ਬਚਾ, ਇਹ ਕੋਈ ਚੌੜ ਨਹੀਂ ਐ

Htv Punjabi

ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰਾਂ ‘ਤੇ ਬਲਾਤਕਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

htvteam

Leave a Comment